ਆਈ.ਪੀ.ਐੱਲ ਤੋਂ ਬੀ.ਸੀ.ਸੀ.ਆਈ ਦਾ ਮੁਨਾਫ਼ਾ ਦੁੱਗਣਾ ਹੋ&

[JUGRAJ SINGH]

Prime VIP
Staff member
ਨਵੀਂ ਦਿੱਲੀ- ਭਾਰਤੀ ਕ੍ਰਿਕਟ ਬੋਰਡ (ਬੀ.ਸੀ.ਸੀ.ਆਈ) ਨੂੰ ਹਰਮਨ ਪਿਆਰੀ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ) ਦੇ 2013 'ਚ ਹੋਏ ਛੇਵੇਂ ਟੂਰਨਾਮੈਂਟ ਤੋਂ 2012 'ਚ ਹੋਏ ਪੰਜਵੇਂ ਟੂਰਨਾਮੈਂਟ ਦੇ ਮੁਕਾਬਲੇ ਲਗਭਗ ਦੁੱਗਣਾ ਮੁਨਾਫ਼ਾ ਹੋਇਆ ਹੈ। ਬੀ.ਸੀ.ਸੀ.ਆਈ ਦੀ ਵਿੱਤ ਕਮੇਟੀ ਨੇ ਚੇਨਈ 'ਚ ਬੈਠਕ ਕਰਕੇ ਮੈਂਬਰਾਂ ਨੂੰ ਮੌਜੂਦਾ ਵਿੱਤ ਸਾਲ ਦੇ ਵੱਖ-ਵੱਖ ਵਿੱਤੀ ਪਹਿਲੂਆਂ ਤੋਂ ਜਾਣੂ ਕਰਾਇਆ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਆਈ.ਪੀ.ਐੱਲ-6 ਤੋਂ ਬੀ.ਸੀ.ਸੀ.ਆਈ ਨੂੰ 385 ਕਰੋੜ 36 ਲੱਖ ਰੁਪਏ ਦਾ ਮੁਨਾਫ਼ਾ ਹੋਇਆ ਜਦਕਿ 2012 'ਚ ਇਹ ਮੁਨਾਫ਼ਾ 174 ਕਰੋੜ 73 ਲੱਖ ਰੁਪਏ ਸੀ। ਵਿੱਤ ਕਮੇਟੀ ਦੇ ਇਕ ਮੈਂਬਰ ਦੱਸਿਆ ਕਿ ਆਡਿਟ ਖ਼ਾਤਿਆਂ ਮੁਤਾਬਕ ਬੀ.ਸੀ.ਸੀ.ਆਈ ਨੂੰ ਆਈ.ਪੀ.ਐੱਲ ਤੋਂ ਹੋਣ ਵਾਲੇ ਮੁਨਾਫ਼ੇ 'ਚ 210 ਕਰੋੜ ਦਾ ਵਾਧਾ ਹੋਇਆ ਹੈ। ਇਹ ਵੀ ਗੌਰ ਕੀਤਾ ਗਿਆ ਕਿ ਪਿਛਲੇ ਸਾਲ ਵੱਖ-ਵੱਖ ਮਾਨਤਾ ਪ੍ਰਾਪਤ ਯੂਨਿਟਾਂ ਨੂੰ 32 ਕਰੋੜ ਰੁਪਏ ਮਿਲੇ। ਇਹ ਵੀ ਪਤਾ ਲੱਗਿਆ ਹੈ ਕਿ ਬੀ.ਸੀ.ਸੀ.ਆਈ 'ਤੇ ਟੈਕਸ ਦੇ ਰੂਪ 'ਚ 550 ਕਰੋੜ ਰੁਪਏ ਦਾ ਬੋਝ ਹੈ ਕਿਉਂਕਿ ਉਸ ਨੂੰ ਦਿੱਤੀ ਗਈ ਛੂਟ ਵਾਪਸ ਲੈ ਲਈ ਗਈ ਹੈ।
 
Top