ਕੇ.ਕੇ.ਆਰ ਦੇ ਬੱਲੇਬਾਜ਼ੀ ਕੋਚ ਰਹਿਣਗੇ ਡਬਲਯੂ.ਵੀ. ਰਮ&#

[JUGRAJ SINGH]

Prime VIP
Staff member
ਕੋਲਕਾਤਾ- ਆਈ.ਪੀ.ਐਲ ਦੀ ਟੀਮ ਕੋਲਕਾਤਾ ਨਾਈਟ ਰਾਈਡਰਜ਼ (ਕੇ.ਕੇ.ਆਰ) ਨੇ ਡਬਲਯੂ.ਵੀ. ਰਮਨ ਨੂੰ ਬੱਲੇਬਾਜ਼ੀ ਕੋਚ ਬਣਾਇਆ ਹੈ। ਰਮਨ ਤਾਮਿਲਨਾਡੂ ਅਤੇ ਬੰਗਾਲ ਦੇ ਕੋਚ ਰਹਿ ਚੁੱਕੇ ਹਨ ਅਤੇ ਕੌਮੀ ਪੱਧਰ 'ਤੇ ਉਨ੍ਹਾਂ ਨੂੰ ਕਾਫੀ ਸਫਲਤਾ ਮਿਲੀ ਹੈ। ਕੇ.ਕੇ.ਆਰ ਦੇ ਸੀ.ਈ.ਓ ਵੇਂਕੀ ਮੈਸੂਰ ਨੇ ਇਸ ਨਿਯੁਕਤੀ ਬਾਰੇ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਰਮਨ ਸਾਡੇ ਕੋਚਿੰਗ ਸਟਾਫ ਦਾ ਹਿੱਸਾ ਹੋਣਗੇ ਜਿਸ 'ਚ ਟ੍ਰੇਵਰ ਬੇਲਿਸ, ਵਸੀਮ ਅਕਰਮ ਤੇ ਵਿਜੇ ਦਹੀਆ ਹਨ। ਉਨ੍ਹਾਂ ਕਿਹਾ ਕਿ ਬੰਗਾਲ ਦੇ ਟੀਮ ਨਾਲ ਅਤੇ ਈਡਨ ਗਾਰਡ 'ਤੇ ਉਨ੍ਹਾਂ ਦਾ ਤਜ਼ਰਬਾ ਕਾਫੀ ਕੰਮ ਆਵੇਗਾ।
 
Top