ਜੋਕੋਵਿਕ ਦੀ ਸਿੱਧੇ ਸੈੱਟਾਂ 'ਚ ਜਿੱਤ-ਵੀਨਸ ਬਾਹਰ

[JUGRAJ SINGH]

Prime VIP
Staff member


ਮੈਲਬੌਰਨ, 13 ਜਨਵਰੀ (ਏਜੰਸੀ)-ਓਪਨ ਯੁੱਗ 'ਚ ਲਗਾਤਾਰ 4 ਵਾਰ ਆਸਟ੍ਰੇਲੀਆਈ ਓਪਨ ਜਿੱਤਣ ਦੇ ਰਿਕਾਰਡ ਬਣਾਉਣ ਦੀ ਦਹਲੀਜ਼ 'ਤੇ ਖੜ੍ਹੇ ਨੋਵਾਕ ਜੋਕੋਵਿਕ ਨੇ ਅੱਜ ਇਥੇ ਸਿੱਧੇ ਸੈੱਟਾਂ 'ਚ ਜਿੱਤ ਦਰਜ ਕਰ ਕੇ ਸਾਲ ਦੇ ਪਹਿਲੇ ਗ੍ਰੈਂਡਸਲੈਮ ਟੈਨਿਸ ਟੂਰਨਾਮੈਂਟ 'ਚ ਸ਼ਾਨਦਾਰ ਸ਼ੁਰੂਆਤ ਕੀਤੀ ਪ੍ਰੰਤੂ ਵਿਸ਼ਵ ਦੀ ਸਾਬਕਾ ਨੰਬਰ ਇਕ ਖਿਡਾਰਨ ਵੀਨਸ ਵਿਲਿਅਮਸ ਪਹਿਲੇ ਦੌਰ 'ਚ ਬਾਹਰ ਹੋ ਗਈ | ਸਰਬੀਆ ਦੇ ਦੂਸਰੀ ਦਰਜਾ ਪ੍ਰਾਪਤ ਜੋਕੋਵਿਕ ਨੂੰ ਵਿਸ਼ਵ 'ਚ 96ਵੇਂ ਰੈਂਕਿੰਗ ਦੇ ਸਲੋਵਾਕੀਆ ਦੇ ਲੁਕਾਸ ਲੈਕੋ ਦੀ ਥੋੜ੍ਹੀ ਚੁਣੌਤੀ ਦਾ ਸਾਹਮਣਾ ਕਰਨਾ ਪਿਆ ਪ੍ਰੰਤੂ ਆਖਿਰ 'ਚ ਉਹ 6 ਘੰਟੇ 50 ਮਿੰਟ ਤੱਕ ਚੱਲੇ ਮੈਚ 'ਚ 6-3, 7-6, 6-1 ਨਾਲ ਜਿੱਤ ਦਰਜ ਕਰਨ 'ਚ ਸਫਲ ਰਹੇ | ਉਨਾਂ ਦਾ ਅਗਲਾ ਮੁਕਾਬਲਾ ਅਰਜਨਟੀਨਾ ਦੇ ਲਿਓਨਾਡਰੇ ਮੇਅਰ ਨਾਲ ਹੋਵੇਗਾ | ਚੀਨ ਦੀ ਲਿ ਨਾ ਪਿਛਲੇ ਸਾਲ ਦੀ ਲੜਕੀਆਂ ਦੀ ਚੈਂਪੀਅਨ 16 ਸਾਲਾ ਅਨਾ ਕੋਂਜੂਹ ਨੂੰ ਆਸਾਨੀ ਨਾਲ 6-2, 6-0 ਨਾਲ ਹਰਾਇਆ | ਮਰਦ ਵਰਗ 'ਚ ਪਹਿਲੇ ਦਸਾਂ 'ਚ ਸ਼ਾਮਿਲ ਸਟੇਨਿਸਲਾਸ ਵਾਵਰਿੰਕਾ, ਡੇਵਿਡ ਫੈਰਰ ਅਤੇ ਟਾਮਸ ਬ੍ਰਡਿਚ ਵੀ ਦੂਸਰੇ ਦੌਰ 'ਚ ਪਹੁੰਚਣ 'ਚ ਸਫਲ ਰਹੇ | ਬਿਹਤਰੀਨ ਫਾਰਮ 'ਚ ਚੱਲ ਰਹੇ ਅੱਠਵਾਂ ਦਰਜਾ ਪ੍ਰਾਪਤ ਵਾਵਰਿੰਕਾ ਦੇ ਲਈ ਮੁਕਾਬਲਾ ਆਸਾਨ ਰਿਹਾ | ਉਨ੍ਹਾਂ ਨੇ ਆਂਦਰੇਈ ਗੋਲੂਬੇਵ ਤੋਂ ਪਹਿਲਾ ਸੈੱਟ 6-4 ਨਾਲ ਜਿੱਤਣ ਤੋਂ ਬਾਅਦ ਦੂਸਰੇ ਸੈੱਟ 'ਚ 4-1 ਨਾਲ ਬੜ੍ਹਤ ਬਣਾ ਰੱਖੀ ਸੀ ਤਦ ਤਜਾਖਸਤਾਨ ਦੇ ਖਿਡਾਰੀ ਨੇ ਹਟਣ ਦੇ ੍ਰਫੈਸਲਾ ਕਰ ਲਿਆ | ਸਪੇਨ ਦੀ ਤੀਸਰਾ ਦਰਜਾ ਫੈਰਰ ਨੇ ਕੋਲੰਬੀਆ ਦੇ ਅਲੈਕਸਾਂਦਰੋ ਗੋਜਾਲੇਜ ਨੂੰ 6-3, 6-4, 6-3 ਨਾਲ ਜਦੋਂ ਕਿ ਚੈੱਕ ਗਣਰਾਜ ਦੇ ਸਤਵਾਂ ਦਰਜਾ ਬ੍ਰਡਿਚ ਨੇ ਕਜਾਖਸਤਾਨ ਦੇ ਅਲੈਕਸਾਦ ਨੋਡੋਏਸੋਵ ਨੂੰ 6-3, 6-4, 6-3 ਨਾਲ ਹਰਾਇਆ | ਨੌਾਵੀ ਦਰਜਾ ਰਿਚਰਡ ਗਾਸਕੇਟ ਨੇ ਫਰਾਂਸ ਦੇ ਡੇਵਿਡ ਗੁਏਜ ਨੂੰ 7-5, 6-4, 6-1 ਨਾਲ ਅਤੇ ਰੂਸ ਦੇ 14ਵਾਂ ਦਰਜਾ ਮਿਖਾਈਲ ਯੂਜਨੀ ਨੇ ਜਰਮਨੀ ਦੇ ਜਾਨ ਲੈਨਾਰਡ ਸਟਰਫ ਨੂੰ 6-1, 6-4, 6-2 ਨਾਲ ਹਰਾ ਕੇ ਦੂਸਰੇ ਦੌਰ 'ਚ ਪ੍ਰਵੇਸ਼ ਕੀਤਾ | ਫਿਨਲੈਂਡ ਦੇ ਜਾਕੋ ਨੇਮੀਨੇਨ ਨੇ ਇਸਰਾਈਲ ਦੇ ਡੁਡੀ ਸੇਲਾ ਨੂੰ ਪੰਜ ਸੈੱਟਾਂ 'ਚ ਹਰਾਉਣਾਂ ਦੇ ਲਈ 3 ਘੰਟੇ 38 ਮਿੰਟ ਤੱਕ ਪਸੀਨਾ ਵਹਾਇਆ | ਜਰਮਨੀ ਦੇ ਫਲੋਰਿਅਨ ਮੇਅਰ ਨੂੰ ਹਾਲਾਂਕਿ ਅਮਰੀਕੀ ਕੁਆਲੀਫਾਇਰ ਡੇਨਿਸ ਕੁਡਲਾ ਨੂੰ 6-4, 6-2, 6-4 ਨਾਲ ਹਰਾਉਣ 'ਚ ਜ਼ਿਆਦਾ ਮੁਸ਼ੱਕਤ ਨਹੀਂ ਕਰਨੀ ਪਈ |
 
Top