ਨਵੇਂ ਸਾਲ 'ਚ ਨਵੀਂ ਸ਼ੁਰੂਆਤ ਕਰਨ ਉਤਰੇਗੀ ਟੀਮ ਇੰਡੀ&#2

[JUGRAJ SINGH]

Prime VIP
Staff member
ਨਵੀਂ ਦਿੱਲੀ- ਭਾਰਤ ਦਾ 2013 ਦੇ ਅੰਤ ਵਿਚ ਦੱਖਣੀ ਅਫਰੀਕਾ ਦਾ ਦੌਰਾ ਨਿਰਾਸ਼ਾ ਦੇ ਨਾਲ ਖਤਮ ਹੋਇਆ ਸੀ ਪਰ ਟੀਮ ਇੰਡੀਆ 2014 ਵਿਚ ਆਪਣੇ ਪਹਿਲੇ ਦੌਰੇ ਵਿਚ ਨਿਊਜ਼ੀਲੈਂਡ ਵਿਰੁੱਧ ਨਵੀਂ ਸ਼ੁਰੂਆਤ ਕਰਨ ਦੇ ਟੀਚੇ ਨਾਲ ਉਤਰੇਗੀ।
ਕਪਤਾਨ ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਿਚ ਟੀਮ ਇੰਡੀਆ 5 ਵਨ ਡੇ ਤੇ 2 ਟੈਸਟਾਂ ਦੀ ਸੀਰੀਜ਼ ਖੇਡਣ ਨਿਊਜ਼ੀਲੈਂਡ ਦੌਰੇ 'ਤੇ ਜਾ ਚੁੱਕਾ ਹੈ। ਭਾਰਤ ਦਾ ਨਿਊਜ਼ੀਲੈਂਡ ਵਿਰੁੱਧ ਪਿਛਲੀਆਂ ਕੁਝ ਲੜੀਆਂ ਵਿਚ ਜ਼ਬਰਦਸਤ ਰਿਕਾਰਡ ਰਿਹਾ ਹੈ ਤੇ ਇਸ ਰਿਕਾਰਡ ਦੀ ਬਦੌਲਤ ਭਾਰਤੀ ਟੀਮ ਵਿਦੇਸ਼ੀ ਜ਼ਮੀਨ 'ਤੇ ਆਪਣਾ ਪ੍ਰਦਰਸ਼ਨ ਸੁਧਾਰ ਸਕਦੀ ਹੈ।
ਹਾਲਾਂਕਿ ਭਾਰਤ ਨੇ ਪਿਛਲੇ ਸਾਲ ਇੰਗਲੈਂਡ ਵਿਚ ਚੈਂਪੀਅਨਜ਼ ਟਰਾਫੀ, ਵੈਸਟਇੰਡੀਜ਼ ਵਿਚ ਤਿਕੋਣੀ ਲੜੀ ਤੇ ਜ਼ਿੰਬਾਬਵੇ ਵਿਚ ਦੋ-ਪੱਖੀ ਲੜੀਆਂ ਜਿੱਤੀਆਂ ਸਨ ਪਰ 2011-12 ਵਿਚ ਇੰਗਲੈਂਡ ਤੇ ਆਸਟ੍ਰੇਲੀਆ ਦੌਰੇ ਵਿਚ ਮਿਲੀ ਹਾਰ ਤੇ ਹਾਲ ਹੀ ਵਿਚ ਦੱਖਣੀ ਅਫਰੀਕਾ ਦੌਰੇ ਵਿਚ ਮਿਲੀ ਹਾਰ ਨੇ ਵਿਦੇਸ਼ੀ ਜ਼ਮੀਨ 'ਤੇ ਭਾਰਤੀਆਂ ਦੀ ਕਾਬਲੀਅਤ ਨੂੰ ਲੈ ਕੇ ਕਈ ਸਵਾਲ ਖੜ੍ਹੇ ਕੀਤੇ ਹਨ।
ਨਿਊਜ਼ੀਲੈਂਡ ਨੇ ਭਾਰਤੀਆਂ ਨੂੰ ਕਾਬੂ ਕਰਨ ਲਈ ਗ੍ਰੀਨ ਟਾਪ ਵਿਕਟ ਵੀ ਤਿਆਰ ਕੀਤੀ ਹੈ, ਜਿਸ ਨਾਲ ਭਾਰਤੀਆਂ ਨੂੰ ਸ਼ਾਰਟ ਤੇ ਉਛਾਲ ਵਾਲੀਆਂ ਗੇਂਦਾਂ ਦੀ ਕਮਜ਼ੋਰੀ ਦਾ ਫਾਇਦਾ ਉਠਾਇਆ ਜਾ ਸਕੇ ਪਰ ਜੇਕਰ ਭਾਰਤ ਦੇ ਕੀਵੀਆਂ ਵਿਰੁੱਧ ਪਿਛਲੇ ਕੁਝ ਸਾਲਾਂ ਦੇ ਰਿਕਾਰਡ ਨੂੰ ਦੇਖਿਆ ਜਾਵੇ ਤਾਂ ਇਹ ਰਿਕਾਰਡ ਟੀਮ ਇੰਡੀਆ ਦਾ ਮਨੋਬਲ ਉੱਚਾ ਕਰ ਸਕਦਾ ਹੈ।
