ਖਰਾਬ ਫਾਰਮ ਦਾ ਖੁਦ 'ਤੇ ਅਸਰ ਨਹੀਂ ਪੈਣ ਦੇਵਾਂਗੀ-ਸਾ&#

[JUGRAJ SINGH]

Prime VIP
Staff member
ਹੈਦਰਾਬਾਦ. ਏਜੰਸੀ
29 ਜਨਵਰੀ p ਇੰਡੀਆ ਗ੍ਰਾਂ-ਪ੍ਰੀ ਗੋਲਡ 'ਚ ਮਿਲੀ ਖਿਤਾਬੀ ਜਿੱਤ ਤੋਂ ਬਾਅਦ ਖੋਹਿਆ ਆਤਮਵਿਸ਼ਵਾਸ ਹਾਸਲ ਕਰਨ ਵਾਲੀ ਭਾਰਤੀ ਬੈਡਮਿੰਟਨ ਸਟਾਰ ਸਾਇਨਾ ਨੇਹਵਾਲ ਨੇ ਅੱਜ ਕਿਹਾ ਕਿ ਸੱਟ ਦੇ ਕਾਰਨ ਪਿਛਲੇ ਸਾਲ ਮਿਲੀ ਨਾਕਾਮੀ ਨੂੰ ਉਹ ਭੁਲਾ ਚੁੱਕੀ ਹੈ | ਸਾਇਨਾ ਨੇ ਬੀਤੇ ਦਿਨੀਂ 15 ਮਹੀਨੇ ਦੇ ਖਿਤਾਬੀ ਸੋਕੇ ਨੂੰ ਖਤਮ ਕਰਦਿਆਂ ਪੀ.ਵੀ. ਸਿੰਧੂ ਨੂੰ ਹਰਾ ਕੇ ਇੰਡੀਆ ਗ੍ਰਾਂ-ਪ੍ਰੀ ਦਾ ਖਿਤਾਬ ਆਪਣੇ ਨਾਂਅ ਕੀਤਾ ਸੀ | ਸਾਲ 2013 'ਚ ਆਪਣੇ ਖਰਾਬ ਪ੍ਰਦਰਸ਼ਨ ਦੇ ਬਾਰੇ 'ਚ ਉਨ੍ਹਾਂ ਕਿਹਾ ਕਿ ਪਿਛਲੇ ਸਾਲ ਉਨ੍ਹਾਂ ਨਾਲ ਕੁਝ ਸਹੀਂ ਨਹੀਂ ਹੋਇਆ | ਸਾਇਨਾ ਨੇ ਕਿਹਾ ਕਿ ਮੈ ਨਿਰਾਸ਼ ਸੀ, ਇੰਨੇ ਵੱਡੇ ਪੱਧਰ 'ਤੇ ਖੇਡਣ ਤੋਂ ਬਾਅਦ ਵਧੀਆ ਪ੍ਰਦਰਸ਼ਨ ਨਾ ਹੋਵੇ ਤਾਂ ਦੁੱਖ ਹੰੁਦਾ ਸੀ, ਪ੍ਰੰਤੂ ਇਸ ਲਈ ਕਈ ਕਾਰਨ ਜ਼ਿੰਮੇਵਾਰ ਸਨ, ਜਿਨ੍ਹਾਂ 'ਚ ਖਰਾਬ ਫਿਟਨੈੱਸ ਸਭ ਤੋਂ ਵੱਡਾ ਕਾਰਨ ਸੀ | ਸਾਇਨਾ ਨੇ ਕਿਹਾ ਕਿ ਇਸ ਸਾਲ ਏਸ਼ੀਆਈ ਖੇਡਾਂ ਅਤੇ ਰਾਸ਼ਟਰਮੰਡਲ ਖੇਡਾਂ ਹੋਣੀਆਂ ਹਨ ਅਤੇ ਆਉਣ ਵਾਲੇ ਮਹੀਨਿਆਂ 'ਚ ਮੇਰਾ ਪ੍ਰਦਰਸ਼ਨ ਫਿਟਨੈੱਸ 'ਤੇ ਨਿਰਭਰ ਹੋਵੇਗਾ |
 
Top