UNP

ਤੇਂਦੁਲਕਰ ਦੇ ਨਵਾਂ ਇਕ ਹੋਰ ਰਿਕਾਰਡ

ਏਡੀਲੇਡ, 14 ਫਰਵਰੀ- ਰਿਕਾਰਡਾਂ ਦੇ ਬਦਸ਼ਾਹ ਸਚਿਨ ਤੇਂਦੁਲਕਰ ਭਾਵੇਂ ਹੀ ਲਗਾਤਾਰ 28ਵੀਂ ਕੌਮਾਂਤਰੀ ਪਾਰੀਆਂ ਵਿਚ ਸੈਂਕੜਾ ਜੜ੍ਹਨ ਵਿਚ ਨਾਕਾਮ ਰਹੇ .....


Go Back   UNP > Chit-Chat > News > Sports News

UNP

Register

 
Old February 14th, 2012
Ginni Singh
 
ਤੇਂਦੁਲਕਰ ਦੇ ਨਵਾਂ ਇਕ ਹੋਰ ਰਿਕਾਰਡ

ਏਡੀਲੇਡ, 14 ਫਰਵਰੀ- ਰਿਕਾਰਡਾਂ ਦੇ ਬਦਸ਼ਾਹ ਸਚਿਨ ਤੇਂਦੁਲਕਰ ਭਾਵੇਂ ਹੀ ਲਗਾਤਾਰ 28ਵੀਂ ਕੌਮਾਂਤਰੀ ਪਾਰੀਆਂ ਵਿਚ ਸੈਂਕੜਾ ਜੜ੍ਹਨ ਵਿਚ ਨਾਕਾਮ ਰਹੇ ਪਰ ਉਨ੍ਹਾਂ ਨੇ ਅੱਜ ਇੱਥੇ ਸ਼੍ਰੀਲੰਕਾ ਖਿਲਾਫ ਤਿਕੋਣੀ ਲੜੀ ਦੇ ਇਕ ਦਿਨਾ ਮੈਚ ਵਿਚ ਉੱਤਰ ਕੇ ਕਿਸੇ ਇਕ ਟੀਮ ਖਿਲਾਫ ਸਭ ਤੋਂ ਵੱਧ ਮੈਚ ਖੇਡਣ ਦਾ ਨਵਾਂ ਰਿਕਾਰਡ ਬਣਾਇਆ ਹੈ।
ਤੇਂਦੁਲਕਰ ਦਾ ਇਹ ਸ਼੍ਰੀਲੰਕਾ ਖਿਲਾਫ 106ਵਾਂ ਮੈਚ ਸੀ। ਇਸ ਵਿਚ 25 ਟੈਸਟ ਅਤੇ 81 ਇਕ ਦਿਨਾ ਮੈਚ ਸ਼ਾਮਿਲ ਹਨ। ਉਨ੍ਹਾਂ ਨੇ ਸ਼੍ਰੀਲੰਕਾ ਦੇ ਸਨਥ ਜੈਸੂਰੀਆ ਦਾ ਰਿਕਾਰਡ ਤੋੜਿਆ, ਜਿਨ੍ਹਾਂ ਨੇ ਪਾਕਿਸਤਾਨ ਖਿਲਾਫ 105 ਮੈਚ ਖੇਡੇ ਸਨ।
ਸਚਿਨ ਨੇ ਸ਼੍ਰੀਲੰਕਾ ਤੋਂ ਇਲਾਵਾ ਆਸਟ੍ਰੇਲੀਆ ਖਿਲਾਫ ਵੀ 104 ਕੌਮਾਂਤਰੀ ਮੈਚ ਖੇਡੇ ਹਨ। ਉੱਧਰ ਜੈਸੂਰੀਆ ਨੇ ਵੀ ਭਾਰਤ ਖਿਲਾਫ 103 ਮੈਚ ਖੇਡੇ ਹਨ।

UNP