ਆਈ. ਪੀ. ਐਲ.-ਸਹਿਵਾਗ ਤੇ ਯੁਵਰਾਜ ਦਾ ਆਧਾਰ ਮੁੱਲ 2 ਕਰੋ&#265

[JUGRAJ SINGH]

Prime VIP
Staff member
ਨਵੀਂ ਦਿੱਲੀ. ਏਜੰਸੀ
29 ਜਨਵਰੀ p ਭਾਰਤੀ ਟੀਮ ਤੋਂ ਬਾਹਰ ਚੱਲ ਰਹੇ ਵਰਿੰਦਰ ਸਹਿਵਾਗ ਅਤੇ ਯੁਵਰਾਜ ਸਿੰਘ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐਲ.) ਦੇ ਸੱਤਵੇਂ ਟੂਰਨਾਮੈਂਟ ਦੇ ਲਈ ਹੋਣ ਵਾਲੇ ਖਿਡਾਰੀਆਂ ਦੀ ਨਿਲਾਮੀ 'ਚ 2 ਕਰੋੜ ਰੁਪਏ ਦੇ ਆਧਾਰ ਮੁੱਲ ਵਾਲੇ ਵਰਗ 'ਚ ਰੱਖਿਆ ਗਿਆ ਹੈ | ਨਿਲਾਮੀ ਦੇ ਲਈ ਕੌਮਾਂਤਰੀ ਕ੍ਰਿਕਟ ਖੇਡਣ ਵਾਲੇ 233 ਖਿਡਾਰੀਆਂ ਨੂੰ ਰੱਖਿਆ ਗਿਆ ਹੈ, ਜਿਨ੍ਹਾਂ 'ਚ 46 ਭਾਰਤੀ ਹਨ | ਕੌਮਾਂਤਰੀ ਖਿਡਾਰੀਆਂ ਦੀ ਆਧਾਰ ਕੀਮਤ 30 ਲੱਖ, 50 ਲੱਖ, ਇਕ ਕਰੋੜ, ਡੇਢ ਕਰੋੜ ਅਤੇ ਦੋ ਕਰੋੜ ਹੈ | ਨਿਊਜ਼ੀਲੈਂਡ ਦੇ ਕੌਰੀ ਐਾਡਰਸਨ ਦਾ ਆਧਾਰ ਮੁੱਲ ਇਕ ਕਰੋੜ ਰੱਖਿਆ ਗਿਆ ਹੈ, ਮੰਨਿਆ ਜਾ ਰਿਹਾ ਹੈ ਕਿ ਨੀਲਾਮੀ ਦੌਰਾਨ ਐਾਡਰਸਨ 'ਤੇ ਸਭ ਤੋਂ ਵੱਧ ਬੋਲੀ ਲੱਗੇਗੀ | ਆਸਟ੍ਰੇਲੀਆ ਦੇ ਕਪਤਾਨ ਮਾਈਕਲ ਕਲਾਰਕ ਨੀਲਾਮੀ ਤੋਂ ਹਟ ਗਏ ਹਨ ਜਦਕਿ ਐਸ਼ੇਜ ਹੀਰੋ ਮਿਸ਼ੇਲ ਜੌਨਸਨ ਦਾ ਆਧਾਰ ਮੁੱਲ 2 ਕਰੋੜ ਹੈ | ਇਸ ਤੋਂ ਇਲਾਵਾ ਹੋਰਨਾਂ ਭਾਰਤੀਆਂ 'ਚ ਦਿਨੇਸ਼ ਕਾਰਤਿਕ ਅਤੇ ਅਸ਼ੀਸ਼ ਨੇਹਰਾ ਦਾ ਆਧਾਰ ਮੁੱਲ ਵੀ 2 ਕਰੋੜ ਹੈ |
 
Top