ਔਜਲਾ ਕਬੱਡੀ ਕੱਪ ਤੇ ਲੱਖਣ ਕੇ ਪੱਡਾ ਅਤੇ ਸੁਰਖਪੁਰ &#2

[JUGRAJ SINGH]

Prime VIP
Staff member


(ਮਨਜਿੰਦਰ ਸਿੰਘ ਮਾਨ)-ਸ: ਸੁਰਜੀਤ ਸਿੰਘ ਔਜਲਾ ਸਪੋਰਟਸ ਕਲੱਬ ਮੁੱਦੋਵਾਲ ਵੱਲੋਂ ਉਨ੍ਹਾਂ ਦੀ ਯਾਦ ਵਿਚ ਕਰਵਾਏ 7ਵੇਂ ਸਾਲਾਨਾ ਕਬੱਡੀ ਕੱਪ ਵਿਚ ਫਾਈਨਲ ਦੇ ਫਸਵੇਂ ਮੁਕਾਬਲੇ ਵਿਚ ਲੱਖਣ ਕੇ ਪੱਡਾ ਤੇ ਸੁਰਖਪੁਰ ਦੀ ਟੀਮ ਸਾਂਝੇ ਤੌਰ 'ਤੇ ਜੇਤੂ ਰਹੇ | ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕਰਨ ਲਈ ਮੁੱਖ ਮਹਿਮਾਨ ਵਜੋਂ ਮਨਵਿੰਦਰ ਸਿੰਘ ਐਸ.ਐਸ.ਪੀ. ਫ਼ਿਰੋਜਪੁਰ ਪਹੰੁਚੇ | ਇਸ ਮੌਕੇ ਕਲੱਬ ਦੇ ਪ੍ਰਧਾਨ ਪ੍ਰਵਾਸੀ ਭਾਰਤੀ ਮਲਕੀਤ ਸਿੰਘ ਔਜਲਾ ਨੇ ਕਬੱਡੀ ਕੱਪ ਦੌਰਾਨ ਮਿਲੇ ਸਹਿਯੋਗ ਲਈ ਪ੍ਰਵਾਸੀ ਭਾਰਤੀ ਵੀਰਾਂ ਦਾ ਧੰਨਵਾਦ ਕੀਤਾ | ਕਲੱਬ ਵੱਲੋਂ ਸਾਰੇ ਸਹਿਯੋਗੀਆਂ ਤੇ ਆਏ ਪਤਵੰਤੇ ਸੱਜਣਾਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਮਲਕੀਅਤ ਸਿੰਘ ਔਜਲਾ, ਸਾਬਕਾ ਸਰਪੰਚ ਕੁਲਵੰਤ ਸਿੰਘ ਔਜਲਾ, ਸ਼ਰਨਜੀਤ ਸਿੰਘ ਪੱਡਾ ਸਾਬਕਾ ਸਰਪੰਚ ਲੱਖਣ ਕੇ ਪੱਡਾ, ਲਖਵੀਰ ਸਿੰਘ ਔਜਲਾ, ਗੁਰਜੀਤ ਸਿੰਘ ਐਸ.ਡੀ.ਓ., ਬਲਜੀਤ ਸਿੰਘ ਭੁੱਲਰ, ਸਾਬੀ ਧਾਰੀਵਾਲ, ਬਖ਼ਸ਼ੀਸ਼ ਸਿੰਘ ਔਜਲਾ, ਜੱਜੀ ਪਟਵਾਰੀ, ਭੁਪਿੰਦਰ ਸਿੰਘ ਚੀਮਾ, ਸੁਲੱਖਣ ਸਿੰਘ ਨਿੱਝਰ, ਨੰਬਰਦਾਰ ਕਰਨ ਸਿੰਘ ਪੱਡਾ, ਰਜਿੰਦਰ ਵਿਰਲੀ, ਡਾ: ਗੁਰਿੰਦਰ ਸਿੰਘ ਲੱਕੀ, ਜਸਵਿੰਦਰ ਸਿੰਘ ਪੱਡਾ, ਗੁਰਨਾਮ ਸਿੰਘ ਸ਼ਾਹ, ਗੁਰਦਿਆਲ ਸਿੰਘ ਪੱਡਾ, ਸੁੱਖੀ ਪੱਡਾ, ਜੀਤਾ ਠੇਕੇਦਾਰ ਤੇ ਹੋਰ ਹਾਜ਼ਰ ਸਨ |


 
Top