ਕਰਨਾਟਕ ਰਣਜੀ ਟਰਾਫੀ ਜਿੱਤਣ ਨੂੰ ਬਹੁਤ ਬੇਤਾਬ ਸੀ: &#2

[JUGRAJ SINGH]

Prime VIP
Staff member


ਹੈਦਰਾਬਾਦ- ਮਹਾਰਾਸ਼ਟਰ ਨੂੰ ਹਰਾ ਕੇ ਰਣਜੀ ਟਰਾਫੀ ਚੈਂਪੀਅਨ ਬਣਨ ਵਾਲੇ ਕਰਨਾਟਕ ਦੇ ਕਪਤਾਨ ਵਿਨੇ ਕੁਮਾਰ ਨੇ ਕਿਹਾ ਕਿ ਉਸ ਨੂੰ ਹਮੇਸ਼ਾ ਤੋਂ ਵਿਸ਼ਵਾਸ ਸੀ ਕਿ ਉਸ ਦੀ ਟੀਮ 'ਚ ਰਣਜੀ ਟਰਾਫੀ ਜਿੱਤਣ ਦੀ ਕਾਬਲੀਅਤ ਹੈ। ਕਰਨਾਕਟ ਐਤਵਾਰ ਨੂੰ ਰਣਜੀ ਟਰਾਫੀ ਦੇ ਫਾਈਨਲ ਮੈਚ 'ਚ ਮਹਾਰਾਸ਼ਟਰ ਨੂੰ 7 ਵਿਕਟਾਂ ਨਾਲ ਹਰਾ ਕੇ ਸੱਤਵੀਂ ਵਾਰ ਚੈਂਪੀਅਨ ਬਣਿਆ। ਇਸ ਤੋਂ ਪਹਿਲਾਂ ਕਰਨਾਟਕ ਨੇ 1998-99 'ਚ ਰਣਜੀ ਟਰਾਫੀ ਜਿੱਤੀ ਸੀ।
ਵਿਨੇ ਕੁਮਾਰ ਨੇ ਕਿਹਾ ਕਿ ਰਣਜੀ ਟਰਾਫੀ ਜਿੱਤਣੀ ਨਿੱਜੀ ਪ੍ਰਾਪਤੀਆਂ ਤੋਂ ਕਿਤੇ ਵੱਧਕੇ ਹੈ। ਇਸ ਦੇ ਲਈ ਅਸੀਂ ਸਾਰਿਆਂ ਨੇ ਬਹੁਤ ਸਖ਼ਤ ਮਿਹਨਤ ਕੀਤੀ ਅਤੇ ਹੁਣ ਇਹ ਸਾਡੇ ਲਈ ਬਹੁਤ ਹੀ ਸੁਖਦਾਇਕ ਪਲ ਹੈ। ਅਸੀਂ ਕਈ ਸਾਲਾਂ ਤੋਂ ਵਧੀਆ ਪ੍ਰਦਰਸ਼ਨ ਕਰ ਰਹੇ ਹਾਂ ਪਰ 2009-10 'ਚ ਕੁਆਰਟਰ ਫਾਈਨਲ ਤੱਕ ਹੀ ਪਹੁੰਚ ਸਕੇ ਸਾਂ। ਇਸ ਲਈ ਇਸ ਵਾਰ ਅਸੀਂ ਖਿਤਾਬੀ ਜਿੱਤ ਹਾਸਲ ਕਰਨ ਨੂੰ ਬੇਤਾਬ ਸੀ। ਟੀਮ 'ਚ ਲਗਭਗ ਸਾਰੇ ਖਿਡਾਰੀਆਂ ਦੀ ਉਮਰ 25-26 ਦੇ ਆਸਪਾਸ ਹੈ ਅਤੇ ਉਹ ਸਾਰੇ ਮੁਲਕ ਲਈ ਖੇਡਣਾ ਚਾਹੁੰਦੇ ਹਨ।
 
Top