UNP

ਕਬੱਡੀ ਕੱਪ ਪਟਿਆਲਾ 'ਚ ਹਿੱਸਾ ਲੈਣਗੇ ਵਿਸ਼ਵ ਚੈਂਪ

X
Quick Register
User Name:
Email:
Human Verification


Go Back   UNP > Chit-Chat > News > Sports News

UNP Register

 

 
Old 30-Jan-2014
[JUGRAJ SINGH]
 
ਕਬੱਡੀ ਕੱਪ ਪਟਿਆਲਾ 'ਚ ਹਿੱਸਾ ਲੈਣਗੇ ਵਿਸ਼ਵ ਚੈਂਪ

ਪਟਿਆਲਾ. ਚਹਿਲ
29 ਜਨਵਰੀ p ਮਹਾਰਾਜਾ ਰਣਜੀਤ ਸਿੰਘ ਸਪੋਰਟਸ ਕਲੱਬ ਵੱਲੋਂ ਸ: ਸਤਬੀਰ ਸਿੰਘ ਖੱਟੜਾ ਮੁੱਖ ਸਰਪ੍ਰਸਤ, ਪ੍ਰਧਾਨ ਸੁਖਦੇਵ ਸਿੰਘ ਸੁੱਖਾ ਤੇ ਮੁੱਖ ਪ੍ਰਬੰਧਕ ਪ੍ਰੀਤਮ ਸਿੰਘ ਬਿੱਲਾ ਘਲੋਟੀ ਦੀ ਅਗਵਾਈ 'ਚ 2 ਫਰਵਰੀ ਨੂੰ ਡੀ.ਐਮ.ਡਬਲਿਯੂ ਸਟੇਡੀਅਮ ਵਿਖੇ ਕਰਵਾਏ ਜਾਣ ਵਾਲੇ ਕਬੱਡੀ ਕੱਪ ਪਟਿਆਲਾ 'ਚ ਵਿਸ਼ਵ ਚੈਂਪੀਅਨ ਖਿਡਾਰੀ ਜੌਹਰ ਦਿਖਾਉਣਗੇ | ਕਲੱਬ ਦੇ ਚੇਅਰਮੈਨ ਸੁਖਦੇਵ ਸਿੰਘ ਅਮਰੀਕਾ, ਸਰਪ੍ਰਸਤ ਬਰਜਿੰਦਰ ਸਿੰਘ ਢਿੱਲੋਂ ਐਸ.ਪੀ., ਅਰਜਨਾ ਐਵਾਰਡੀ ਜਗਜੀਤ ਸਿੰਘ ਜੱਲਾ ਡੀ.ਐਸ.ਪੀ., ਪ੍ਰਸ਼ੋਤਮ ਸਿੰਘ ਬੱਲ ਡੀ.ਐਸ.ਪੀ. ਅਮਲੋਹ ਤੇ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਸ੍ਰੀ ਅਸ਼ੋਕ ਰੌਣੀ ਨੇ ਦੱਸਿਆ ਕਿ ਇਸ ਟੂਰਨਾਮੈਂਟ 'ਚ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੀਆਂ 8 ਚੋਟੀ ਦੀਆਂ ਟੀਮਾਂ ਹਿੱਸਾ ਲੈਣਗੀਆਂ | ਕਲੱਬ ਦੇ ਖਜਾਨਚੀ ਸ੍ਰੀ ਰਮੇਸ਼ ਸ਼ਰਮਾ, ਸਲਾਹਕਾਰ ਹਰਵਿੰਦਰ ਸਿੰਘ ਧਰੌੜ, ਜਗਦੀਤ ਸਿੰਘ ਪੂਨੀਆ ਤੇ ਸੁਰਿੰਦਰ ਸਿੰਘ ਦਿੱਲੀ ਵਾਲੇ ਨੇ ਦੱਸਿਆ ਕਿ ਜੇਤੂ ਟੀਮ ਨੂੰ 1 ਲੱਖ ਰੁਪਏ ਦਾ ਨਕਦ ਇਨਾਮ ਲਾਈਵ ਇੰਫਰਾ ਟਰੇਡਿੰਗ ਇੰਡੀਆ ਵੱਲੋਂ ਤੇ ਉਪ ਜੇਤੂ ਟੀਮ ਨੂੰ 75 ਹਜ਼ਾਰ ਰੁਪਏ ਦਾ ਨਕਦ ਇਨਾਮ ਸਰਪੰਚ ਜਗਦੀਸ਼ ਸਿੰਘ ਪੂਨੀਆ ਥੇੜੀ ਵੱਲੋਂ ਦਿੱਤਾ ਜਾਵੇਗਾ | ਟੂਰਨਾਮੈਂਟ ਦੌਰਾਨ ਲੰਗਰ ਸ: ਅਮਰੀਕ ਸਿੰਘ ਪੰਧੇਰ ਇੰਡੀਆ ਕਿੰਗਜ਼ ਟਰਾਂਸਪੋਰਟ ਮੰਡੀ ਗੋਬਿੰਦਗੜ੍ਹ ਵੱਲੋਂ ਲਗਾਇਆ ਜਾਵੇਗਾ | ਸ: ਰਣਬੀਰ ਸਿੰਘ ਖੱਟੜਾ ਏ.ਆਈ.ਜੀ. ਵਿਜੀਲੈਂਸ ਪੰਜਾਬ ਇਨਾਮ ਵੰਡ ਸਮਾਰੋਹ ਦੇ ਮੁੱਖ ਮਹਿਮਾਨ ਹੋਣਗੇ | ਇਸ ਮੌਕੇ ਇੰ: ਗੁਰਪ੍ਰੀਤ ਸਿੰਘ ਭਿੰਡਰ, ਸਮਸ਼ੇਰ ਸਿੰਘ ਗੁੱਡੂ, ਗੁਰਦੀਪ ਸਿੰਘ ਭੋਲਾ ਪ੍ਰਧਾਨ ਟਰੱਕ ਯੂਨੀਅਨ ਸਾਹਨੇਵਾਲ, ਪਿੰਕਾ ਮੁਨਸ਼ੀ, ਰਵਿੰਦਰ ਗਰਚਾ, ਹਰਭਜਨ ਸਿੰਘ ਸਰਪੰਚ, ਭੁਪਿੰਦਰ ਸਿੰਘ, ਵਰਿੰਦਰ ਰੌਣੀ, ਬਲਵਿੰਦਰ ਸਿੰਘ ਕੰਗ, ਐਡਵੋਕੇਟ ਕੰਵਰ ਗੁਰਪ੍ਰੀਤ ਸਿੰਘ, ਬੱਬੀ ਟਿਵਾਣਾ, ਨਰੇਸ਼ ਕੁਮਾਰ ਅਨੇਜਾ, ਪਰਮਿੰਦਰ ਸਿੰਘ ਫੌਜੀ ਹਰਾ, ਭਗਵਾਨ ਸਿੰਘ ਨਾਭਾ, ਰਾਜੇਸ਼ ਭਾਟੀਆ, ਰਾਜਨ ਭਾਟੀਆ, ਰਾਜਾ ਭਾਟੀਆ, ਅਮਰਜੀਤ ਸਿੰਘ ਕਾਲਵਾਂ, ਸ਼ੰਟੀ ਭਾਟੀਆ, ਗੁਰਚਰਨ ਕੈਨੇਡਾ, ਬਲਵੰਤ ਸਿੰਘ ਸਬ ਇੰਸਪੈਕਟਰ, ਅਸ਼ੋਕ ਕੁਮਾਰ ਏ.ਐਸ.ਆਈ., ਸ਼ੀਸ਼ਪਾਲ ਮੁਨਸ਼ੀ, ਮੇਜਰ ਸਿੰਘ, ਗੁਰਨਾਮ ਸਿੰਘ ਏ.ਐਸ.ਆਈ., ਕੁਲਦੀਪ ਸਿੰਘ ਹੌਲਦਾਰ, ਰਾਣਾ ਪ੍ਰਤਾਪ ਭੀਖੀ, ਸੁਖਦੇਵ ਸਿੰਘ ਢਿੱਲੋਂ ਤੇ ਹੈਪੀ ਮੌਜੂਦ ਸਨ |

UNP