ਅਸੀਂ ਅਭਿਆਸ ਮੈਚ ਨਾਲ ਆਪਣਾ ਮਕਸਦ ਪ੍ਰਾਪਤ ਕਰ ਲਿਆ: &#

[JUGRAJ SINGH]

Prime VIP
Staff member
ਵਾਂਗਾਰੇਈ- ਕਾਰਜਵਾਹਕ ਕਪਤਾਨ ਰੋਹਿਤ ਸ਼ਰਮਾ ਨੇ ਕਿਹਾ ਕਿ ਭਾਰਤੀ ਟੀਮ ਨੇ ਨਿਊਜ਼ੀਲੈਂਡ ਖਿਲਾਫ 6 ਫਰਵਰੀ ਤੋਂ ਸ਼ੁਰੂ ਹੋਣ ਵਾਲੇ ਪਹਿਲੇ ਟੈਸਟ ਤੋਂ ਪਹਿਲਾਂ ਅਭਿਆਸ ਮੈਚ ਨਾਲ ਆਪਣਾ ਉਦੇਸ਼ ਹਾਸਲ ਕਰ ਲਿਆ ਹੈ। ਅਭਿਆਸ ਮੈਚ 'ਚ ਕਪਤਾਨੀ ਕਰਨ ਵਾਲੇ ਅਤੇ ਅਰਧ ਸੈਂਕੜਾ ਮਾਰਨ ਵਾਲੇ ਰੋਹਿਤ ਨੇ ਡ੍ਰਾ ਰਹੇ ਮੈਚ ਤੋਂ ਬਾਅਦ ਕਿਹਾ ਕਿ ਅਸੀਂ ਉਹ ਹਾਸਲ ਕਰ ਲਿਆ ਹੈ ਜੋ ਅਸੀਂ ਚਾਹੁੰਦੇ ਸੀ। ਸਾਰੇ ਬੱਲੇਬਾਜ਼ਾਂ ਨੇ ਦੌੜਾਂ ਬਣਾਈਆਂ ਜੋ ਟੈਸਟ ਲੜੀ ਤੋਂ ਪਹਿਲਾਂ ਚੰਗਾ ਸੰਕੇਤ ਹੈ। ਅਸੀਂ ਹੁਣ ਟੈਸਟ ਲਈ ਤਿਆਰ ਹਾਂ। ਰੋਹਿਤ ਨੇ 3 ਵਿਕਟਾਂ ਲੈਣ ਵਾਲੇ ਈਸ਼ਵਰ ਪਾਂਡੇ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਪਾਂਡੇ ਨੇ ਵਧੀਆ ਗੇਂਦਬਾਜ਼ੀ ਕੀਤੀ। ਹਾਲਾਤ ਨੂੰ ਦੇਖਦੇ ਹੋਏ ਉਸ ਨੇ ਗੇਂਦਬਾਜ਼ੀ ਕੀਤੀ ਅਤੇ ਤਿੰਨ ਵਿਕਟਾਂ ਝਟਕਾਈਆਂ। ਸਾਰੇ ਤੇਜ਼ ਗੇਂਦਬਾਜ਼ਾਂ ਨੇ ਵਧੀਆ ਪ੍ਰਦਰਸ਼ਨ ਕੀਤਾ। ਰੋਹਿਤ ਨੇ ਇਕ ਵਾਰ ਫਿਰ ਨਾਕਾਮ ਰਹੇ ਸ਼ਿਖਰ ਧਵਨ ਤੇ ਮੁਰਲੀ ਵਿਜੇ ਦਾ ਬਚਾਅ ਕੀਤਾ। ਰੋਹਿਤ ਨੇ ਕਿਹਾ ਕਿ ਮੈਂ ਇਹ ਨਹੀਂ ਕਹਾਂਗਾ ਕਿ ਇਹ ਨਿਰਾਸ਼ਾਜਨਕ ਹੈ ਕਿ ਉਹ ਲੰਮੇ ਸਮੇਂ ਤੱਕ ਟਿਕ ਨਹੀਂ ਸਕੇ। ਉਨ੍ਹਾਂ ਉਪਯੋਗੀ ਪਾਰੀਆਂ ਖੇਡੀਆਂ। ਰਨ ਨਹੀਂ ਬਣਾ ਪਾਉਣਾ ਹਮੇਸ਼ਾ ਨਿਰਾਸ਼ਾਜਨਕ ਹੁੰਦਾ ਹੈ ਪਰ ਇਹ ਕੋਈ ਮੁੱਦਾ ਨਹੀਂ ਹੈ। ਇਕ ਵਧੀਆ ਪਾਰੀ ਨਾਲ ਹਾਲਾਤ ਬਦਲ ਜਾਂਦੇ ਹਨ।
 
Top