ਟੀਮ ਲਈ ਯੋਗਦਾਨ ਦੇ ਕੇ ਬਹੁਤ ਖੁਸ਼ ਹਾਂ: ਜਡੇਜਾ

[JUGRAJ SINGH]

Prime VIP
Staff member
ਆਕਲੈਂਡ- ਨਿਊਜ਼ੀਲੈਂਡ ਵਿਰੁੱਧ ਤੀਜਾ ਇਕ ਦਿਨਾ ਮੈਚ ਟਾਈ ਕਰਾਉਣ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਅਤੇ 'ਮੈਨ ਆਫ ਦੀ ਮੈਚ' ਰਵਿੰਦਰ ਜਡੇਜਾ ਨੇ ਕਿਹਾ ਕਿ ਉਹ ਟੀਮ ਲਈ ਯੋਗਦਾਨ ਦੇ ਕੇ ਬਹੁਤ ਖੁਸ਼ ਹੈ।
ਜਡੇਜਾ ਨੇ ਕਿਹਾ, 'ਮੈਂ ਕਾਫੀ ਖੁਸ਼ ਹਾਂ ਕਿਉਂਕਿ ਮੈਂ ਟੀਮ ਲਈ ਕੁਝ ਕਰ ਸਕਿਆ। ਮੈਂ ਆਖਰੀ ਗੇਂਦ ਤੱਕ ਖੇਡਣਾ ਚਾਹੁੰਦਾ ਸੀ ਪਰ ਬਦਕਿਸਮਤੀ ਨਾਲ ਟੀਮ ਨੂੰ ਜਿੱਤ ਨਹੀਂ ਦਿਵਾ ਸਕਿਆ, ਪਰ ਇਸ ਮੈਚ ਤੋਂ ਅਸੀਂ ਕਾਫੀ ਕੁਝ ਸਿੱਖਿਆ ਹੈ। ਮੈਨੂੰ ਲੱਗਦਾ ਹੈ ਕਿ ਅਸੀਂ ਵਧੀਆ ਗੇਂਦਬਾਜ਼ੀ ਕੀਤੀ ਪਰ ਸਿੱਧੀ ਬਾਊਂਡਰੀ ਕਾਫੀ ਛੋਟੀ ਸੀ।' ਜਡੇਜਾ ਨੇ 45 ਗੇਂਦਾਂ 'ਚ ਅਜੇਤੂ 65 ਦੌੜਾਂ ਬਣਾਈਆਂ ਜਿਸ 'ਚ 5 ਚੌਕੇ ਤੇ 4 ਛੱਕੇ ਸ਼ਾਮਲ ਹਨ। ਜਡੇਜਾ ਨੇ ਅਸ਼ਵਿਨ ਨਾਲ ਸੱਤਵੀਂ ਵਿਕਟ ਲਈ 85 ਦੌੜਾਂ ਜੋੜੀਆਂ ਅਤੇ ਬਾਅਦ 'ਚ ਇਕੱਲਾ ਡਟਿਆ ਰਹਿ ਕੇ ਅਖੀਰਲੇ ਗੇਂਦ 'ਤੇ ਮੈਚ ਟਾਈ ਕਰਾਇਆ।

 
Top