ਮੈਸੀ ਨੇ ਬਾਰਸੀਲੋਨਾ ਵਲੋਂ 400ਵਾਂ ਮੈਚ ਖੇਡਦਿਆਂ ਟੀ&#

[JUGRAJ SINGH]

Prime VIP
Staff member
ਬਾਰਸੀਲੋਨਾ. ਏਜੰਸੀ
23 ਜਨਵਰੀ p ਮੈਸੀ ਨੇ ਸਪੈਨਿਸ਼ ਕਲੱਬ ਬਾਰਸੀਲੋਨਾ ਵਲੋਂ ਆਪਣਾ 400ਵਾਂ ਮੈਚ ਖੇਡਦਿਆਂ ਆਪਣੀ ਟੀਮ ਨੂੰ ਇਥੇ ਜਾਰੀ ਕਿੰਗ ਕੱਪ ਦੇ ਕੁਆਰਟਰ ਫਾਈਨਲ ਦੇ ਪਹਿਲੀ ਲੀਗ ਦੇ ਮੁਕਾਬਲਿਆਂ 'ਚ ਲੇਵਾਂਟੇ ਖਿਲਾਫ 4-1 ਨਾਲ ਜਿੱਤ ਦਿਵਾ ਦਿੱਤੀ, ਪ੍ਰੰਤੂ ਮੈਚ ਦਾ ਹੀਰੋ ਕ੍ਰਿਸਟੀਨ ਟੇਲੋ ਰਿਹਾ, ਜਿਸ ਨੇ ਬਾਰਸੀਲੋਨਾ ਵਲੋਂ ਖੇਡਦਿਆਂ ਇਸ ਮੈਚ 'ਚ ਹੈਟਰਿਕ ਬਣਾਈ |
ਹਾਲਾਂਕਿ ਮੈਚ ਦਾ ਪਹਿਲਾਂ ਗੋਲ ਲੇਵਾਂਟੇ ਵਲੋਂ ਨਾਬੀਲ ਅਲ ਜ਼ਾਹਰ ਨੇ ਕੀਤਾ ਪ੍ਰੰਤੂ ਇਸ ਤੋਂ ਬਾਅਦ ਲੇਵਾਂਟੇ ਨੇ ਆਤਮਘਾਤੀ ਗੋਲ ਕਰਕੇ ਹੀ ਆਪਣੇ ਵਲੋਂ ਮੈਚ 'ਚ ਬਣਾਈ ਬੜ੍ਹਤ ਨੂੰ ਆਪ ਹੀ ਬਰਾਬਰੀ 'ਤੇ ਲੈ ਆਂਦਾ | ਭਾਵੇਂ ਬਾਰਸੀਲੋਨਾ ਵਲੋਂ ਬਾਕੀ ਗੋਲ ਟੇਲੋ ਨੇ ਕੀਤੇ ਪ੍ਰੰਤੂ ਇਸ ਵਿਚ ਮੈਸੀ ਦੇ ਯੋਗਦਾਨ ਨੂੰ ਵੀ ਅੱਖੋ ਓਹਲੇ ਨਹੀਂ ਕੀਤਾ ਜਾ ਸਕਦਾ ਸੀ, ਜਿਸ ਨੇ ਟੇਲੋ ਨੂੰ ਬੇਹਤੀਰਨ ਪਾਸ ਦਿੱਤੇ | ਦੱਸਣਯੋਗ ਹੈ ਕਿ ਬਾਰਸੀਲੋਨਾ ਵਲੋਂ ਮੈਸੀ ਦਾ ਇਹ 400ਵਾਂ ਮੈਚ ਸੀ | ਮੈਸੀ ਨੇ ਬਾਰਸੀਲੋਨਾ ਲਈ ਅਕਤੂਬਰ 2004 ਦੇ ਵਿਚ ਈਸਪਾਨਿਓਲ ਖਿਲਾਫ ਆਪਣਾ ਪਹਿਲਾਂ ਮੈਚ ਖੇਡਿਆ ਸੀ |
 
Top