UNP

ਸਾਇਨਾ ਤੇ ਸਿੰਧੂ ਕੁਆਰਟਰ ਫਾਈਨਲ 'ਚ, ਕਸ਼ਯਪ ਬਾਹਰ

X
Quick Register
User Name:
Email:
Human Verification


Go Back   UNP > Chit-Chat > News > Sports News

UNP Register

 

 
Old 24-Jan-2014
[JUGRAJ SINGH]
 
ਸਾਇਨਾ ਤੇ ਸਿੰਧੂ ਕੁਆਰਟਰ ਫਾਈਨਲ 'ਚ, ਕਸ਼ਯਪ ਬਾਹਰ

ਲਖਨਊ. ਯੂ.ਐਨ.ਆਈ.
23 ਜਨਵਰੀ ૿ ਲਖਨਊ 'ਚ ਜਾਰੀ ਸਈਦ ਮੋਦੀ ਇੰਟਰਨੈਸ਼ਨਲ ਇੰਡੀਆ ਗ੍ਰਾਂ- ਪ੍ਰਿਕਸ ਬੈਡਮਿੰਟਨ ਟੂਰਨਾਮੈਂਟ 'ਚ ਅੱਜ ਭਾਰਤੀ ਖਿਡਾਰਨਾਂ ਸਾਇਨਾ ਨੇਹਵਾਲ ਅਤੇ ਪੀ. ਵੀ. ਸਿੰਧੂ ਆਪਣੇ ਮੁਕਾਬਲੇ ਜਿੱਤ ਕੇ ਕੁਆਰਟਰ ਫਾਈਨਲ 'ਚ ਪੁੱਜ ਗਈਆਂ ਜਦਕਿ ਪੁਰਸ਼ ਵਰਗ 'ਚ ਪਰੂੱਪਲੀ ਕਸ਼ਯਪ ਆਪਣਾ ਮੁਕਾਬਲਾ ਹਾਰ ਕੇ ਬਾਹਰ ਹੋ ਗਏ। ਸਾਇਨਾ ਨੇ ਰੂਸ ਦੀ ਨਤਾਲੀਆ ਪਰਮੀਨੋਵਾ ਨੂੰ 21-5, 21-10 ਨਾਲ ਹਰਾਇਆ ਜਦਕਿ ਸਿੰਧੂ ਨੇ ਸਵਿੱਟਜ਼ਰਲੈਂਡ ਦੀ ਸਬਰੀਨਾ ਜੈਕੁਟ ਨੂੰ 21-19, 21-5 ਨਾਲ ਮਾਤ ਦਿੱਤੀ। ਭਾਰਤ ਦੀ ਅਰੁਣਧਤੀ ਨੇ ਵੀ ਆਖਰੀ ਅੱਠਾਂ 'ਚ ਜਗਾ ਬਣਾਈ। ਪੁਰਸ਼ ਵਰਗ 'ਚ ਮੌਜੂਦਾ ਚੈਂਪੀਅਨ ਪੀ. ਕਸ਼ਯਪ ਨੂੰ 12ਵਾਂ ਦਰਜਾ ਪ੍ਰਾਪਤ ਮਲੇਸ਼ੀਆਈ ਖ਼ਿਡਾਰੀ ਜ਼ੁਲਫਾਦਲੀ ਜ਼ੁਲਕੀਫੀ ਤੋਂ 16-21, 12-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਇਲਾਵਾ ਅਜੇ ਜੈਰਾਮ, ਗੁਰੂਸਾਈਂ ਦੱਤ, ਆਨੰਦ ਪਵਾਰ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਸਾਈ ਪ੍ਰਣੀਤ ਤੇ ਕੇ. ਸ੍ਰੀਕਾਂਤ ਨੇ ਆਪਣੇ-ਆਪਣੇ ਮੈਚ ਜਿੱਤੇ। ਇਸ ਤੋਂ ਇਲਾਵਾ ਲੜਕੀਆਂ ਦੇ ਡਬਲਜ਼ ਵਰਗ 'ਚ ਭਾਰਤ ਦੀ ਸਰਬੋਤਮ ਜਵਾਲਾ ਗੁੱਟਾ ਅਤੇ ਅਸ਼ਵਨੀ ਪੋਨੱਪਾ ਦੀ ਜੋੜੀ ਨੇ ਤੀਸਰਾ ਦਰਜਾ ਪ੍ਰਾਪਤ ਮਲੇਸ਼ੀਆਈ ਜੋੜੀ ਅਮੇਲੀਆ ਅਲੀਸਾ ਅਤੇ ਫਿ ਚੌਂ ਸੂੰਗ ਦੀ ਜੋੜੀ ਨੂੰ 21-19, 15-21, 21-19 ਨਾਲ ਹਰਾ ਕੇ ਕੁਆਰਟਰ ਫਾਈਨਲ 'ਚ ਪ੍ਰਵੇਸ਼ ਕੀਤਾ।

UNP