ਰਿਟੇਨਰਸ਼ਿਪ ਨੇ ਆਈ. ਪੀ. ਐੱਲ. ਤੋਂ ਖੋਹਿਆ 'ਨਵਾਂਪਨ'

[JUGRAJ SINGH]

Prime VIP
Staff member
ਨਵੀਂ ਦਿੱਲੀ - ਆਈ. ਪੀ. ਐੱਲ.-6 ਖਤਮ ਹੋਣ ਤੋਂ ਬਾਅਦ ਜਦੋਂ ਇਹ ਐਲਾਨ ਹੋਇਆ ਸੀ ਕਿ ਆਈ. ਪੀ. ਐੱਲ.-7 ਦੀ ਨਿਲਾਮੀ ਵਿਚ ਸਾਰੇ ਖਿਡਾਰੀਆਂ ਨੂੰ ਰੱਖਿਆ ਜਾਵੇਗਾ ਤਾਂ ਉਮੀਦ ਕੀਤੀ ਜਾ ਰਹੀ ਸੀ ਕਿ ਦਿੱਗਜ ਸਟਾਰ ਖਿਡਾਰੀ ਨਵੀਆਂ ਟੀਮਾਂ ਵਲੋਂ ਖੇਡਦੇ ਦਿਖਾਈ ਦੇਣਗੇ ਪਰ ਰਿਟੇਨਰਸ਼ਿਪ ਨੇ ਆਈ. ਪੀ. ਐੱਲ.-7 ਤੋਂ ਇਹ ਨਵਾਂਪਨ ਖੋਹ ਲਿਆ।
ਆਈ. ਪੀ. ਐੱਲ.-7 ਦੀ ਨਿਲਾਮੀ ਹਾਲਾਂਕਿ 12 ਫਰਵਰੀ ਨੂੰ ਹੋਣੀ ਹੈ ਪਰ ਇਸ ਨਿਲਾਮੀ ਦਾ ਆਕਰਸ਼ਣ ਪਹਿਲਾਂ ਹੀ ਖਤਮ ਹੋ ਚੁੱਕਾ ਹੈ। ਇਸ ਗੱਲ ਦੀ ਉਤਸੁਕਤਾ ਹੁਣ ਕਿਸੇ ਕੋਲ ਨਹੀਂ ਹੈ ਕਿ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਕਿਹੜੀ² ਟੀਮ ਖਰੀਦਦੀ ਹੈ ਜਾਂ ਫਿਰ ਵਿਰਾਟ ਕੋਹਲੀ, ਕ੍ਰਿਸ ਗੇਲ, ਰੋਹਿਤ ਸ਼ਰਮਾ ਤੇ ਸ਼ੇਨ ਵਾਟਸਨ ਵਰਗੇ ਧੁਨੰਤਰ ਕਿਸ ਟੀਮ ਕੋਲ ਜਾਂਦੇ ਹਨ।
ਆਈ. ਪੀ. ਐੱਲ. ਦੀ ਰਿਟੇਨਰਸ਼ਿਪ ਨੇ ਆਈ. ਪੀ. ਐੱਲ.-7 ਦੀ ਨਿਲਾਮੀ ਲਈ ਆਕਰਸ਼ਣ ਨੂੰ ਹੀ ਖਤਮ ਕਰ ਦਿੱਤਾ ਹੈ। ਇਸ ਨਿਲਾਮੀ ਤੋਂ ਪਹਿਲਾਂ ਦਿੱਲੀ ਡੇਅਰਡੇਵਿਲਸ ਨੂੰ ਛੱਡ ਕੇ ਹੋਰ ਟੀਮਾਂ ਨੇ 24 ਖਿਡਾਰੀਆਂ ਨੂੰ ਰਿਟੇਨਰਸ਼ਿਪ ਨਿਯਮ ਤਹਿਤ ਬਰਕਰਾਰ ਰੱਖ ਲਿਆ ਹੈ। ਆਈ. ਪੀ. ਐੱਲ.-7 ਦੀ ਸਥਿਤੀ ਇਹ ਹੋ ਗਈ ਹੈ ਕਿ ਇਸ ਵਿਚ ਜ਼ਿਆਦਾਤਰ ਟੀਮਾਂ ਆਪਣੇ ਮੁੱਖ ਖਿਡਾਰੀਆਂ ਕਾਰਨ ਪੁਰਾਣੀ ਸਥਿਤੀ 'ਚ ਹੀ ਨਜ਼ਰ ਆਉਣਗੀਆਂ।
 
Top