'ਕਮਜ਼ੋਰੀਆਂ' ਤੋਂ ਪਾਰ ਪਾਉਣ ਉਤਰੇਗੀ ਟੀਮ ਇੰਡੀਆ

[JUGRAJ SINGH]

Prime VIP
Staff member
ਨਿਊਜ਼ੀਲੈਂਡ ਨਾਲ ਦੂਜਾ ਵਨ ਡੇ ਅੱਜ
ਹੈਮਿਲਟਨ - ਵਿਦੇਸ਼ੀ ਜ਼ਮੀਨ 'ਤੇ ਲਗਾਤਾਰ ਖਰਾਬ ਪ੍ਰਦਰਸ਼ਨ ਕਾਰਨ ਆਲੋਚਨਾਵਾਂ ਵਿਚ ਘਿਰੀ ਭਾਰਤੀ ਟੀਮ ਇੱਥੇ ਬੁੱਧਵਾਰ ਨੂੰ ਜਦੋਂ ਮੇਜ਼ਬਾਨ ਨਿਊਜ਼ੀਲੈਂਡ ਵਿਰੁੱਧ ਉਤਰੇਗੀ ਤਾਂ ਉਸ ਨੂੰ ਜਿੱਤ ਲਈ ਸਾਂਝੇ ਯਤਨ ਕਰਕੇ ਆਪਣੀਆਂ ਕਮਜ਼ੋਰੀਆਂ 'ਤੇ ਪਾਰ ਪਾਉਣਾ ਹੋਵੇਗਾ। ਨੇਪੀਅਰ ਵਿਚ ਸਿਰਫ 24 ਦੌੜਾਂ ਦੇ ਫਰਕ ਨਾਲ ਮੈਚ ਗੁਆ ਬੈਠੀ ਟੀਮ ਇੰਡੀਆ ਵਿਦੇਸ਼ੀ ਜ਼ਮੀਨ 'ਤੇ ਖੇਡ ਦੇ ਲਗਭਗ ਹਰ ਹਿੱਸੇ ਵਿਚ ਖੁਦ ਨੂੰ ਸਾਬਤ ਕਰਨ ਵਿਚ ਨਾਕਾਮ ਰਹੀ ਹੈ। ਟੀਮ ਦੇ ਕੁਝ ਹੀ ਬੱਲੇਬਾਜ਼ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਵਿਚ ਕਾਮਯਾਬ ਦਿਖ ਰਹੇ ਹਨ ਜਦਕਿ ਬਾਕੀ ਸਾਰੇ ਫਲਾਪ ਸਾਬਤ ਹੋ ਰਹੇ ਹਨ। ਇਹ ਹੀ ਕੁਝ ਹਾਲ ਉਸਦਾ ਗੇਂਦਬਾਜ਼ੀ ਵਿਚ ਵੀ ਦਿਖ ਰਿਹਾ ਹੈ, ਜਿਸ ਕਾਰਨ ਜਿੱਤ ਦੇ ਨੇੜੇ ਪਹੁੰਚ ਕੇ ਵੀ ਉਹ ਜਿੱਤ ਤੋਂ ਦੂਰ ਹੈ। ਕਪਤਾਨ ਬ੍ਰੈਂਡਨ ਮੈਕਕੁਲਮ ਦੀ ਅਗਵਾਈ ਵਿਚ ਮੇਜ਼ਬਾਨ ਨਿਊਜ਼ੀਲੈਂਡ ਦੀ ਟੀਮ ਲਈ ਭਾਰਤੀਆਂ ਦੀਆਂ ਕਮਜ਼ੋਰੀਆਂ ਤੇ ਨਾਲ ਹੀ ਉਨ੍ਹਾਂ 'ਤੇ ਇਸ ਸਮੇਂ ਬਣੇ ਮਨੋਵਿਗਿਆਨਕ ਦਬਾਅ ਦਾ ਫਾਇਦਾ ਉਠਾਉਣ ਦਾ ਬਿਹਤਰੀਨ ਮੌਕਾ ਹੈ ਜਿਸਦਾ ਉਹ ਹੈਮਿਲਟਨ ਵਿਚ ਪੂਰਾ ਫਾਇਦਾ ਉਠਾਏਗੀ, ਇਹ ਤੈਅ ਹੈ। ਇਸ ਲਈ ਜ਼ਰੂਰੀ ਹੈ ਕਿ 5 ਮੈਚਾਂ ਦੀ ਲੜੀ ਵਿਚ 1-0 ਨਾਲ ਪਿੱਛੜ ਚੁੱਕੀ ਭਾਰਤੀ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਆਪਣੀ ਟੀਮ ਨੂੰ ਮੁਕਾਬਲੇ ਵਿਚ ਲਿਆਉਣ ਲਈ ਵਿਸ਼ੇਸ਼ ਰਣਨੀਤੀ ਦਾ ਇਸਤੇਮਾਲ ਕਰੇ। ਨਿਊਜ਼ੀਲੈਂਡ ਦੀ ਜ਼ਮੀਨ 'ਤੇ ਭਾਰਤ ਦੀ ਜਿਹੜੀ ਕਮਜ਼ੋਰੀ ਸਾਹਮਣੇ ਉਭਰ ਕੇ ਆਈ ਹੈ , ਉਸ ਵਿਚ ਸ਼ਾਰਟ ਪਿੱਚਾਂ 'ਤੇ ਨਾ ਖੇਡ ਸਕਣਾ ਹੈ। ਬੱਲੇਬਾਜ਼ ਤੇਜ਼ ਗੇਂਦਬਾਜ਼ੀ ਸਾਹਮਣੇ ਟਿਕ ਕੇ ਦੌੜਾਂ ਨਹੀਂ ਬਣਾ ਪਾ ਰਹੇ ਹਨ ਤੇ ਪਿਛਲੇ ਮੈਚ ਨੂੰ ਦੇਖਦੇ ਹੋਏ ਨੌਜਵਾਨ ਬੱਲੇਬਾਜ਼ ਵਿਰਾਟ ਕੋਹਲੀ ਦੀ 123 ਦੌੜਾਂ ਦੀ ਸੈਂਕੜੇ ਵਾਲੀ ਪਾਰੀ ਤੇ ਕਪਤਾਨ ਧੋਨੀ ਦੀਆਂ 40 ਦੌੜਾਂ ਦੀ ਪਾਰੀ ਦੇ ਇਲਾਵਾ ਤੇ ਕੋਈ ਵੀ ਬੱਲੇਬਾਜ਼ ਜਿੱਤ ਲਈ ਦੌੜਾਂ ਨਹੀਂ ਬਣਾ ਸਕਿਆ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਬੱਲੇਬਾਜ਼ਾਂ ਨੂੰ ਇਸ ਤਰ੍ਹਾਂ ਦੇ ਸ਼ਾਟਸ ਖੇਡਣ ਨੂੰ ਲੈ ਕੇ ਆਲੋਚਨਾਵਾਂ ਦਾ ਸ਼ਿਕਾਰ ਹੋਣਾ ਪਿਆ ਸੀ। ਖੁਦ ਕਪਤਾਨ ਧੋਨੀ ਨੇ ਵੀ ਨੇਪੀਅਰ ਵਨ ਡੇ ਤੋਂ ਬਾਅਦ ਕਿਹਾ ਸੀ ਕਿ ਵਿਰਾਟ ਹਰ ਸ਼ਾਟ ਨੂੰ ਸਮਝ ਕੇ ਖੇਡਦਾ ਹੈ ਜਦਕਿ ਹੋਰ ਬੱਲੇਬਾਜ਼ਾਂ ਨੂੰ ਵੀ ਆਪਣੇ ਸ਼ਾਟ ਚੋਣ ਵਿਚ ਸਮਝਦਾਰੀ ਵਰਤਣ ਦੀ ਲੋੜ ਹੈ। ਹਾਲਾਂਕਿ ਭਾਰਤੀ ਟੀਮ ਨੂੰ ਅਜੇ ਤੋਂ ਮੁਕਾਬਲੇ ਵਿਚ ਆਊਟ ਕਰਾਰ ਦੇਣਾ ਵੀ ਜਲਦਬਾਜ਼ੀ ਹੋਵੇਗੀ ਤੇ ਭਾਰਤੀ ਸ਼ੇਰਾਂ ਕੋਲ ਹੁਣ ਵੀ ਲੜੀ ਵਿਚ ਵਾਪਸੀ ਕਰਨ ਦਾ ਪੂਰਾ ਮੌਕਾ ਹੈ। ਟੀਮ ਕੋਲ ਬੱਲੇਬਾਜ਼ਾਂ ਤੇ ਗੇਂਦਬਾਜ਼ਾਂ ਦੀ ਚੰਗੀ ਸੰਖਿਆ ਹੈ ਪਰ ਫਿਲਹਾਲ ਉਸ ਨੂੰ ਖੇਡ ਦੇ ਹਰ ਹਿੱਸੇ ਵਿਚ ਵੱਡਾ ਸੁਧਾਰ ਕਰਨ ਦੀ ਲੋੜ ਹੈ।
ਟੀਮਾਂ ਇਸ ਤਰ੍ਹਾਂ ਹਨ :

