UNP

ਪਾਕਿਸਤਾਨ 'ਚ ਹੋਵੇਗਾ ਅਗਲਾ ਵਿਸ਼ਵ ਕਬੱਡੀ ਕੱਪ!

X
Quick Register
User Name:
Email:
Human Verification


Go Back   UNP > Chit-Chat > News > Sports News

UNP Register

 

 
Old 14-Dec-2013
Mr.Gill
 
ਪਾਕਿਸਤਾਨ 'ਚ ਹੋਵੇਗਾ ਅਗਲਾ ਵਿਸ਼ਵ ਕਬੱਡੀ ਕੱਪ!

ਜਲੰਧਰ ਪੰਜਾਬ ਕਬੱਡੀ ਮਹਾਸੰਘ ਦੇ ਮੁਖੀ ਨੇ ਕਿਹਾ ਹੈ ਕਿ 5ਵੇਂ ਵਿਸ਼ਵ ਕਬੱਡੀ ਕੱਪ ਦਾ ਆਯੋਜਨ ਪਾਕਿਸਤਾਨ ਵਿਚ ਕਰਵਾਇਆ ਸਕਦਾ ਹੈ ਅਤੇ ਇਸ ਦੇ ਲਈ ਉਹ ਪਾਕਿਸਤਾਨੀ ਪੰਜਾਬ ਦੇ ਮੁੱਖ ਮੰਤਰੀ ਸ਼ਹਿਬਾਜ਼ ਸ਼ਰੀਫ ਦੇ ਨਾਲ ਚਰਚਾ ਕਰਨਗੇ। ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਚ ਭਾਰਤ ਅਤੇ ਨਿਊਜ਼ੀਲੈਂਡ ਦੀਆਂ ਮੁਟਿਆਰਾਂ ਵਿਚਾਲੇ ਹੋਈ ਖਿਤਾਬੀ ਟੱਕਰ ਤੋਂ ਬਾਅਦ ਕਬੱਡੀ ਮਹਾਸੰਘ ਦੇ ਪ੍ਰਧਾਨ ਅਤੇ ਸੂਬਾ ਸਰਕਾਰ ਦੇ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਇਸ ਗੱਲ ਦਾ ਖੁਲਾਸਾ ਕੀਤਾ। ਮਲੂਕਾ ਨੇ ਕਿਹਾ ਕਿ ਪਾਕਿਸਤਾਨ ਦੇ ਪੰਜਾਬ ਦੇ ਮੁੱਖ ਮੰਤਰੀ ਕਬੱਡੀ ਵਿਸ਼ਵ ਕੱਪ ਲਈ ਭਾਰਤ ਦੇ ਦੌਰੇ 'ਤੇ ਹਨ ਅਤੇ ਇਸ ਦੌਰਾਨ ਉਹ ਕਬੱਡੀ ਵਿਸ਼ਵ ਕੱਪ ਦੇ 5ਵੇਂ ਸੰਸਕਰਣ ਦਾ ਪਾਕਿਸਤਾਨ ਵਿਚ ਸਫਲਤਾ ਪੂਰਵਕ ਆਯੋਜਨ ਕਰਵਾਉਣ ਲਈ ਉਨ੍ਹਾਂ ਨਾਲ ਗੱਲ ਕਰਨਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਅਗਲੇ ਵਿਸ਼ਵ ਕੱਪ ਵਿਚ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੀਆਂ ਕੁਝ ਹੋਰ ਟੀਮਾਂ ਵੀ ਹਿੱਸਾ ਲੈ ਸਕਦੀਆਂ ਹਨ ਅਤੇ ਕਈ ਦੇਸ਼ਾਂ ਨੇ ਪੰਜਾਬ ਸਰਕਾਰ ਨੂੰ ਕਬੱਡੀ ਕੋਚ ਮੁਹੱਈਆ ਕਰਵਾਉਣ ਲਈ ਕਿਹਾ ਹੈ।
ਮਲੂਕਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਉਦਮਾਂ ਸਦਕਾ ਕਬੱਡੀ ਦੁਨੀਆ ਦੇ ਖੇਡ ਨਕਸ਼ੇ 'ਤੇ ਉੱਭਰ ਕੇ ਆਈ ਹੈ। ਸੂਬਾ ਸਰਕਾਰ ਛੇਤੀ ਹੀ ਕੇਂਦਰੀ ਖੇਡ ਮੰਤਰਾਲੇ ਨੂੰ ਸਰਕਰ ਸਟਾਇਲ ਕੱਬਡੀ ਟੂਰਨਾਮੈਂਟ ਰਾਸ਼ਟਰੀ ਪੱਧਰ 'ਤੇ ਕਰਵਾਉਣ ਦੀ ਅਪੀਲ ਕਰੇਗੀ। ਅਕਾਲੀ ਨੇਤਾ ਨੇ ਕਿਹਾ ਹੈ ਕਿ ਕਬੱਡੀ ਦੀ ਲੋਕਪ੍ਰਿਯਤਾ ਵਧ ਰਹੀ ਹੈ ਅਤੇ ਅਸੀਂ ਇਸ ਨੂੰ ਓਲੰਪਿਕ ਅਤੇ ਏਸ਼ੀਆਈ ਖੇਡਾਂ ਵਿਚ ਸ਼ਾਮਲ ਕਰਵਾਉਣਾ ਚਾਹੁੰਦੇ ਹਨ ਅਤੇ ਸੂਬਾ ਸਰਕਾਰ ਇਸ ਦੇ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਇਸ ਬਾਰੇ ਕੇਂਦਰੀ ਖੇਡ ਮੰਤਰਾਲੇ ਅਤੇ ਸੰਬੰਧਿਤ ਵਿਭਾਗਾਂ ਨਾਲ ਜ਼ੋਰ ਦੇ ਕੇ ਚਰਚਾ ਕੀਤੀ ਜਾਵੇਗੀ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਸੂਬਾ ਸਰਕਾਰ ਦਾ ਧਿਆਨ ਕਬੱਡੀ ਤੋਂ ਇਲਾਵਾ ਹਾਕੀ ਦਾ ਵਿਕਾਸ ਕਰਨ ਵੱਲ ਵੀ ਹੈ। ਸੂਬਾ ਸਰਕਾਰ ਦਾ ਮਕਸਦ ਹਾਕੀ ਦੇ ਪੱਧਰ ਨੂੰ ਉੱਪਰ ਚੁੱਕਣ ਦਾ ਹੈ ਅਤੇ ਇਸ ਦਿਸ਼ਾ ਵਿਚ ਕੰਮ ਸ਼ੁਰੂ ਹੋ ਚੁੱਕਾ ਹੈ। ਸੂਬਾ ਸਰਕਾਰ ਹਾਕੀ ਦੀ ਗੁਆਚੀ ਹੋਈ ਲੋਕਪ੍ਰਿਯਤਾ ਅਤੇ ਸਾਖ ਨੂੰ ਫਿਰ ਤੋਂ ਪ੍ਰਾਪਤ ਕਰਨ ਲਈ ਕੋਸ਼ਿਸ਼ਾਂ ਵਿਚ ਲੱਗੀ ਹੋਈ ਹੈ।


Post New Thread  Reply

« Best Canadian Cricket Grounds | ਹਾਕੀ ਜੂਨੀਅਰ ਵਿਸ਼ਵ ਕੱਪ-ਪਾਕਿਸਤਾਨ ਤੋਂ ਹਾਰ ਕੇ ਭ »
UNP