ਦੌਧਰ ਕਬੱਡੀ ਕੱਪ ਦਾ ਮਹਾਂਪੁਰਸ਼ਾਂ ਵੱਲੋਂ ਉਦਘਾ&#2591

[JUGRAJ SINGH]

Prime VIP
Staff member
ਬੱਧਨੀ ਕਲਾਂ, 18 ਜਨਵਰੀ (ਕ੍ਰਿਸ਼ਨ ਗੋਪਾਲ ਕੋਛੜ)-ਪਿੰਡ ਦੌਧਰ ਦੇ ਸਮੁੱਚੇ ਮਹਾਂਪੁਰਸ਼ਾਂ ਦੀ ਯਾਦ 'ਚ ਸਲਾਨਾ ਛੇਵਾਂ ਕਬੱਡੀ ਕੱਪ ਰਾਣਾ ਕਲਚਰਲ ਐਾਡ ਸਪੋਰਟਸ ਵੈਲਫੇਅਰ ਕਲੱਬ ਕੈਲਗਿਰੀ ( ਕੈਨੇਡਾ) ਤੇ ਦੌਧਰ ਵੱਲੋਂ ਹਾਕੀ ਦੀਆਂ ਟੀਮਾਂ ਦੇ ਮੈਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ (ਦੌਧਰ) ਦੇ ਗਰਾਂਊਡਾਂ 'ਚ ਸ਼ੁਰੂ ਕੀਤੇ ਗਏ | ਜਿਨ੍ਹਾਂ ਦਾ ਉਦਘਾਟਨ ਸੰਤ ਲਖਬੀਰ ਸਿੰਘ ਵੱਡਾ ਡੇਰਾ ਦੌਧਰ, ਸੰਤ ਇਕਬਾਲ ਸਿੰਘ ਦੌਧਰ ਤੇ ਜਥੇਦਾਰ ਜੁਗਰਾਜ ਸਿੰਘ ਦੌਧਰ ਮੈਂਬਰ ਐੱਸ.ਜੀ.ਪੀ.ਸੀ ਵੱਲੋਂ ਸਾਂਝੇ ਤੌਰ 'ਤੇ ਕੀਤਾ ਗਿਆ | ਹਾਕੀ ਤੋਂ ਇਲਾਵਾ ਤਾਂਸ਼ ਸੀਪ ਵਿੱਚ 64 ਟੀਮਾਂ ਨੇ ਭਾਗ ਲਿਆ | ਇਸ ਮੌਕੇ ਰਾਣਾ ਕਲੱਬ ਵੱਲੋਂ ਲੜਕੀਆਂ ਦੇ ਕੁਸ਼ਤੀ ਮੁਕਾਬਲਿਆਂ 'ਚ ਜਲੰਧਰ, ਮੋਗਾ, ਬਠਿੰਡਾ ਤੇ ਫਾਜ਼ਲਿਕਾ ਦੀਆਂ ਟੀਮਾਂ ਦੇ ਵੱਖ-ਵੱਖ ਵਰਗਾਂ 16 ਸਾਲ ਦੀ ਉਮਰ ਤੱਕ ਦੇ ਮੁਕਾਬਲੇ ਵੀ ਕਰਵਾਏ ਗਏ | ਇਸ ਮੌਕੇ ਜਾਣਕਾਰੀ ਦਿੰਦਿਆ ਕਲੱਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਰਾਣਾ ਤੇ ਜ਼ੋਰਾ ਸਿੰਘ ਵਿੱਤ ਸਕੱਤਰ ਨੇ ਦੱਸਿਆ ਕਿ 19 ਜਨਵਰੀ ਨੂੰ ਕਬੱਡੀ ਓਪਨ ਪਿੰਡ ਵਾਰ ਸਿਰਫ ਸੱਦਾ ਪੱਤਰ ਵਾਲੀਆਂ ਟੀਮਾਂ ਦੇ ਮੈਚ ਕਰਵਾਏ ਜਾਣਗੇ ਤੇ 20 ਨੂੰ ਪੰਜਾਬ ਦੀਆਂ ਅੱਠ ਨਾਮਵਰ ਖੇਡ ਅਕੈਡਮੀਆਂ ਦੇ ਮੈਚ ਕਰਵਾਏ ਜਾਣਗੇ | ਜਿਨ੍ਹਾਂ ਦੇ ਜੇਤੂਆਂ ਨੂੰ ਕ੍ਰਮਵਾਰ 1 ਲੱਖ ਤੇ 75000 ਰੁਪਏ ਦੇ ਇਨਾਮ ਦਿੱਤੇ ਜਾਣਗੇ ਤੇ ਇਨ੍ਹਾਂ ਇਨਾਮਾਂ ਦੀ ਵੰਡ ਹਰਸੁਖਇੰਦਰ ਸਿੰਘ ਬੱਬੀ ਬਾਦਲ ਕਰਨਗੇ | ਇਸ ਮੌਕੇ 'ਤੇ ਮਾ: ਸ਼ਮਸ਼ੇਰ ਸਿੰਘ, ਸਿਮਰਜੀਤ ਸਿੰਘ ਬੈਂਸ ਭਰਾ, ਚਮਕੌਰ ਸਿੰਘ ਮਨੀਲਾ, ਕਰਨੈਲ ਸਿੰਘ ਸਿੱਧੂ, ਸ਼ਰਨਜੀਤ ਸਿੰਘ ਰੂਬੀ, ਅਮਰਜੀਤ ਸਿੰਘ ਯੂ.ਐੱਸ.ਏ., ਡਾ: ਗੁਰਮੀਤ ਸਿੰਘ, ਦਰਸ਼ਨ ਸਿੰਘ ਗਿੱਲ, ਮਾ: ਬਲਬੀਰ ਸਿੰਘ, ਕੁਲਵੰਤ ਸਿੰਘ ਮੰਤਰੀ, ਹਰਪ੍ਰੀਤ ਸਿੰਘ ਕਾਕਾ, ਸੀਰਾ ਸਹਿਜਪਾਲ, ਬਲਬੀਰ ਸਿੰਘ, ਮਾ: ਗੁਰਮੇਲ ਸਿੰਘ, ਮੇਜਰ ਸਿੰਘ, ਪਰਮਜੀਤ ਸਿੰਘ, ਸੁਖਦੇਵ ਸਿੰਘ ਕੈਨੇਡਾ, ਬਹਾਦਰ ਸਿੰਘ, ਪ੍ਰੀਤਮ ਸਿੰਘ, ਸੁਖਦਰਸ਼ਨ ਸਿੰਘ, ਬਾਬਾ ਕੁੰਢਾ ਸਿੰਘ, ਗੁਰਪ੍ਰੀਤ ਸਿੰਘ ਗਾਂਧੀ, ਜਸਵੰਤ ਸਿੰਘ ਪੰਚ, ਗੁਰਪ੍ਰੀਤ ਸਿੰਘ ਦੌਧਰ, ਗੁਰਜੀਤ ਸਿੰਘ , ਬਿੱਕਰ ਸਿੰਘ ਫੌਜੀ, ਨੀਟਾ, ਕਮਲਜੀਤ ਸਿੰਘ ਕਰਵਲ ਕੌਾਸਲਰ ਆਦਿ ਹਾਜ਼ਰ ਸਨ |
 
Top