UNP

ਬੀ. ਸੀ. ਸੀ. ਆਈ. ਵਲੋਂ ਕਪਿਲ ਦੇਵ ਲਾਈਫ ਟਾਈਮ ਅਚੀਵਮੈਂ

X
Quick Register
User Name:
Email:
Human Verification


Go Back   UNP > Chit-Chat > News > Sports News

UNP Register

 

 
Old 12-Jan-2014
[JUGRAJ SINGH]
 
ਬੀ. ਸੀ. ਸੀ. ਆਈ. ਵਲੋਂ ਕਪਿਲ ਦੇਵ ਲਾਈਫ ਟਾਈਮ ਅਚੀਵਮੈਂਮੁੰਬਈ. ਪੀ.ਟੀ.ਆਈ.
11 ਜਨਵਰੀ P ਬੀ. ਸੀ. ਸੀ. ਆਈ. ਵਲੋਂ ਅੱਜ ਇਥੇ ਕਰਵਾਏ ਗਏ ਆਪਣੇ ਸੱਤਵੇਂ ਸਾਲਾਨਾ ਇਨਾਮ ਵੰਡ ਸਮਾਰੋਹ 'ਚ ਭਾਰਤੀ ਟੀਮ ਦੇ ਸਾਬਕਾ ਕਪਤਾਨ ਕਪਿਲ ਦੇਵ ਨੂੰ ਉਮਰ ਭਰ ਦੀਆਂ ਪ੍ਰਾਪਤੀਆਂ ਲਈ ਸੀ.ਕੇ. ਨਾਇਡੂ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ | ਇਸ ਦੌਰਾਨ ਭਾਰਤ ਦੇ ਫਿਰਕੀ ਗੇਂਦਬਾਜ਼ ਆਰ. ਅਸ਼ਵਿਨ ਨੂੰ ਪਾਲੀ ਉਮਰੀਗਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ | ਇਸ ਤੋਂ ਪਹਿਲਾਂ ਇਹ ਐਵਾਰਡ ਸਚਿਨ ਦੋ ਵਾਰ, ਜਦਕਿ ਵਰਿੰਦਰ ਸਹਿਵਾਗ, ਗੌਤਮ ਗੰਭੀਰ, ਰਾਹੁਲ ਦ੍ਰਾਵਿੜ ਤੇ ਵਿਰਾਟ ਕੋਹਲੀ ਹਾਸਿਲ ਕਰ ਚੁੱਕੇ ਹਨ | ਇਸ ਦੌਰਾਨ ਪੰਜਾਬ ਦੇ ਖਿਡਾਰੀ ਜੀਵਨ ਜੋਤ ਸਿੰਘ ਨੂੰ ਰਣਜੀ ਦੇ ਵਿਚ ਸਭ ਤੋਂ ਵਦ ਦੋੜਾ ਬਣਾਉਣ ਲਈ ਮਾਧੋਰਾਓ ਸਿੰਧੀਆ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ | ਦੂਸਰੇ ਪਾਸੇ ਕਪਿਲ ਦੇਵ 21ਵੇਂ ਭਾਰਤੀ ਖਿਡਾਰੀ ਬਣ ਗਏ ਹਨ, ਜਿਨ੍ਹਾਂ ਨੂੰ ਸੀ.ਕੇ. ਨਾਇਡੂ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ ਹੈ | ਇਸ ਮੌਕੇ UNP Imageਕਪਿਲ ਨੇ ਉਨ੍ਹਾਂ ਸਾਰੇ ਕਪਤਾਨਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਦੀ ਅਗਵਾਈ 'ਚ ਉਹ ਖੇਡੇ ਅਤੇ ਉਨ੍ਹਾਂ ਆਪਣੇ ਪਰਿਵਾਰ ਦਾ ਵੀ ਸ਼ੁਕਰੀਆ ਅਦਾ ਕੀਤਾ | ਸਮਾਰੋਹ ਦੌਰਾਨ ਸਭ ਤੋਂ ਖਾਸ ਗੱਲ ਉਸ ਸਮੇ ਹੋਈ, ਜਦੋਂ ਕਪਿਲ ਦੇਵ 1983 'ਚ ਜਿੱਤੇ ਪ੍ਰੋਡੇਨਸ਼ੀਅਲ ਕੱਪ ਅਤੇ ਮਹਿੰਦਰ ਸਿੰਘ ਧੋਨੀ 2011 'ਚ ਜਿੱਤੇ ਵਿਸ਼ਵ ਕੱਪ ਨੂੰ ਲੈ ਕੇ ਇਕੱਠੇ ਮੰਚ 'ਤੇ ਆਏ ਅਤੇ ਇਸ ਦੌਰਾਨ ਉਕਤ ਦੋਵਾਂ ਨੇ ਆਪਣੇ ਵਲੋਂ ਜਿੱਤੀਆਂ ਟਰਾਫੀਆਂ ਦੀ ਇਕ ਦੂਸਰੇ ਨਾਲ ਅਦਲਾ-ਬਦਲੀ ਕੀਤੀ |


Post New Thread  Reply

« Pattinson left out of Australia team for ODI opener | ਜੰਮੂ-ਕਸ਼ਮੀਰ ਨੂੰ ਹਰਾ ਕੇ ਪੰਜਾਬ ਸੈਮੀਫਾਈਨਲ 'ਚ »
UNP