ਜਡੇਜਾ ਨੇ ਤੋੜਿਆ ਤੇਂਦੁਲਕਰ ਦਾ ਰਿਕਾਰਡ

Gill Saab

Yaar Malang
ਲੰਡਨ - ਖੱਬੇ ਹੱਥ ਦੇ ਸਪਿਨਰ ਰਵਿੰਦਰ ਜਡੇਜਾ ਨੇ ਅੱਜ ਇਥੇ ਵੈਸਟਇੰਡੀਜ਼²ਵਿਰੁੱਧ ਪੰਜ ਵਿਕਟਾਂ ਲੈ ਕੇ ਚੈਂਪੀਅਨਸ ਟਰਾਫੀ 'ਚ ਸਰਵਸ੍ਰੇਸ਼ਠ ਗੇਂਦਬਾਜ਼ੀ ਦਾ ਨਵਾਂ ਭਾਰਤੀ ਰਿਕਾਰਡ ਬਣਾਇਆ। ਜਡੇਜਾ ਨੇ ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜਿਆ, ਜਿਸ ਨੇ 1998 ਵਿਚ ਆਸਟ੍ਰੇਲੀਆ ਵਿਰੁੱਧ ਢਾਕਾ 'ਚ 38 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ ਸਨ। ਇਹੀ ਨਹੀਂ ਉਹ ਇੰਗਲੈਂਡ ਦੀ ਜ਼ਮੀਨ 'ਤੇ ਕਿਸੇ ਇਕ ਦਿਨਾ ਮੈਚ ਵਿਚ ਪੰਜ ਵਿਕਟਾਂ ਲੈਣ ਵਾਲਾ ਚੌਥਾ ਭਾਰਤੀ ਗੇਂਦਬਾਜ਼ ਹੈ। ਇਸ ਤੋਂ ਪਹਿਲਾਂ ਕਪਿਲ ਦੇਵ, ਰੌਬਿਨ ਸਿੰਘ ਤੇ ਵੇਂਕਟੇਸ਼ਵਰ ਪ੍ਰਸਾਦ ਇਹ ਕਾਰਨਾਮਾ ਕਰ ਚੁੱਕੇ ਹਨ। ਜਡੇਜਾ ਦਾ ਪ੍ਰਦਰਸ਼ਨ ਓਵਲ ਵਿਚ ਭਾਰਤ ਵਲੋਂ ਸਰਵਸ੍ਰੇਸ਼ਠ ਹੈ। ਉਸ ਨੇ ਚੇਤਨ ਸ਼ਰਮਾ ਦੇ 1986 ਵਿਚ ਬਣਾਏ ਗਏ 25 ਦੌੜਾਂ 'ਤੇ ਤਿੰਨ ਵਿਕਟਾਂ ਦੇ ਰਿਕਾਰਡ ਨੂੰ ਤੋੜਿਆ।
 
Top