ਰੈਨਾ ਨੂੰ ਸ਼ਾਟਾਂ ਦੀ ਚੋਣ 'ਤੇ ਕੰਮ ਕਰਨਾ ਪਵੇਗਾ : ਧੋਨ

[JUGRAJ SINGH]

Prime VIP
Staff member
ਆਕਲੈਂਡ - ਸਟ੍ਰੋਕਪਲੇਅਰ ਹੋਣਾ ਚੰਗੀ ਗੱਲ ਹੈ ਪਰ ਕਿਸੇ ਵੀ ਬੱਲੇਬਾਜ਼ ਲਈ ਇਹ ਜ਼ਰੂਰੀ ਹੈ ਕਿ ਉਹ ਲਗਾਤਾਰ ਸਫਲਤਾ ਲਈ ਆਪਣੀਆਂ ਸ਼ਾਟਾਂ 'ਤੇ ਕੰਟਰੋਲ ਰੱਖੇ। ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਨਿਊਜ਼ੀਲੈਂਡ ਵਿਰੁੱਧ ਦੂਜੇ ਵਨ ਡੇ ਵਿਚ ਹਾਰ ਤੋਂ ਬਾਅਦ ਸੁਰੇਸ਼ ਰੈਨਾ ਨੂੰ ਇਹ ਸੰਦੇਸ਼ ਦਿੱਤਾ।
ਰੈਨਾ ਦੀ ਬੱਲੇਬਾਜ਼ੀ ਬਾਰੇ ਧੋਨੀ ਨੇ ਕਿਹਾ, ''ਰੈਨਾ ਹਮਲਾਵਰ ਬੱਲੇਬਾਜ਼ੀ ਕਰਦਾ ਹੈ ਪਰ ਆਪਣੇ ਦਿਮਾਗ 'ਤੇ ਕੰਟਰੋਲ ਰੱਖਣਾ ਮਹੱਤਵਪੂਰਨ ਹੁੰਦਾ ਹੈ। ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਕਿਸ ਖੇਤਰ ਵਿਚ ਸ਼ਾਟ ਮਾਰਨਾ ਚਾਹੁੰਦੇ ਹੋ। ਜੇਕਰ ਇਥੇ ਹਿੱਟ ਕਰਨਾ ਮੁਸ਼ਕਲ ਹੈ ਤਾਂ ਫਿਰ ਤੁਹਾਡੇ ਕੋਲ ਕੀ ਬਦਲ ਹੈ, ਇਸ 'ਤੇ ਵਿਚਾਰ ਕਰਨਾ ਵੀ ਜ਼ਰੂਰੀ ਹੈ। ਜੇਕਰ ਤੁਸੀਂ ਗੇਂਦ ਨੂੰ ਉਥੇ ਹਿੱਟ ਨਹੀਂ ਕਰ ਪਾ ਰਹੇ ਤਾਂ ਜ਼ਰੂਰੀ ਨਹੀਂ ਹੈ ਕਿ ਉਦੋਂ ਵੀ ਵੱਡਾ ਸ਼ਾਟ ਖੇਡੋ।''
 
Top