ਰਣਜੀ ਟਰਾਫੀ ਫਾਈਨਲ - ਮਹਾਰਾਸ਼ਟਰ ਨੇ ਪਹਿਲੇ ਦਿਨ 5 ਵ&

[JUGRAJ SINGH]

Prime VIP
Staff member
ਹੈਦਰਾਬਾਦ. ਪੀ. ਟੀ. ਆਈ.
29 ਜਨਵਰੀ p ਹੈਦਰਾਬਾਦ ਵਿਖੇ ਸ਼ੁਰੂ ਹੋਏ ਰਣਜੀ ਟਰਾਫੀ ਦੇ ਫਾਈਨਲ ਮੈਚ 'ਚ ਪਹਿਲੇ ਦਿਨ ਦੀ ਖੇਡ ਖਤਮ ਹੋਣ ਤੱਕ ਮਹਾਰਾਸ਼ਟਰ ਨੇ ਕਰਨਾਟਕ ਖਿਲਾਫ ਪਹਿਲਾਂ ਬੱਲੇਬਾਜ਼ੀ ਕਰਦਿਆਂ ਅੰਕਿਤ ਭਾਵਨੇ (89*) ਅਤੇ ਸਲਾਮੀ ਬੱਲੇਬਾਜ਼ ਚਿਰਾਗ ਖੁਰਾਣਾ (64) ਦੇ ਅਰਧ ਸੈਂਕੜਿਆਂ ਦਜੀ ਬਦੌਲਤ 5 ਵਿਕਟਾਂ ਦੇ ਨੁਕਸਾਨ 'ਤੇ 272 ਦੌੜਾਂ ਬਣਾਈਆਂ |
ਹਾਲਾਂਕਿ ਪਹਿਲਾਂ ਬੱਲੇਬਾਜ਼ੀ ਕਰਦਿਆਂ ਮਹਾਰਾਸ਼ਟਰ ਨੇ ਆਪਣੇ ਸਲਾਮੀ ਬੱਲੇਬਾਜ਼ ਹਰਸ਼ਦ ਖਾਧੀਵਾਲੇ (15) ਦੀ ਵਿਕਟ ਜਲਦ ਗਵਾ ਦਿੱਤੀ, ਪ੍ਰੰਤੂ ਇਸ ਤੋਂ ਬਾਅਦ ਖੁਰਾਣਾ ਨੇ ਟੀਮ ਦੀ ਪਾਰੀ ਨੂੰ ਸੰਭਾਲਿਆ | ਖੁਰਾਣਾ ਨੇ ਆਪਣੀ ਪਾਰੀ ਦੌਰਾਨ 8 ਚੌਕੇ ਲਗਾਏ | ਪ੍ਰੰਤੂ ਬੀ. ਸੀ. ਸੀ. ਆਈ. ਵਲੋਂ ਖਾਸ ਕਰਕੇ ਇਹ ਮੈਚ ਖੇਡਣ ਲਈ ਛੂਟ ਹਾਸਲ ਕਰਨ ਵਾਲੇ ਵਿਜੇ ਜ਼ੋਲ ਕੇਵਲ 5 ਦੌੜਾਂ ਹੀ ਬਣਾ ਸਕੇ ਜਦਕਿ ਕੇਧਾਰ ਯਾਦਵ (37) ਦੌੜਾਂ 'ਤੇ ਗਲਤ ਅੰਪਾਇਰਿੰਗ ਦਾ ਸ਼ਿਕਾਰ ਬਣੇ | ਮਹਾਰਾਸ਼ਟਰ ਵਲੋਂ ਅੰਕਿਤ ਭਾਵਨੇ ਅਜੇ ਵੀ 89 ਦੌੜਾਂ ਬਣਾ ਕੇ ਕ੍ਰੀਜ਼ 'ਤੇ ਮੌਜੂਦ ਹਨ, ਅੰਕਿਤ ਨੇ 172 ਗੇਂਦਾਂ ਦਾ ਸਾਹਮਣਾ ਕਰਦਿਆਂ ਆਪਣੀ ਪਾਰੀ 'ਚ 10 ਚੌਕੇ ਵੀ ਲਗਾਏ | ਕਰਨਾਟਕ ਵਲੋਂ ਸਭ ਤੋਂ ਸਫਲ ਗੇਂਦਬਾਜ਼ ਅਭਿਮਨਿਊ ਮਿਥਨ ਰਹੇ, ਜਿਸ ਨੇ 2 ਵਿਕਟਾਂ ਹਾਸਿਲ ਕੀਤੀਆਂ | ਇਸ ਤੋਂ ਇਲਾਵਾ ਆਰ ਵਿਨੇ ਕੁਮਾਰ, ਅਰਵਿੰਦ ਤੇ ਕਰੁਣ ਨਾਇਰ ਨੇ ਇਕ-ਇਕ ਖਿਡਾਰੀ ਨੂੰ ਆਊਟ ਕੀਤਾ |
 
Top