ਕਿੰਗਸ ਇਲੈਵਨ ਪੰਜਾਬ ਦੇ ਸਹਾਇਕ ਕੋਚ ਬਣੇ ਸੰਜੇ ਬਾ&#25

[JUGRAJ SINGH]

Prime VIP
Staff member
ਚੰਡੀਗੜ੍ਹ, 23 ਜਨਵਰੀ (ਯੂ. ਐਨ. ਆਈ.)-ਆਈ. ਪੀ. ਐਲ. ਵਿਚ ਕਿੰਗਸ ਇਲੈਵਨ ਪੰਜਾਬ ਦੀ ਟੀਮ ਨੇ ਭਾਰਤ ਦੇ ਸਾਬਕਾ ਕ੍ਰਿਕਟਰ ਸੰਜੇ ਬਾਂਗਰ ਨੂੰ ਟੀਮ ਦਾ ਸਹਾਇਕ ਕੋਚ ਬਣਾਇਆ ਹੈ | ਕਿੰਗਸ ਇਲੈਵਨ ਪੰਜਾਬ ਵਲੋਂ ਜਾਰੀ ਬਿਆਨ 'ਚ ਕਿਹਾ ਕਿ ਅਸੀ ਸੰਜੇ ਬਾਂਗਰ ਨੂੰ ਆਪਣੀ ਟੀਮ ਨਾਲ ਜੋੜ ਕੇ ਕਾਫੀ ਖੁਸ਼ੀ ਮਹਿਸੂਸ ਕਰ ਰਹੇ ਹਾਂ ਅਤੇ ਸਾਨੂੰ ਯਕੀਨ ਹੈ ਕਿ ਉਨ੍ਹਾਂ ਦੀ ਕੋਚਿੰਗ ਨਾਲ ਖਿਡਾਰੀਆਂ ਨੂੰ ਕਾਫੀ ਲਾਭ ਪੁੱਜੇਗਾ | ਇਸ ਮੌਕੇ ਬਾਂਗਰ ਨੇ ਕਿਹਾ ਕਿ ਇਸ ਵਾਰ ਕਿੰਗਜ਼ ਇਲੈਵਨ ਪੰਜਾਬ ਦੀ ਟੀਮ 'ਚ ਕਾਫੀ ਨੌਜਵਾਨ ਖਿਡਾਰੀ ਹਨ ਅਤੇ ਉਨ੍ਹਾਂ ਨਾਲ ਕੰਮ ਕਰਨਾ ਕਾਫੀ ਰੋਮਾਂਚਕ ਹੋਵੇਗਾ |
 
Top