ਟੀਮ ਇੰਡੀਆ ਨਾਲ ਧੋਖਾ- 30ਵੇਂ ਓਵਰ 'ਚ ਇਕ ਗੇਂਦ ਘੱਟ ਸੁ&#267

Android

Prime VIP
Staff member
ਐਡੀਲੇਡ- ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਖੇਡੇ ਗਏ ਵਨ ਡੇ ਮੈਚ 'ਚ ਅੱਜ ਭਾਵੇਂ ਟੀਮ ਇੰਡੀਆ ਨੇ ਮੈਚ ਟਾਈ ਕਰਾ ਲਿਆ ਹੋਵੇ ਪਰ ਜਦੋਂ ਤੁਸੀਂ ਅਸਲੀਅਤ ਜਾਣੋਗੇ ਤਾਂ ਹੈਰਾਨ ਹੋ ਜਾਓਗੇ ਕਿ ਟੀਮ ਇੰਡੀਆ ਨਾਲ ਮੈਚ ਦੌਰਾਨ ਧੋਖਾ ਹੋਇਆ ਹੈ। ਭਾਰਤ ਨੂੰ ਆਖਰੀ ਗੇਂਦ 'ਚ ਚਾਰ ਦੌੜਾਂ ਦੀ ਲੋੜ ਸੀ ਅਤੇ ਧੋਨੀ ਦੇ ਆਖਰੀ ਗੇਂਦ 'ਚ ਮਾਰੇ ਗਏ ਸ਼ਾਟ 'ਚ ਭਾਰਤ ਨੂੰ ਤਿੰਨ ਦੌੜਾਂ ਮਿਲੀਆਂ ਜਿਸ ਨਾਲ ਭਾਰਤ ਇਹ ਮੈਚ ਟਾਈ ਕਰਾਉਣ 'ਚ ਕਾਮਯਾਬ ਰਿਹਾ। ਮੈਚ ਦੇ ਤੀਜੇ ਅੰਪਾਇਰ ਸੰਜੇ ਮੰਜਲੇਕਰ ਨੇ ਇਸ ਸੰਬੰਧੀ ਖੁਲਾਸਾ ਕੀਤਾ ਕਿ ਮੈਚ ਦਾ 30ਵਾਂ ਓਵਰ ਜੋ ਕਿ ਮਲਿੰਗਾ ਦਾ ਸੀ 'ਚ ਇਕ ਗੇਂਦ ਘੱਟ ਸੁੱਟੀ ਗਈ। ਇਹ ਅੰਪਾਇਰ ਦੀ ਭੁੱਲ ਕਾਰਨ ਹੋਇਆ ਹੈ ਜਿਸ ਦਾ ਖਮਿਆਜ਼ਾ ਭਾਰਤੀ ਟੀਮ ਨੂੰ ਚੁੱਕਣਾ ਪਿਆ। ਜੇਕਰ ਅੰਪਾਇਰ ਤੋਂ ਇਹ ਵੱਡੀ ਗਲਤੀ ਨਾ ਹੋਈ ਹੁੰਦੀ ਤਾਂ ਸ਼ਾਇਦ ਟੀਮ ਇੰਡੀਆ ਇਹ ਮੈਚ ਜਿੱਤ ਸਕਦੀ ਸੀ। ਕ੍ਰਿਕਟ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਨੂੰ ਖਿੱਚਿਆ ਨਹੀਂ ਜਾਏਗਾ ਕਿਉਂਕਿ ਇਹ ਫੈਸਲਾ ਮੈਚ ਰੈਫਰੀਆਂ ਦਾ ਸੀ ਅਤੇ ਇਸ 'ਤੇ ਕਿਸੇ ਕਿਸਮ ਦੀ ਜਾਂਚ ਵੀ ਨਹੀਂ ਹੋਵੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਸਿਰਫ ਇਕ ਰਿਪੋਰਟ ਤਿਆਰ ਹੋਵੇਗੀ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਹੋਵੇਗਾ। ਕਿਉਂਕਿ ਇਹ ਕੋਈ ਵੱਡੀ ਗਲਤੀ ਨਹੀਂ ਹੈ।
 
Top