ਆਸਟ੍ਰੇਲੀਆਈ ਓਪਨ 'ਚ ਭਾਰਤੀ ਖਿਡਾਰੀਆਂ ਦਾ ਸ਼ਾਨਦਾ&#260

[JUGRAJ SINGH]

Prime VIP
Staff member

ਮੈਲਬੌਰਨ, 18 ਜਨਵਰੀ (ਏਜੰਸੀ)-ਆਸਟ੍ਰੇਲੀਆਈ ਓਪਨ 'ਚ ਅੱਜ ਭਾਰਤ ਦੇ ਲਈ ਸ਼ਾਨਦਾਰ ਦਿਨ ਰਿਹਾ ਜਿਸ ਵਿਚ ਭਾਰਤੀ ਟੈਨਿਸ ਸਨਸਨੀ ਸਾਨੀਆ ਮਿਰਜ਼ਾ ਅਤੇ ਰੋਹਨ ਬੋਪੰਨਾ ਨੇ ਆਪਣੇ-ਆਪਣੇ ਡਬਲਜ਼ ਅਤੇ ਮਿਕਸ ਡਬਲਜ਼ ਮੁਕਾਬਲੇ ਜਿੱਤ ਕੇ ਤੀਸਰੇ ਦੌਰ 'ਚ ਪ੍ਰਵੇਸ਼ ਕਰ ਲਿਆ। ਜਦਕਿ ਪੁਰਸ਼ ਡਬਲਜ਼ ਵਰਗ 'ਚ ਮਹੇਸ਼ ਭੂਪਤੀ ਦੀ ਮੁਹਿੰਮ ਖਤਮ ਹੋ ਗਈ, ਜਿਨ੍ਹਾਂ ਨੂੰ ਇਕ ਰੋਮਾਂਚਕ ਮੁਕਾਬਲੇ 'ਚ ਹਾਰ ਦਾ ਸਾਹਮਣਾ ਕਰਨਾ ਪਿਆ। ਮਹਿਲਾ ਡਬਲਜ਼ 'ਚ ਸਾਨੀਆ ਅਤੇ ਜ਼ਿੰਬਾਬਵੇ ਦੀ ਕਾਰਾ ਬਲੈਕ ਨੇ ਰੋਮਾਨੀਆ ਦੀ ਮੋਨਿਕਾ ਨਿਕੁਲਸੇਕੂ ਅਤੇ ਚੈਕ ਗਣਰਾਜ ਦੀ ਜਾਕਾਪਾਲੋਵਾ ਨੂੰ 7-5, 6-1 ਨਾਲ ਹਰਾਇਆ। ਇਸ ਤੋਂ ਬਾਅਦ ਸਾਨੀਆ ਨੇ ਰੋਮਾਨੀਆ ਦੇ ਹੋਰੀਆ ਤੇਕਾਓ ਦੇ ਨਾਲ ਪਹਿਲੀ ਵਾਰ ਖੇਡਦਿਆਂ ਹੋਇਆ ਮਿਕਸ ਡਬਲਜ਼ ਵਰਗ ਦੇ ਪਹਿਲੇ ਮੁਕਾਬਲੇ 'ਚ ਜਿੱਤ ਹਾਸਿਲ ਕੀਤੀ। ਉਨ੍ਹਾਂ ਨੇ ਚੀਨੀ ਤਾਈਪੇ ਦੇ ਹਾਓ ਚਾਨ ਅਤੇ ਸਵੀਡਨ ਦੇ ਰਾਬਰਟ ਲਿੰਡਸਟੇਟ ਦੀ ਜੋੜੀ ਨੂੰ 4-6, 7-6, 10-8 ਨਾਲ ਹਰਾਇਆ। ਇਸ ਤੋਂ ਇਲਾਵਾ ਪੇਸ ਅਤੇ ਚੈਕ ਗਣਰਾਜ ਦੇ ਰਾਡੇਕ ਸਟੇਪਨਕ ਦੀ ਜੋੜੀ ਨੇ ਇਟਲੀ ਦੇ ਡੇਨੀਅਲੇ ਬ੍ਰਾਸਿਆਲੀ ਅਤੇ ਯੂਕਰੇਨ ਦੇ ਅਲੈਕਜੇਂਡਰ ਡੋਲਗੋਪੋਲੋਵ ਨੂੰ 6-1, 6-4 ਨਾਲ ਮਾਤ ਦਿੱਤੀ, ਹੁਣ ਉਨ੍ਹਾਂ ਦਾ ਅਗਲੇ ਦੌਰ 'ਚ ਸਾਹਮਣਾ ਭਾਰਤ ਦੇ ਯੂਕੀ ਭਾਂਬਰੀ ਅਤੇ ਨਿਊਜ਼ੀਲੈਂਡ ਦੇ ਮਾਈਕਲ ਵੀਨਸ ਨਾਲ ਹੋਵੇਗਾ, ਜਿਨ੍ਹਾਂ ਨੇ ਇਕ ਮੈਚ 'ਚ ਜੀਨ ਜੂਲੀਅਨ ਰੋਜਰ ਅਤੇ ਹੋਰੀਆ ਤੇਕਾਓ ਨੂੰ ਹਰਾਇਆ। ਰੋਹਨ ਬੋਪੰਨਾ ਨੇ ਵੀ ਅੱਜ ਦੋਹਰੀ ਜਿੱਤ ਹਾਸਿਲ ਕੀਤੀ। ਉਸਨੇ ਡਬਲਜ਼ ਵਰਗ 'ਚ ਪਾਕਿਸਤਾਨ ਦੇ ਅਹਿਸਾਮ-ਉਲ-ਹੱਕ ਕੁਰੈਸ਼ੀ ਨਾਲ ਖੇਡਦਿਆਂ ਬ੍ਰਿਟੇਨ ਦੇ ਕੋਲਿਨ ਫਲੇਮਿੰਗ ਅਕੇ ਰੋਸ ਹਚਿੰਸ ਨੂੰ 4-6, 6-3, 6-2 ਨਾਲ ਹਰਾਇਆ ਜਦਕਿ ਮਿਕਸ ਡਬਲਜ਼ 'ਚ ਬੋਪੰਨਾ ਅਤੇ ਸਲੋਵਾਕੀਆ ਦੀ ਕੈਟਰੀਨਾ ਸੇਬ੍ਰੋਤ੍ਰਿਕ ਦੀ ਜੋੜੀ ਨੇ ਰਕੇਲ ਕੋਪਸ ਜੌਂਸ ਅਤੇ ਟ੍ਰੀਟ ਹੋਏ ਨੂੰ 6-2, 6-3 ਨਾਲ ਹਰਾਇਆ।

