ਅਸੀਂ ਲੜੀ 'ਚ ਵਾਪਸੀ ਕਰਾਂਗੇ: ਧੋਨੀ

[JUGRAJ SINGH]

Prime VIP
Staff member
ਆਕਲੈਂਡ- ਨਿਊਜ਼ੀਲੈਂਡ ਖਿਲਾਫ ਤੀਜੇ ਇਕ ਦਿਨਾ ਮੈਚ ਦੇ ਟਾਈ ਰਹਿਣ ਤੋਂ ਬਾਅਦ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਕਿਹਾ ਹੈ ਕਿ ਉਨ੍ਹਾਂ ਕੋਲ ਹੁਣ ਲੜੀ ਜਿੱਤਣ ਦਾ ਨਹੀਂ ਪਰ ਡਰਾਅ ਕਰਾਉਣ ਦਾ ਮੌਕਾ ਤਾਂ ਹੈ, ਇਸ ਲਈ ਉਹ ਲੜੀ 'ਚ ਜ਼ਰੂਰ ਵਾਪਸੀ ਕਰਨਗੇ।
ਧੋਨੀ ਨੇ ਮੈਚ ਤੋਂ ਬਾਅਦ ਕਿਹਾ, 'ਮੈਨੂੰ ਲੱਗਦਾ ਹੈ ਕਿ ਅਸੀਂ ਵਧੀਆ ਬੱਲੇਬਾਜ਼ੀ ਕੀਤੀ ਪਰ ਸਾਨੂੰ ਉਨ੍ਹਾਂ ਮੌਕਿਆਂ 'ਤੇ ਗੌਰ ਕਰਨਾ ਹੋਵੇਗਾ ਜਦੋਂ ਅਸੀਂ ਆਸਾਨੀ ਨਾਲ ਮੈਚ ਜਿੱਤ ਸਕਦੇ ਸੀ, ਅਸੀਂ ਇਨ੍ਹਾਂ ਮੌਕਿਆਂ ਦਾ ਫਾਇਦਾ ਉਠਾਉਣ 'ਚ ਨਾਕਾਮ ਰਹੇ ਪਰ ਕੁੱਲ ਮਿਲਾ ਕੇ ਨਤੀਜਾ ਵਧੀਆ ਰਿਹਾ ਕਿਉਂਕਿ ਇਸ ਨਾਲ ਲੜੀ 'ਚ ਬਣੇ ਰਹਿਣ ਦੀਆਂ ਸਾਡੀਆਂ ਆਸਾਂ ਜਿਊਂਦੀਆਂ ਹਨ।' ਧੋਨੀ ਨੇ ਕਿਹਾ ਕਿ ਜੇਕਰ ਅਸੀਂ ਅੱਜ ਜਿੱਤ ਜਾਂਦੇ ਤਾਂ ਚੰਗਾ ਰਹਿੰਦਾ ਅਤੇ ਅਸੀਂ ਲੜੀ ਜਿੱਤਣ ਬਾਰੇ ਸੋਚ ਸਕਦੇ ਸੀ ਪਰ ਕੁੱਲ ਮਿਲਾ ਕੇ ਮੈਂ ਖੁਸ਼ ਹਾਂ ਕਿ ਅਸੀਂ ਅੱਜ ਮੈਚ ਨੂੰ ਟਾਈ ਕਰਾਉਣ 'ਚ ਸਫਲ ਰਹੇ ਜਿਸ ਨਾਲ ਸਾਡੀਆਂ ਉਮੀਦਾਂ ਜਿਊਂਦੀਆਂ ਹਨ। ਜੇਕਰ ਅਸੀਂ ਲੜੀ ਜਿੱਤ ਨਹੀਂ ਸਕਦੇ ਤਾਂ ਘੱਟੋ-ਘੱਟ ਡਰਾਅ ਕਰਾਉਣ ਦੀ ਕੋਸ਼ਿਸ਼ ਤਾਂ ਕਰ ਸਕਦੇ ਹਾਂ।
 
Top