ਬੱਲੇਬਾਜ਼ੀ ਦਾ ਮਜ਼ਾ ਲੈ ਰਿਹਾ ਹਾਂ : ਵਿਲੀਅਮਸਨ

[JUGRAJ SINGH]

Prime VIP
Staff member
ਆਕਲੈਂਡ¸ ਭਾਰਤ ਵਿਰੁੱਧ ਵਰਤਮਾਨ ਇਕ ਦਿਨਾ ਲੜੀ ਵਿਚ ਸ਼ਾਨਦਾਰ ਫਾਰਮ 'ਚ ਚੱਲ ਰਹੇ ਨਿਊਜ਼ੀਲੈਂਡ ਦੇ ਬੱਲੇਬਾਜ਼ ਕੇਨ ਵਿਲੀਅਮਸਨ ਨੇ ਕਿਹਾ ਕਿ ਉਸ ਦੀਆਂ ਨਜ਼ਰਾਂ ਹੁਣ ਕੌਮੀ ਟੀਮ ਦੇ ਤਿੰਨੋ ਸਵਰੂਪਾਂ ਵਿਚ ਜਗ੍ਹਾ ਬਣਾਉਣ 'ਤੇ ਲੱਗੀਆਂ ਹਨ। ਵਿਲੀਅਮਸਨ ਭਾਰਤ ਵਿਰੁੱਧ ਬੁੱਧਵਾਰ ਨੂੰ ਹੋਏ ਦੂਜੇ ਵਨ ਡੇ 'ਚ ਮੈਨ ਆਫ ਦੀ ਮੈਚ ਚੁਣਿਆ ਗਿਆ ਸੀ।
ਵਿਲੀਅਮਸਨ ਨੇ ਵੀਰਵਾਰ ਨੂੰ ਕਿਹਾ, ''ਮੈਂ ਤੀਜੇ ਨੰਬਰ 'ਤੇ ਬੱਲੇਬਾਜ਼ੀ ਦਾ ਮਜ਼ਾ ਲੈ ਰਿਹਾ ਹਾਂ। ਮੈਂ ਅਜੇ ਆਪਣੀ ਖੇਡ ਦਾ ਪੂਰਾ ਮਜ਼ਾ ਲੈ ਰਿਹਾ ਹਾਂ। ਇਹ ਹਾਲ ਵਿਚ ਮੇਰੀ ਚੰਗੀ ਫਾਰਮ ਤੋਂ ਸਾਬਤ ਹੁੰਦਾ ਹੈ ਪਰ ਕਈ ਕਾਰਨਾਂ ਕਰਕੇ ਮੈਂ ਸਾਥੀ ਖਿਡਾਰੀਆਂ ਨਾਲ ਚੰਗੀ ਸਾਂਝੇਦਾਰੀ ਨਹੀਂ ਕੀਤੀ ਪਰ ਮੈਂ ਇਸ ਭੂਮਿਕਾ ਦਾ ਮਜ਼ਾ ਲੈ ਰਿਹਾ ਹਾਂ ਤੇ ਉਮੀਦ ਹੈ ਕਿ ਸਾਡੀ ਟੀਮ ਚੰਗਾ ਪ੍ਰਦਰਸ਼ਨ ਜਾਰੀ ਰੱਖੇਗੀ।''
 
Top