ਹੀਰੋ ਹਾਕੀ ਵਿਸ਼ਵ ਲੀਗ-ਭਾਰਤ ਤੇ ਜਰਮਨੀ ਰਹੇ 3-3 ਨਾਲ ਬ&#2608

[JUGRAJ SINGH]

Prime VIP
Staff member
ਨਵੀਂ ਦਿੱਲੀ, 13 ਜਨਵਰੀ (ਪੀ. ਟੀ. ਆਈ.)-ਭਾਰਤ ਨੇ ਹੀਰੋ ਹਾਕੀ ਵਿਸ਼ਵ ਲੀਗ ਦੇ ਫਾਈਨਲ 'ਚ ਉਲਿੰਪਕ ਚੈਂਪੀਅਨ ਜਰਮਨੀ ਨਾਲ 3-3 ਦੀ ਬਰਾਬਰਤਾ ਕਰਦਿਆਂ ਅੱਜ ਪਹਿਲਾ ਪੁਆਇੰਟ ਹਾਸਿਲ ਕੀਤਾ। ਇੰਗਲੈਂਡ ਕੋਲੋਂ 0-2 ਅਤੇ ਨਿਊਜ਼ੀਲੈਂਡ ਕੋਲੋਂ 1-3 ਦੀਆਂ 2 ਹਾਰਾਂ ਤੋਂ ਬਾਅਦ ਅੱਜ ਬਿਹਤਰ ਪ੍ਰਦਰਸ਼ਨ ਕਰਦਿਆਂ ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ 'ਚ ਭਾਰਤ ਦੀ ਟੀਮ ਨੇ ਇਹ ਮਾਰਕਾ ਮਾਰਿਆ। ਕਪਤਾਨ ਸਰਦਾਰ ਸਿੰਘ ਦਾ ਪ੍ਰਦਰਸ਼ਨ ਮਾੜਾ ਨਾ ਰਹਿੰਦਾ ਤਾਂ ਭਾਰਤ ਆਪਣੇ ਪਹਿਲੇ ਪੂਲ ਦੀ ਖੇਡ 'ਚ ਪੂਰੇ ਦੇ ਪੂਰੇ 3 ਪੁਆਇੰਟ ਹਾਸਿਲ ਕਰਦੀ। ਥੀਲੋ ਸਟਾਕੋਵਸਕੀ ਨੇ ਜਰਮਨੀ ਨੂੰ ਖੇਡ ਦੇ 68ਵੇਂ ਮਿੰਟ 'ਤੇ ਹਾਰ ਤੋਂ ਉਸ ਵੇਲੇ ਬਚਾਅ ਲਿਆ ਜਦੋਂ ਸਰਦਾਰ ਉਨ੍ਹਾਂ ਦੇ ਹਮਲੇ ਨੂੰ ਰੋਕਣ 'ਚ ਅਸਫਲ ਰਹਿ ਗਿਆ। ਪਹਿਲੇ ਹਾਫ ਦੌਰਾਨ ਭਾਰਤੀ ਟੀਮ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ। ਪਹਿਲੇ 35 ਮਿੰਟ ਜਰਮਨੀ ਦੇ ਹਰ ਹਮਲੇ ਨੂੰ ਪਛਾੜਣ 'ਚ ਵੀ ਕਾਮਯਾਬ ਰਹੀ ਭਾਰਤੀ ਟੀਮ। ਭਾਰਤ ਨੂੰ ਪਹਿਲਾ ਗੋਲ 12ਵੇਂ ਮਿੰਟ 'ਚ ਪੈਨਲਟੀ ਕਾਰਨਰ ਰਾਹੀਂ ਕਰਨ ਦਾ ਮੌਕਾ ਮਿਲਿਆ ਪ੍ਰੰਤੂ ਜਰਮਨੀ ਦੇ ਗੋਲਕੀਪਰ ਟਿਮ ਵੀ. ਆਰ. ਰਘੂਨਾਥ ਦੀ ਇਹ ਕੋਸ਼ਿਸ਼ ਅਸਫਲ ਕਰ ਦਿੱਤੀ। ਇਸ ਤਰ੍ਹਾਂ ਹੀ ਜਰਮਨੀ ਨੂੰ ਵੀ 4 ਮਿੰਟ ਬਾਅਦ ਪਹਿਲਾ ਪੈਨਲਟੀ ਕਾਰਨਰ ਮਿਲਿਆ ਪ੍ਰੰਤੂ ਭਾਰਤ ਦੇ ਪੀ. ਆਰ. ਸ੍ਰੀਜੇਸ਼ ਨੇ ਵੀ ਇਸ ਨੂੰ ਅਸਫਲ ਬਣਾਉਣ 'ਚ ਕਾਮਯਾਬ ਰਹੇ।
 
Top