ਬੰਗਲਾਦੇਸ਼ ਦੀ ਪਹਿਲੀ ਪਾਰੀ 232 ਦੌੜਾਂ 'ਤੇ ਸਿਮਟੀ

[JUGRAJ SINGH]

Prime VIP
Staff member
27 ਜਨਵਰੀ p ਢਾਕਾ 'ਚ ਬੰਗਲਾਦੇਸ਼ ਅਤੇ ਸ੍ਰੀਲੰਕਾ ਦੀਆਂ ਟੀਮਾਂ ਵਿਚਾਲੇ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ਦੇ ਪਹਿਲੇ ਦਿਨ ਹੀ ਮਹਿਮਾਨ ਟੀਮ ਨੇ ਬੰਗਾਲਦੇਸ਼ ਦੀ ਪਹਿਲੀ ਪਾਰੀ ਨੂੰ 232 ਦੌੜਾਂ 'ਤੇ ਸਮੇਟ ਦਿੱਤਾ ਅਤੇ ਇਸ ਦੇ ਜਵਾਬ 'ਚ ਸ੍ਰੀਲੰਕਾ ਦੀ ਟੀਮ ਨੇ ਦਿਨ ਦੀ ਸਮਾਪਤੀ 'ਤੇ ਬਿਨਾ ਕੋਈ ਵਿਕਟ ਗਵਾਏ 60 ਦੌੜਾਂ ਬਣ ਲਈਆਂ | ਦਿਮੁਥ ਕਰੁਣਾਰਤਨੇ 28 ਅਤੇ ਕੌਸ਼ਲ ਸਿਲਵਾ 30 ਦੌੜਾਂ ਬਣਾ ਕੇ ਕ੍ਰੀਜ਼ 'ਤੇ ਮੌਜੂਦ ਹਨ | ਇਸ ਤੋਂ ਪਹਿਲਾਂ ਸ੍ਰੀਲੰਕਾਈ ਟੀਮ ਨੇ ਸ਼ਮਿੰਡਾ ਇਰੰਗਾ ਦੀ ਸ਼ਾਨਦਾਰ 4 ਵਿਕਟਾਂ ਅਤੇ ਸੁਰੰਗਾ ਲਕਮਲ ਦੀਆਂ 3 ਵਿਕਟਾਂ ਦੇ ਬਦੌਲਤ ਮੇਜ਼ਬਾਨ ਟੀਮ ਨੂੰ ਪਹਿਲੇ ਦਿਨ ਹੀ ਬੈਕਫੁੱਟ 'ਤੇ ਲੈ ਆਂਦਾ | ਸਵੇਰ ਦੇ ਸੈਸ਼ਨ 'ਚ ਹੀ ਬੰਗਲਾਦੇਸ਼ ਨੇ ਆਪਣੀਆਂ 4 ਵਿਕਟਾਂ ਗਵਾ ਲਈਆਂ ਹਾਲਾਂਕਿ ਇਸ ਤੋਂ ਬਾਅਦ ਕਪਤਾਨ ਮੁਸ਼ਫਿਕਰ ਰਹੀਮ (61) ਅਤੇ ਹਰਫਨਮੌਲਾ ਖਿਡਾਰੀ ਸ਼ਕੀਬ ਉਲ ਹਸਨ (55) ਨੇ ਅਰਧ ਸੈਂਕੜੇ ਲਗਾਉਂਦਿਆਂ ਪੰਜਵੀਂ ਵਿਕਟ ਲਈ 86 ਦੌੜਾਂ ਦੀ ਸ਼ਾਂਝੇਦਾਰੀ ਕਰਕੇ ਆਪਣੀ ਟੀਮ ਨੂੰ ਸ਼ੁਰੂਆਤੀ ਝਟਕਿਆਂ ਤੋਂ ਉਭਾਰਿਆ | ਇਸ ਤੋਂ ਬਾਅਦ ਰੰਗਨਾ ਹੇਰਾਥ ਨੇ ਸ਼ਕੀਬ ਉਲ ਹਸਨ ਨੂੰ ਐਲ. ਬੀ. ਡਬਲਯੂ. ਆਊਟ ਕਰਕੇ ਇਹ ਸਾਂਝੇਦਾਰੀ ਤੋੜੀ, ਅਗਲੇ ਓਵਰ 'ਚ ਹੀ ਮੇਜ਼ਬਾਨ ਟੀਮ ਨੇ ਨਾਸਿਰ ਹੁਸੈਨ ਦੀ ਵਿਕਟ ਗਵਾ ਦਿੱਤੀ | ਇਸ ਤੋਂ ਕਪਤਾਨ ਮੁਸ਼ਫਿਕਰ ਨੇ ਸੁਹਾਗ ਗਾਜ਼ੀ (42) ਨਾਲ ਮਿਲ ਕੇ ਸੱਤਵੀਂ ਵਿਕਟ ਲਈ 53 ਦੌੜਾਂ ਦੀ ਸ਼ਾਂਝੇਦਾਰੀ ਕੀਤੀ, ਪ੍ਰੰਤੂ ਇਸੇ ਦੌਰਾਨ ਉਹ ਲਕਮਲ ਦਾ ਸ਼ਿਕਾਰ ਬਣੇ |
 
Top