10ਵਾਂ ਆਲ ਇੰਡੀਆ ਬਲਵੰਤ ਸਿੰਘ ਕਪੂਰ ਹਾਕੀ ਟੂਰਨਾਮੈ&#2

[JUGRAJ SINGH]

Prime VIP
Staff member

ਜਲੰਧਰ, 14 ਜਨਵਰੀ (ਜਤਿੰਦਰ ਸਾਬੀ)-ਪਿਛਲੇ ਸਾਲ ਦੇ ਉਪ-ਜੇਤੂ ਸਰਕਾਰੀ ਮਾਡਲ ਸਕੂਲ ਜਲੰਧਰ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਗੁਰੂ ਗੋਬਿੰਦ ਸਿੰਘ ਸਪੋਰਟਸ ਕਾਲਜ ਲਖਨਊ ਨੂੰ 9-2 ਦੇ ਫਰਕ ਨਾਲ ਹਰਾ ਕੇ 10ਵੇਂ ਆਲ ਇੰਡੀਆ ਬਲਵੰਤ ਸਿੰਘ ਕਪੂਰ ਹਾਕੀ ਟੂਰਨਾਮੈਂਟ (ਅੰਡਰ-17 ਸਕੂਲੀ ਲੜਕੇ) ਦੇ ਕੁਆਰਟਰ ਫਾਇਨਲ 'ਚ ਪ੍ਰਵੇਸ਼ ਕਰ ਲਿਆ | ਸਥਾਨਕ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਖੇਡੇ ਜਾ ਰਹੇ ਇਸ ਟੂਰਨਾਮੈਂਟ ਦੇ ਤੀਜੇ ਦਿਨ ਲੀਗ ਦੌਰ ਦੇ ਚਾਰ ਮੈਚ ਖੇਡੇ ਗਏ | ਪਿਛਲੇ ਸਾਲ ਦੀ ਉਪ-ਜੇਤੂ ਸਰਕਾਰੀ ਮਾਡਲ ਸਕੂਲ ਜਲੰਧਰ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਗੁਰੂ ਗੋਬਿੰਦ ਸਿੰਘ ਸਪੋਰਟਸ ਕਾਲਜ ਲਖਨਊ ਦੀ ਟੀਮ ਨੂੰ ਚਿੱਤ ਕਰਕੇ ਪੂਲ-ਡੀ 'ਚੋਂ ਕੁਆਰਟਰ ਫਾਇਨਲ 'ਚ ਪ੍ਰਵੇਸ਼ ਕੀਤਾ | ਖੇਡ ਦੇ ਦੂਜੇ ਹੀ ਮਿੰਟ 'ਚ ਜਲੰਧਰ ਦੇ ਅਜਮੇਰ ਸਿੰਘ ਨੇ ਖਾਤਾ ਖੋਲਿ੍ਹਆ | ਇਸ ਤੋਂ ਬਾਅਦ ਜਲੰਧਰ ਦੇ ਲੜਕਿਆਂ ਨੇ ਗੋਲਾਂ ਦੀ ਬਾਛੜ ਕਰ ਦਿੱਤੀ ਤੇ ਮੈਚ 9-2 ਨਾਲ ਜਿੱਤਿਆ | ਦੂਜੇ ਮੈਚ 'ਚ ਸਰਕਾਰੀ ਮਾਡਲ ਸਕੂਲ ਚੰਡੀਗੜ੍ਹ ਨੇ ਸਪਰਿੰਗ ਡੇਲ ਸਕੂਲ ਅੰਮਿ੍ਤਸਰ ਨੂੰ 6-4 ਨਾਲ ਮਾਤ ਦਿੱਤੀ | ਖੇਡੇ ਦੇ ਪਹਿਲੇ ਤੇ ਚੌਥੇ ਮਿੰਟ 'ਚ ਅੰਮਿਤਸਰ ਦੇ ਕੰਵਲਜੀਤ ਸਿੰਘ ਨੇ ਗੋਲ ਕਰਕੇ ਬੜ੍ਹਤ ਲਈ | ਖੇਡ ਦੇ 57ਵੇਂ ਮਿੰਟ 'ਚ ਚੰਡੀਗੜ੍ਹ ਦੇ ਮਹਿਕੀਤ ਸਿੰਘ ਨੇ ਗੋਲ ਕਰਕੇ ਮੈਚ 6-4 ਨਾਲ ਜਿੱਤ ਲਿਆ | ਤੀਜੇ ਮੈਚ 'ਚ ਬੀ. ਐਸ. ਐਨ. ਵੀ ਇੰਟਰ ਕਾਲਜ ਸਕੂਲ ਲਖਨਊ ਨੇ ਸਰਕਾਰੀ ਰਾਜ ਸਕੂਲ ਸੰਗਰੂਰ ਨੂੰ 4-1 ਨਾਲ ਮਾਤ ਦਿੱਤੀ | ਚੌਥੇ ਮੈਚ 'ਚ ਸੀ.ਆਰ.ਜ਼ੈਡ. ਸੋਨੀਪਤ ਤੇ ਖਾਲਸਾ ਸਕੂਲ ਮੇਹਤਾ ਦੀਆਂ ਟੀਮਾਂ 4-4 ਦੀ ਬਰਾਬਰੀ 'ਤੇ ਰਹੀਆਂ |
ਮੁੱਖ ਮਹਿਮਾਨ ਹਰਵਿੰਦਰ ਸਿੰਘ ਜ਼ੋਨਲ ਮੈਨੇਜਰ ਪੰਜਾਬ ਐਾਡ ਸਿੰਧ ਬੈਂਕ, ਉਲੰਪੀਅਮ ਅਜੀਤ ਪਾਲ ਸਿੰਘ ਤੇ ਉਲੰਪੀਅਨ ਬਲਜੀਤ ਸਿੰਘ ਸੈਣੀ ਨੇ ਟੀਮਾਂ ਨਾਲ ਜਾਣ-ਪਛਾਣ ਕੀਤੀ | ਇਸ ਮੌਕੇ ਹਰਭਜਨ ਸਿੰਘ ਕਪੂਰ, ਜੀ. ਐਸ. ਸਮਰਾ ਪਿ੍ੰਸੀਪਲ ਖ਼ਾਲਸਾ ਕਾਲਜ ਜਲੰਧਰ, ਮਨਮੋਹਨ ਸਿੰਘ ਕਪੂਰ, ਤੀਰਥ ਸਿੰਘ ਕਪੂਰ, ਮਨਜੀਤ ਸਿੰਘ ਕਪੂਰ, ਉਲੰਪੀਅਨ ਵਰਿੰਦਰ ਸਿੰਘ, ਮੁਖਬੈਨ ਸਿੰਘ, ਸੰਜੀਵ ਕੁਮਾਰ, ਸੁਰੇਸ਼ ਠਾਕੁਰ, ਉਲੰਪੀਅਨ ਬਲਵਿੰਦਰ ਸ਼ੰਮੀ, ਸੁਰਿੰਦਰ ਸਿੰਘ, ਚਰਨਜੀਤ ਸਿੰਘ ਰਹੇਜਾ, ਜਸਪਾਲ ਸਿੰਘ ਕਪੂਰ, ਗੁਨਦੀਪ ਸਿੰਘ ਕਪੂਰ, ਅਬਿੰਦਰ ਸਿੰਘ, ਰਿਪੁਦਮਨ ਕੁਮਾਰ ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |
 
Top