ਭਾਰਤ ਨੇ ਨਿਊਜ਼ੀਲੈਂਡ ਵਿਚ 2002-03 ਵਿਚ ਦੋ ਮੈਚਾਂ ਦੀ ਟੈਸਟ ਲੜੀ 2-0 ਗਵਾਉਣ ਤੋਂ ਬਾਅਦ ਘਰੇਲੂ ਜ਼ਮੀਨ 'ਤੇ ਦੋ ਮੈਚਾਂ ਦੀ ਲੜੀ 0-0 ਨਾਲ ਡਰਾਅ ਖੇਡੀ ਸੀ ਤੇ ਫਿਰ 2008-09 ਵਿਚ ਨਿਊਜ਼ੀਲੈਂਡ ਵਿਚ ਤਿੰਨ ਮੈਚਾਂ ਦੀ ਲੜੀ 1-0 ਨਾਲ ਜਿੱਤੀ ਸੀ। ਭਾਰਤ ਨੇ ਕੀਵੀਆਂ ਨੂੰ 2010-11 ਵਿਚ ਤਿੰਨ ਮੈਚਾਂ ਦੀ ਘਰੇਲੂ ਲੜੀ ਵਿਚ 1-0 ਨਾਲ ਤੇ 2012 ਵਿਚ ਦੋ ਮੈਚਾਂ ਦੀ ਘਰੇਲੂ ਲੜੀ ਵਿਚ 2-0 ਨਾਲ ਹਰਾਇਆ ਸੀ।
ਇਕ ਦਿਨਾ ਮੁਕਾਬਲਿਆਂ ਨੂੰ ਦੇਖਿਆ ਜਾਵੇ ਤਾਂ ਭਾਰਤ 2002-03 ਦੇ ਨਿਊਜ਼ੀਲੈਂਡ ਦੇਰੌ ਵਿਚ ਸੱਤ ਮੈਚਾਂ ਦੀ ਵਨ ਡੇ ਲੜੀ 2-5 ਨਾਲ ਹਾਰ ਗਿਆ ਸੀ। ਭਾਰਤ ਨੇ 2008-09 ਵਿਚ ਨਿਊਜ਼ੀਲੈਂਡ ਵਿਚ ਪੰਜ ਮੈਚਾਂ ਦੀ ਵਨ ਡੇ ਲੜੀ 3-1 ਨਾਲ ਜਿੱਤੀ ਸੀ। ਟੀਮ ਇੰਡੀਆ ਨੇ 2010-11 ਵਿਚ ਘਰੇਲੂ ਲੜੀ ਵਿਚ ਨਿਊਜ਼ੀਲੈਂਡ ਦਾ 5-0 ਨਾਲ ਸਫਾਇਆ ਕੀਤਾ ਸੀ।
ਪਿਛਲੀਆਂ ਤਿੰਨ ਲੜੀਆਂ ਦੇ ਸ਼ਾਨਦਾਰ ਰਿਕਾਰਡ ਨਾਲ ਭਾਰਤ ਨਿਊਜ਼ੀਲੈਂਡ ਵਿਚ ਇਕ ਵਾਰ ਫਿਰ ਲੜੀ ਜਿੱਤਣ ਦਾ ਪਹਿਲਾ ਦਾਅਵੇਦਾਰ ਮੰਨਿਆ ਜਾ ਸਕਦਾ ਹੈ। ਭਾਰਤ ਨੇ ਨਿਊਜ਼ੀਲੈਂਡ ਤੋਂ ਹੁਣ ਤਕ 52 ਟੈਸਟ ਖੇਡੇ ਹਨ ਜਿਨ੍ਹਾਂ ਵਿਚੋਂ ਉਸ ਨੇ 18 ਜਿੱਤੇ ਹਨ, 9 ਹਾਰੇ ਹਨ ਤੇ 25 ਡਰਾਅ ਖੇਡੇ ਹਨ ਜਦਕਿ ਵਨ ਡੇ ਵਿਚ ਭਾਰਤ ਨੇ 88 ਮੈਚ ਖੇਡੇ ਹਨ, 46 ਜਿੱਤੇ ਹਨ, 37 ਹਾਰੇ ਹਨ ਤੇ 5 'ਚ ਕੋਈ ਨਤੀਜਾ ਨਹੀਂ ਨਿਕਲਿਆ ਹੈ।
ਨਿਊਜ਼ੀਲੈਂਡ ਨੇ ਹਾਲ ਹੀ ਵਿਚ ਵੈਸਟਇੰਡੀਜ਼ ਨਾਲ ਘਰੇਲੂ ਟੈਸਟ ਲੜੀ ਤਾਂ ਜਿੱਤੀ ਸੀ ਪਰ ਵਨ ਡੇ ਲੜੀ 2-2 ਨਾਲ ਬਰਾਬਰ ਖੇਲੀ ਸੀ। ਵੈਸਟਇੰਡੀਜ਼ ਨੇ ਆਖਰੀ ਮੈਚ ਵਿਚ ਅਪਾਣਾ ਸਭ ਤੋਂ ਵੱਡਾ ਸਕੋਰ ਬਣਾਉਣ ਦੇ ਨਾਲ 203 ਦੌੜਾਂ ਨਾਲ ਵੱਡੀ ਜਿੱਤ ਹਾਸਲ ਕਰਕੇ ਲੜੀ ਡਰਾਅ ਕਰਾ ਲਈ ਸੀ।
 
Top