ਭਾਰਤ ¸ਮਹਿੰਦਰ ਸਿੰਘ ਧੋਨੀ (ਕਪਤਾਨ ਤੇ ਵਿਕਟਕੀਪਰ), ਸ਼ਿਖਰ ਧਵਨ, ਰੋਹਿਤ ਸ਼ਰਮਾ, ਵਿਰਾਟ ਕੋਹਲੀ, ਅਜਿੰਕਯ ਰਹਾਨੇ, ਸੁਰੇਸ਼ ਰੈਨਾ, ਅੰਬਾਤੀ ਰਾਇਡੂ, ਸਟੂਅਰਟ ਬਿੰਨੀ, ਰਵਿੰਦਰ ਜਡੇਜਾ, ਆਰ. ਅਸ਼ਵਿਨ, ਇਸ਼ਾਂਤ ਸ਼ਰਮਾ, ਮੁਹੰਮਦ ਸ਼ੰਮੀ, ਭੁਵਨੇਸ਼ਵਰ ਕੁਮਾਰ, ਈਸ਼ਵਰ ਪਾਂਡੇ, ਵਰੁਣ ਅਰੋਨ, ਅਮਿਤ ਮਿਸ਼ਰਾ।
ਨਿਊਜ਼ੀਲੈਂਡ : ਬ੍ਰੈਂਡਨ ਮੈਕਕੁਲਮ (ਕਪਤਾਨ), ਕੋਰੀ ਐਂਡਰਸਨ, ਮਾਰਟਿਨ ਗੁਪਟਿਲ, ਮਿਸ਼ੇਲ ਮੈਗਲੇਨਘਨ, ਨਾਥਨ ਮੈਕਕੁਲਮ, ਕਾਈਲ ਮਿਲਸ, ਜੇਮਸ ਨੀਸ਼ਾਮ, ਲਿਊਕ ਰੋਂਚੀ (ਵਿਕਟਕੀਪਰ), ਜੇ. ਸੀ. ਰਾਇਡਰ, ਟਿਮ ਸਾਊਥੀ, ਰੋਸ ਟੇਲਰ, ਕੇਨ ਵਿਲੀਅਮਸਨ, ਹਾਮਿਸ਼ ਬੈਨੇਟ।
 
Top