ਰੈਸਟ ਆਫ ਇੰਡੀਆ ਲਈ 15 ਮੈਂਬਰੀ ਟੀਮ ਦਾ ਐਲਾਨ , ਗੰਭੀਰ &#261

[JUGRAJ SINGH]

Prime VIP
Staff member
ਮੁੰਬਈ - ਟੀਮ ਇੰਡੀਆ ਤੋਂ ਬਾਹਰ ਚੱਲ ਰਹੇ ਦਿੱਗਜ਼ ਆਫ ਸਪਿਨਰ ਹਰਭਜਨ ਸਿੰਘ ਨੂੰ ਰਣਜੀ ਚੈਂਪੀਅਨ ਕਰਨਾਟਕ ਵਿਰੁੱਧ 9 ਫਰਵਰੀ ਤੋਂ ਬੰਗਲੌਰ ਵਿਚ ਖੇਡੇ ਜਾਣ ਵਾਲੇ ਇਰਾਨੀ ਟਰਾਫੀ ਮੁਕਾਬਲੇ ਲਈ ਰੈਸਟ ਆਫ ਇੰਡੀਆ ਦਾ ਕਪਤਾਨ ਬਣਾਇਆ ਗਿਆ ਹੈ। ਰੈਸਟ ਆਫ ਇੰਡੀਆ ਦੀ 15 ਮੈਂਬਰੀ ਟੀਮ ਵਿਚ ਓਪਨਰ ਗੌਤਮ ਗੰਭੀਰ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਪਰ ਲੈਫਟ ਆਰਮ ਸਪਿਨਰ ਪ੍ਰਗਿਆਨ ਓਝਾ ਨੂੰ ਟੀਮ ਵਿਚ ਜਗ੍ਹਾ ਨਹੀਂ ਮਿਲੀ ਹੈ। ਓਝਾ ਨੂੰ ਦੱਖਣੀ ਅਫਰੀਕਾ ਵਿਚ ਇਕ ਵੀ ਮੈਚ ਖੇਡਣ ਦਾ ਮੌਕਾ ਨਹੀਂ ਮਿਲਿਆ ਤੇ ਉਸ ਨੂੰ ਨਿਊਜ਼ੀਲੈਂਡ ਦੌਰੇ ਤੋਂ ਵੀ ਬਾਹਰ ਰੱਖਿਆ ਗਿਆ ਹੈ। ਓਝਾ ਪੂਰੇ ਰਣਜੀ ਸੈਸ਼ਨ ਵਿਚ ਸਿਰਫ ਇਕ ਹੀ ਮੈਚ ਖੇਡ ਸਕਿਆ ਸੀ ਤੇ ਸ਼ਾਇਦ ਇਹੀ ਕਾਰਨ ਹੈ ਕਿ ਉਸ ਨੂੰ ਇਰਾਨੀ ਕੱਪ ਲਈ ਟੀਮ ਵਿਚ ਨਹੀਂ ਚੁਣਿਆ ਗਿਆ ਹੈ। ਇਸ ਸੈਸ਼ਨ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਮਹਾਰਾਸ਼ਟਰ ਦੇ ਬੱਲੇਬਾਜ਼ ਹਰਸ਼ਜ ਖਾਦੀਵਾਲੇ, ਝਾਰਖੰਡ ਦੇ ਸੌਰਭ ਤਿਵਾੜੀ, ਹਿਮਾਚਲ ਪ੍ਰਦੇਸ਼ ਦੇ ਆਲਰਾਊਂਡਰ ਰਿਸ਼ੀ ਧਵਨ ਤੇ ਰੇਲਵੇ ਦੇ ਵਿਕਟਕੀਪਰ ਬੱਲੇਬਾਜ਼ ਮਹੇਸ਼ ਰਾਵਤ ਵੀ ਰੈਸਟ ਆਫ ਇੰਡੀਆ ਟੀਮ ਵਿਚ ਜਗ੍ਹਾ ਬਣਾਉਣ ਵਿਚ ਨਾਕਾਮ ਰਹੇ। ਪੰਜਾਬ ਦਾ ਜੀਵਨਜੋਤ ਸਿੰਘ ਟੀਮ ਇੰਡੀਆ ਤੋਂ ਬਾਹਰ ਚੱਲ ਰਹੇ ਦਿੱਗਜ਼ ਓਪਨਰ ਗੰਭੀਰ ਨਾਲ ਰੈਸਟ ਆਫ ਇੰਡੀਆ ਲਈ ਪਾਰੀ ਦੀ ਸ਼ੁਰੂਆਤ ਕਰੇਗਾ। ਜਾਧਵ, ਬਾਵਨੇ, ਬਾਬਾ ਅਪਰਾਜਿਤ, ਕਾਰਤਿਕ, ਨਟਰਾਜ ਬੇਹੇਡਾ ਤੇ ਮਨਦੀਪ ਸਿੰਘ ਟੀਮ ਵਿਚ ਸ਼ਾਮਲ ਹੋਰ ਬੱਲੇਬਾਜ਼ ਹਨ। ਜੰਮੂ-ਕਸ਼ਮੀਰ ਨੂੰ ਕੁਆਰਟਰ ਫਾਈਨਲ ਵਿਚ ਲੈ ਜਾਣ ਵਾਲੇ ਪਰਵਜ਼ੇ ਰਸੂਲ ਟੀਮ ਵਿਚ ਸ਼ਾਮਲ ਇਕੋ-ਇਕ ਆਲਰਾਊਂਡਰ ਹੈ।
ਟੀਮ ਇਸ ਤਰ੍ਹਾਂ ਹੈ
ਹਰਭਜਨ ਸਿੰਘ (ਕਪਤਾਨ), ਜੀਵਨਜੋਤ ਸਿੰਘ, ਗੌਤਮ ਗੰਭੀਰ, ਬਾਬਾ ਅਪਰਾਜਿਤ, ਕੇਦਾਰ ਜਾਧਵ, ਅਕਿੰਤ ਬਾਵਨੇ, ਦਿਨੇਸ਼ ਕਾਰਤਿਕ, ਅਮਿਤ ਮਿਸ਼ਰਾ, ਪੰਕਜ ਸਿੰਘ, ਅਸ਼ੋਕ ਡਿੰਡਾ, ਵਰੁਣ ਆਰੋਨ, ਪਰਵੇਜ਼ ਰਸੂਲ, ਅਨੁਰੀਤ ਸਿੰਘ, ਨਟਰਾਜ ਬੇਹੇੜਾ ਤੇ ਮਨਦੀਪ ਸਿੰਘ।
 
Top