ਕੁਕ ਚੰਗਾ ਕਪਤਾਨ ਨਹੀਂ ਹੈ : ਇਯਾਨ ਚੈਪਲ

[JUGRAJ SINGH]

Prime VIP
Staff member
ਨਵੀਂ ਦਿੱਲੀ - ਆਸਟ੍ਰੇਲੀਆ ਦੇ ਸਾਬਕਾ ਕਪਤਾਨ ਇਯਾਨ ਚੈਪਲ ਦਾ ਮੰਨਣਾ ਹੈ ਕਿ ਐਲਿਸਟੀਅਰ ਕੁਕ ਇੰਗਲੈਂਡ ਦੀ ਟੀਮ ਦੀ ਅਗਵਾਈ ਕਰਨ ਦੇ ਲਾਇਕ ਨਹੀਂ ਹੈ ਕਿਉਂਕਿ ਉਸ ਵਿਚ ਹਮਲਾਵਰਤਾ ਦੀ ਕਮੀ ਹੈ ਤੇ ਏਸ਼ੇਜ਼ ਵਿਚ ਜਿੱਤ ਦਰਜ ਕਰਨ ਤੋਂ ਬਾਅਦ ਮੇਜ਼ਬਾਨ ਟੀਮ ਇਕ ਦਿਨਾ ਲੜੀ ਵਿਚ ਵੀ ਆਸਾਨ ਜਿੱਤ ਦਰਜ ਕਰੇਗੀ। ਚੈਪਲ ਨੇ ਕਿਹਾ, ''ਮੈਨੂੰ ਨਹੀਂ ਲੱਗਦਾ ਕਿ ਕੁਕ ਵਿਚ ਚੰਗੇ ਕਪਤਾਨ ਬਣਨ ਦੇ ਗੁਣ ਹਨ। ਮਾਈਕਲ ਕਲਾਰਕ ਵਰਗੇ ਹਮਲਾਵਰ ਕਪਤਾਨ ਸਾਹਮਣੇ ਉਹ ਹਮੇਸ਼ਾ ਸੰਘਰਸ਼ ਕਰੇਗਾ।''
 
Top