ਥੋੜ੍ਹੇ ਸਮੇਂ ਲਈ ਨਿਯੁਕਤ ਕੀਤਾ ਜਾਵੇਗਾ ਨਵਾਂ ਕੋ&#258

[JUGRAJ SINGH]

Prime VIP
Staff member
ਕਰਾਚੀ- ਪਾਕਿਸਤਾਨ ਕ੍ਰਿਕਟ ਬੋਰਡ ਦੇ ਕਾਰਜਵਾਹਕ ਪ੍ਰਧਾਨ ਨਜ਼ਮ ਸੇਠੀ ਨੇ ਅੰਤਰਿਮ ਪ੍ਰਬੰਧਨ ਕਮੇਟੀ ਦੇ ਮੈਂਬਰਾਂ ਨੂੰ ਸੂਚਿਤ ਕੀਤਾ ਕਿ ਸ਼੍ਰੀਲੰਕਾ ਵਿਰੁੱਧ ਦੁੱਬਈ 'ਚ ਚੱਲ ਰਹੀ ਲੜੀ ਦੇ ਖਤਮ ਹੋਣ ਤੋਂ ਬਾਅਦ ਨਵਾਂ ਕੋਚ ਥੋੜ੍ਹੀ ਮਿਆਦ ਲਈ ਨਿਯੁਕਤ ਕੀਤਾ ਜਾਵੇਗਾ। ਆਸਟਰੇਲੀਆ ਦੇ ਡੇਵ ਵਾਟਮੋਰ ਦੇ ਹਟਣ ਤੋਂ ਬਾਅਦ ਨਵੇਂ ਕੋਚ ਦੀ ਨਿਯੁਕਤੀ ਦੇ ਮਸਲੇ 'ਤੇ ਅੰਤਰਿਮ ਕਮੇਟੀ ਦੀ ਹਾਲ ਹੀ 'ਚ ਹੋਈ ਬੈਠਕ ਵਿਚ ਇਸ 'ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਸਾਬਕਾ ਟੈਸਟ ਕਪਤਾਨ ਜ਼ਹੀਰ ਅੱਬਾਸ ਨੇ ਇਹ ਮਸਲਾ ਉਠਾਇਆ ਕਿਉਂਕਿ ਵਾਟਮੋਰ ਸ਼੍ਰੀਲੰਕਾ ਖਿਲਾਫ ਲੜੀ ਖਤਮ ਹੋਣ ਤੋਂ ਬਾਅਦ ਫਰਵਰੀ 'ਚ ਆਪਣਾ ਅਹੁਦਾ ਛੱਡ ਦੇਣਗੇ। ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਪਿਛਲੇ ਹਫਤੇ ਅੰਤਰਿਮ ਪ੍ਰਬੰਧਨ ਕਮੇਟੀ ਨੂੰ 90 ਦਿਨ ਦਾ ਸੇਵਾ ਵਿਸਥਾਰ ਦਿੱਤਾ। ਇਸ ਕਮੇਟੀ ਨੂੰ ਚੋਣਾਂ ਹੋਣ ਤੱਕ ਪਾਕਿਸਤਾਨੀ ਕ੍ਰਿਕਟ ਦੇ ਸੰਚਾਲਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਸੇਠੀ ਨੇ ਕਮੇਟੀ ਨੂੰ ਦੱਸਿਆ ਕਿ ਇਸਲਾਮਾਬਾਦ ਹਾਈ ਕੋਰਟ 'ਚ ਕਾਨੂੰਨੀ ਮਸਲਿਆਂ ਤੇ ਬੰਗਲਾਦੇਸ਼ 'ਚ ਹੋਣ ਵਾਲੇ ਏਸ਼ੀਆ ਕੱਪ ਅਤੇ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਜ਼ਿਆਦਾ ਸਮਾਂ ਨਾ ਹੋਣ ਕਾਰਨ ਬੋਰਡ ਛੋਟੀ ਮਿਆਦ ਲਈ ਕੋਚ ਦੀ ਨਿਯੁਕਤੀ ਕਰੇਗਾ। ਸੇਠੀ ਨੇ ਇਸ ਅਸਥਾਈ ਅਹੁਦੇ ਲਈ ਕਿਸੇ ਦਾ ਨਾਂ ਨਹੀਂ ਦੱਸਿਆ ਪਰ ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਪਾਕਿਸਤਾਨੀ ਹੋਵੇਗਾ।
 
Top