ਆਲ ਇੰਡੀਆ ਬਲਵੰਤ ਸਿੰਘ ਕਪੂਰ ਹਾਕੀ ਟੂਰਨਾਮੈਂਟ- ਜ&#26

[JUGRAJ SINGH]

Prime VIP
Staff member
ਜਲੰਧਰ 18 ਜਨਵਰੀ (ਜਤਿੰਦਰ ਸਾਬੀ)-ਪਿਛਲੇ ਸਾਲ ਦੀ ਉਪ ਜੇਤੂ ਸਰਕਾਰੀ ਮਾਡਲ ਸਕੂਲ ਜਲੰਧਰ ਅਤੇ ਬੀ ਐਸ ਐਨ ਵੀ ਲਖਨਊ ਦੀਆਂ ਟੀਮਾਂ 10ਵੇਂ ਆਲ ਇੰਡੀਆ ਬਲਵੰਤ ਸਿੰਘ ਕਪੂਰ ਹਾਕੀ ਟੂਰਨਾਮੈਂਟ (ਅੰਡਰ 17 ਸਕੂਲੀ ਲੜਕੇ) ਦੇ ਮਾਤਾ ਪ੍ਰਕਾਸ਼ ਕੌਰ ਕੱਪ ਲਈ ਫਾਈਨਲ 'ਚ ਆਹਮਣੇ-ਸਾਹਮਣੇ ਹੋਣਗੀਆਂ | ਉਕਤ ਟੂਰਨਾਮੈਂਟ ਦੇ ਪਹਿਲੇ ਸੈਮੀਫਾਈਨਲ 'ਚ ਬੀ ਐਸ ਐਨ ਵੀ ਲਖਨਊ ਨੇ ਸਰਕਾਰੀ ਮਾਡਲ ਸਕੂਲ ਚੰਡੀਗੜ੍ਹ ਨੂੰ 4-2 ਨਾਲ ਜਦਕਿ ਦੂਜੇ ਸੈਮੀਫਾਈਨਲ 'ਚ ਸਰਕਾਰੀ ਮਾਡਲ ਸਕੂਲ ਜਲੰਧਰ ਨੇ ਗੁਰੂ ਗੋਬਿੰਦ ਸਿੰਘ ਸਪੋਰਟਸ ਕਾਲਜ ਲਖਨਊ ਨੂੰ 3-1 ਨਾਲ ਹਰਾ ਕੇ ਫਾਇਨਲ ਵਿੱਚ ਸਥਾਨ ਬਣਾਇਆ | ਫਾਈਨਲ ਮੁਕਾਬਲਾ ਐਤਵਾਰ ਨੂੰ ਬਾਅਦ ਦੁਪਿਹਰ 2 ਵਜੇ ਖੇਡਿਆ ਜਾਵੇਗਾ | ਜੇਤੂ ਟੀਮ ਨੂੰ ਇਕ ਲੱਖ 25 ਹਜ਼ਾਰ ਰੁਪਏ ਨਕਦ ਤੇ ਮਾਤਾ ਪ੍ਰਕਾਸ਼ ਕੌਰ ਕੱਪ ਤੇ ਉਪ ਜੇਤੂ ਟੀਮ ਨੂੰ 75 ਹਜ਼ਾਰ ਰੁਪਏ ਦਾ ਨਕਦ ਇਨਾਮ ਅਤੇ ਟਰਾਫੀ ਦਿੱਤੀ ਜਾਵੇਗੀ | ਅੱਜ ਦੇ ਮੈਚਾਂ ਦੇ ਮੁੱਖ ਮਹਿਮਾਨ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ, ਹਾਕੀ ਪੰਜਾਬ ਦੇ ਜਨਰਲ ਸਕੱਤਰ ਤੇ ਜਲੰਧਰ ਛਾਉਣੀ ਤੋਂ ਵਿਧਾਇਕ ਪਰਗਟ ਸਿੰਘ, ਹਰਮਿੰਦਰ ਸਿੰਘ ਮਦਾਨ ਜਿਲ੍ਹਾ ਸ਼ੈਸ਼ਨ ਜੱਜ, ਉਲੰਪੀਅਨ ਸੁਿੁਰੰਦਰ ਸਿੰਘ ਸੋਢੀ ਆਈ. ਜੀ. ਪੰਜਾਬ ਪੁਲਿਸ, ਨੇ ਟੀਮਾਂ ਨਾਲ ਜਾਣ-ਪਛਾਣ ਕੀਤੀ | ਇਸ ਮੌਕੇ ਤੇ ਮੁਖਬੈਨ ਸਿੰਘ ਉਲੰਪੀਅਨ, ਵਰਿੰਦਰ ਸਿੰਘ, ਸੰਜੀਵ ਕੁਮਾਰ, ਜੁਗਰਾਜ ਸਿੰਘ, ਰਿਪੁਦਮਨ ਕੁਮਾਰ ਸਿੰਘ,ਜਗਦੀਪ ਸਿੰਘ ਗਿੱਲ, ਸੰਦੀਪ ਸਿਮਘ, ਹਰਭਜਨ ਸਿੰਘ ਕਪੂਰ, ਗੁਰਪ੍ਰੀਤ ਸਿੰਘ ਕਪੂਰ, ਬਲਜੀਤ ਕੌਰ ਸਾਈ ਹਾਕੀ ਕੋਚ ਤੇ ਹੋਰ ਪਤਵੰਤੇ ਹਾਜ਼ਰ ਸਨ |
 
Top