ਭਾਰਤ ਨੇ ਸਾਬਤ ਕੀਤਾ ਕਿ ਉਹ ਕਿਉਂ ਦੁਨੀਆ ਦੀ ਮਜ਼ਬੂਤ &#

[JUGRAJ SINGH]

Prime VIP
Staff member
ਆਕਲੈਂਡ- ਭਾਰਤ ਖਿਲਾਫ ਤੀਜੇ ਵਨ-ਡੇ ਦੇ ਟਾਈ ਰਹਿਣ ਤੋਂ ਬਾਅਦ ਨਿਊਜ਼ੀਲੈਂਡ ਦੇ ਕਪਤਾਨ ਬ੍ਰੈਂਡਨ ਮੈਕੂਲਮ ਨੇ ਕਿਹਾ ਕਿ ਸਾਡੇ ਕੋਲ ਮੈਚ ਜਿੱਤਣ ਦਾ ਮੌਕਾ ਸੀ ਪਰ ਅਜਿਹਾ ਨਹੀਂ ਹੋ ਸਕਿਆ ਕਿਉਂਕਿ ਭਾਰਤ ਨੇ ਸਾਨੂੰ ਲਗਾਤਾਰ ਦਬਾਅ 'ਚ ਰੱਖਿਆ।
ਮੈਕੂਲਮ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਹ ਕ੍ਰਿਕਟ ਦਾ ਸ਼ਾਨਦਾਰ ਮੈਚ ਰਿਹਾ। ਭਾਰਤ ਨੇ ਸਾਬਤ ਕੀਤਾ ਕਿ ਉਹ ਕਿਉਂ ਦੁਨੀਆ ਦੀਆਂ ਸਭ ਤੋਂ ਮਜ਼ਬੂਤ ਟੀਮਾਂ 'ਚੋਂ ਇਕ ਹੈ। ਅਸੀਂ ਸੋਚਿਆ ਸੀ ਕਿ ਸਾਡਾ ਸਕੋਰ ਕਾਫੀ ਮਜ਼ਬੂਤ ਹੈ ਪਰ ਮੈਨੂੰ ਲੱਗਦਾ ਹੈ ਕਿ ਅਜਿਹਾ ਨਹੀਂ ਸੀ। ਜਿੱਤ ਦਾ ਸਿਹਰਾ ਭਾਰਤ ਨੂੰ ਜਾਂਦਾ ਹੈ ਕਿ ਉਨ੍ਹਾਂ ਨੇ ਹਾਰ ਨਹੀਂ ਮੰਨੀ ਅਤੇ ਸਾਨੂੰ ਲਗਾਤਾਰ ਦਬਾਅ 'ਚ ਰੱਖਿਆ। ਮੈਕੂਲਮ ਨੂੰ ਲੱਗਦਾ ਹੈ ਕਿ ਜੇਕਰ ਉਸ ਦੀ ਟੀਮ ਮੌਕਿਆਂ ਨੂੰ ਭੁਨਾਉਣ 'ਚ ਸਫਲ ਰਹਿੰਦੀ ਤਾਂ ਮੈਚ ਜਿੱਤ ਸਕਦੀ ਸੀ। ਮੈਕੂਲਮ ਨੇ ਕਿਹਾ ਕਿ ਸਾਨੂੰ ਅਖ਼ੀਰ 'ਚ ਕੁਝ ਮੌਕੇ ਮਿਲੇ ਜਿਨ੍ਹਾਂ ਦਾ ਅਸੀਂ ਫਾਇਦਾ ਨਹੀਂ ਉਠਾ ਸਕੇ। ਬਾਅਦ 'ਚ ਇਨ੍ਹਾਂ ਚੀਜ਼ਾਂ ਤੋਂ ਦੁਖ਼ ਪਹੁੰਚਦਾ ਹੈ। ਅਸੀਂ ਆਪਣੇ ਬੱਲੇਬਾਜ਼ਾਂ ਨੂੰ ਕੁਝ ਨਹੀਂ ਕਿਹਾ। ਅਸੀਂ ਉਨ੍ਹਾਂ 'ਤੇ ਵਿਸ਼ਵਾਸ ਕਰਦੇ ਹਾਂ ਕਿਉਂਕਿ ਉਨ੍ਹਾਂ ਨੂੰ ਆਪਣੀ ਖੇਡ ਬਾਰੇ ਪਤਾ ਹੈ ਅਤੇ ਜੇਕਰ ਉਹ ਵਧੀਆ ਪ੍ਰਦਰਸ਼ਨ ਕਰਨ ਤਾਂ ਸਾਨੂੰ ਚੰਗੀ ਸਥਿਤੀ 'ਚ ਪਹੁੰਚਾ ਸਕਦੇ ਹਨ।
 
Top