67ਵਾਂ ਕਲਗੀਧਰ ਟੂਰਨਾਮੈਂਟ ਕਮਾਲਪੁਰਾ-ਨੈਸ਼ਨਲ ਪੱਧ&#260

[JUGRAJ SINGH]

Prime VIP
Staff member
ਰਾਏਕੋਟ/ਜਗਰਾਉਂ, 28 ਜਨਵਰੀ (ਬਲਵਿੰਦਰ ਸਿੰਘ ਲਿੱਤਰ, ਜੋਗਿੰਦਰ ਸਿੰਘ)-ਪਿੰਡ ਕਮਾਲਪੁਰਾ ਦਾ 67ਵਾਂ ਆਲ ਇੰਡੀਆ ਕਲਗੀਧਰ ਟੂਰਨਾਮੈਂਟ ਦੂਸਰੇ ਦਿਨ ਜੋਬਨ 'ਤੇ ਰਿਹਾ ਹੈ, ਜਿਸ ਦੌਰਾਨ ਨੈਸ਼ਨਲ ਪੱਧਰ ਦੀਆਂ ਫੁੱਟਬਾਲ, ਹਾਕੀ ਤੋਂ ਇਲਾਵਾ ਕਬੱਡੀ ਦੇ ਦਿਲ ਖਿੱਚਵੇਂ ਮੁਕਾਬਲੇ ਹੋਏ। ਇਸ ਮੌਕੇ ਪ੍ਰਧਾਨ ਗੁਰਪ੍ਰੀਤ ਸਿੰਘ ਹੰਸਰਾ, ਕੈਸ਼ੀਅਰ ਤੇਜਿੰਦਰ ਸਿੰਘ ਹੰਸਰਾ, ਜਨਰਲ ਸਕੱਤਰ ਕੁਲਬੀਰ ਸਿੰਘ ਬੰਟਾ, ਸੀਪਾ ਬਾਸੀ ਤੇ ਗੋਪੀ ਹੰਸਰਾ ਨੇ ਦੱਸਿਆ ਕਿ ਇਸ ਟੂਰਨਾਮੈਂਟ ਦੌਰਾਨ ਕੁੱਤਿਆਂ ਦੀਆਂ ਦੌੜਾਂ ਦੌਰਾਨ ਯਾਦੂ ਚਕਰ ਦੇ ਹੀਰੋ ਚਿੱਤਰਾ ਨੇ ਪਹਿਲਾ ਸਥਾਨ ਲਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਬੱਬਲ ਯੂ. ਕੇ., ਗੋਗੀ ਬਾਸੀ ਯੂ.ਐਸ.ਏ., ਕਾਮਰੇਡ ਮਹਿੰਦਰ ਸਿੰਘ, ਬਲਜਿੰਦਰ ਲੋਪੋਂ, ਅਜੀਤ ਸਿੰਘ, ਜੋਗਿੰਦਰ ਬਾਠ, ਮੋਹਨ ਸਿੰਘ ਗਰੇਵਾਲ, ਮਾਨਾ ਰੂੰਮੀ, ਇੰਦਰਜੀਤ ਰੂੰਮੀ, ਡਾ. ਕ੍ਰਿਪਾਲ ਬਾਠ, ਗੋਗੀ ਬਾਸੀ (ਸਾਰੇ ਕੈਨੇਡਾ), ਦਵਿੰਦਰ, ਕਰਮਜੀਤ, ਜੀਤਾ (ਸਾਰੇ ਆਸਟ੍ਰੇਲੀਆ), ਦੀਪਾ ਇਟਲੀ ਆਦਿ ਨੇ ਹਾਜ਼ਰੀ ਭਰੀ ਤੇ ਵੱਖ-ਵੱਖ ਮੈਚਾਂ ਦੌਰਾਨ ਟੀਮਾਂ ਨਾਲ ਜਾਣ-ਪਹਿਚਾਣ ਕੀਤੀ। ਹਾਕੀ ਮੁਕਾਬਲੇ 'ਚ ਸਿੱਖਲਾਈ (ਯੂ. ਪੀ.) ਨੂੰ ਖ਼ਾਲਸਾ ਕਾਲਜ ਪਟਿਆਲਾ ਨੇ, ਫਰੀਦਕੋਟ ਨੂੰ ਹੇਰਾਂ ਨੇ, ਫੁੱਟਬਾਲ ਮੁਕਾਬਲੇ 'ਚ ਲੰਮੇ ਨੇ ਰਾਏਕੋਟ ਨੂੰ, ਦੱਲਣਵਾਲ ਨੇ ਮਹਿਲ ਕਲਾਂ ਨੂੰ, ਕਬੱਡੀ 55 ਕਿੱਲੋ ਵਰਗ 'ਚ ਫੱਤੂਢੀਂਗਾ (ਕਪੂਰਥਲਾ) ਨੇ ਜੌਹਲਾਂ ਨੂੰ, ਮਾਛੀਕੇ ਨੇ ਸਿੱਧਵਾਂ ਨੂੰ ਰਾਮਪੁਰਾ ਨੇ ਹਾਂਸ ਕਲਾਂ ਨੂੰ ਹਰਾ ਕੇ ਅਗਲੇ ਗੇੜ 'ਚ ਪ੍ਰਵੇਸ਼ ਕੀਤਾ। 29 ਫਰਵਰੀ ਨੂੰ ਕਬੱਡੀ 62 ਕਿੱਲੋ ਨਿਰੋਲ ਪਿੰਡ ਵਾਰ ਦੇ ਮੁਕਾਬਲੇ ਹੋਣਗੇ। ਇਸ ਮੌਕੇ ਹਰਭਜਨ ਸਿੰਘ ਹੰਸਰਾ, ਅਮਰਜੀਤ ਹੰਸਰਾ, ਗੁਰਮੀਤ ਗੀਤਾ, ਹਰਜੀਤ ਬਾਸੀ, ਡੀ.ਸੀ. ਚੀਮਾ, ਸੁੱਖਾ ਹੰਸਰਾ, ਅਮਰਜੀਤ ਹੀਰ, ਗੁੱਗ ਹੰਸਰਾ, ਜਗਰੂਪ ਹੰਸਰਾ, ਅਮਰਜੀਤ ਸਮਰਾ, ਜੀਤਾ ਹੰਸਰਾ, ਜੁਗਰਾਜ ਰਾਜੀ, ਪੰਮਾ ਹੰਸਰਾ, ਗੁਰਮੁਖ ਹੰਸਰਾ, ਅਵਤਾਰ ਸਮਰਾ, ਪੰਚ ਮੋਹਨਜੀਤ, ਭਿੰਦਰ ਹੰਸਰਾ, ਗੁਰਪ੍ਰੀਤ ਸਮਰਾ ਤੇ ਕਾਕਾ ਸਮਰਾ ਆਦਿ ਹਾਜ਼ਰ ਸਨ।
 
Top