ਸਿੰਗਲਜ਼ ਵਰਗ 'ਚ ਸ਼ਾਰਾਪੋਵਾ, ਅਜ਼ਾਰੇਂਕਾ, ਫੈਡਰਰ ਤੇ ਨਡਾਲ ਜਿੱਤੇ
ਰੂਸ ਦੀ ਤੀਸਰੀ ਦਰਜਾ ਪ੍ਰਾਪਤ ਖਿਡਾਰਨ ਮਾਰੀਆ ਸ਼ਾਰਾਪੋਵਾ ਨੇ ਫਰਾਂਸ ਦੀ ਐਲਿਜੇ ਕੋਰਨੇਟ ਨੂੰ ਸਿੱਧੇ ਸੈੱਟਾਂ 'ਚ ਹਰਾ ਕੇ ਆਸਟ੍ਰੇਲੀਆਈ ਓਪਨ ਦੇ ਪ੍ਰੀ-ਕੁਆਰਟਰ ਫਾਈਨਲ 'ਚ ਪ੍ਰਵੇਸ਼ ਕਰ ਲਿਆ, ਹੁਣ ਉਸ ਦਾ ਸਾਹਮਣਾ ਸਲੋਵਾਕੀਆ ਦੀ ਡੋਮੀਨਿਕਾ ਸਿਬੁਲਕੋਵਾ ਨਾਲ ਹੋਵੇਗਾ। ਲੜਕੀਆਂ ਦੇ ਇਕ ਹੋਰ ਮੈਚ 'ਚ ਬੇਲਾਰੂਸ ਦੀ ਵਿਕਟੋਰੀਆ ਅਜ਼ਾਰੇਂਕਾ ਵੀ ਮੈਚ ਜਿੱਤ ਕੇ ਅਗਲੇ ਦੌਰ 'ਚ ਪਹੁੰਚ ਗਈ। ਜਦਕਿ ਪੁਰਸ਼ ਵਰਗ ਦੇ ਸਿੰਗਲਜ਼ ਮੁਕਾਬਲਿਆਂ 'ਚ ਰੋਜਰ ਫੈਡਰਰ ਤੇ ਨਡਾਲ ਨੇ ਆਸਾਨ ਜਿੱਤਾਂ ਦਰਜ ਕਰਕੇ ਅਗਲੇ ਦੌਰ 'ਚ ਪ੍ਰਵੇਸ਼ ਕੀਤਾ।
 
Top