UNP

jad main kuwara c..gerry

Go Back   UNP > Poetry > Punjabi Poetry > Funny Poetry

UNP Register

 

 
Old 10-Aug-2012
Gurwinder singh.Gerry
 
jad main kuwara c..gerry

2 ਸਾਲ ਪਹਿਲਾਂ ਦੀ ਗਲ ਹੈ ਸ਼ਹਿਰ ਲੁਧਿਆਣੇ ਜਦ ਮੈਂ ਜਾ ਰਿਹਾ ਸੀ ਤਾਂ ਬੱਸ ਵਿੱਚ ਇੱਕ ਕੁੜੀ ਦੇਖੀ ਤੇ ਕੁੱਝ ਲਿੱਖ ਬੈਠਾ ਸੀ..ਪਰ ਜਿਸ ਕਾਗਜ਼ ਉੱਤੇ ਲਿਖਿਆ ਸੀ ਓਹ ਗੁਮ ਹੋ ਗਿਆ ਸੀ .ਕਲ ਹੀ ਲੱਭਾ ਸੀ ਤੇ ਓਹੀ ਲਿਖਿਆ ਹੋਇਆ ਪੇਸ਼ ਕਰ ਰਿਹਾਂ ਹਾਂ
.
ਸ਼ਹਿਰ ਫਗਵਾੜ੍ਹੇ ਵਿੱਚ ਬੱਸ ਰੁੱਕੀ
ਓਸੇ ਹੀ ਵੇਲੇ ਮੈਂ ਕਲਮ ਸੀ ਚੁੱਕੀ
ਇੱਕ ਸੋਹਣੀ ਜਹਿ ਕੁੜੀ ਬੱਸ ਤੇ ਚੜੀ
ਮੈਂ ਬੈਠਾ ਸੀਟ ਤੇ ਓਹ ਮੇਰੇ ਕੋਲ ਖੜੀ
ਹੱਥ ਵਿੱਚ ਫੜੀ ਬੈਠੀ Bag ਸੀ ਭਾਰਾ
ਹਾਏ..ਓਹ ਤਾਂ 2 ਬੱਚਿਆਂ ਦੀ ਮਾਂ ਨਿੱਕਲੀ
ਤੇ ਥੋਡਾ ਯਾਰ ਕੁਵਾਰਾ ....
.
ਦੇਖਣ ਨੂੰ ਤਾਂ ਕੁਵਾਰੀ ਲੱਗਦੀ ਸੀ
ਨੀਲੇ ਨੈਣਾਂ ਦੇ ਨਾਲ ਠੱਗਦੀ ਸੀ
ਰੰਗ ਦੀ ਗੋਰੀ ਤੇ ਉੱਚਾ ਲੰਬਾ ਕੱਦ ਸੀ
ਕੀ ਕਹਾਂ ਓਹ ਤਾਂ ਹੱਦ ਨਾਲੋਂ ਵੱਦ ਸੀ
ਓਦੀ ਮਿੱਠੀ ਜਹੀ Hello ਨਾਲ ਫਸਿਆ ਵਿਚਾਰਾ
ਹਾਏ..ਓਹ ਤਾਂ 2 ਬੱਚਿਆਂ ਦੀ ਮਾਂ ਨਿੱਕਲੀ
ਤੇ ਥੋਡਾ ਯਾਰ ਕੁਵਾਰਾ....
.
ਮੈਨੂੰ ਕਹਿੰਦੀ ਗਲ ਸੁਣਿਓ ਸਰਦਾਰ ਜੀ
ਮੈਂ ਕਿਹਾ ਦੱਸੋ ਕੀ ਕਰਾਂ ਉਪਕਾਰ ਜੀ
ਕਹਿੰਦੀ ਤੁਹਾਡੀ ਪੱਗ ਪੋਚਵੀਂ ਦਿਲ ਮੇਰਾ ਲਹਿ ਗਈ
ਮੈਂ ਗਲ ਸੁਣ ਕਿ ਖੜਾ ਹੋ ਗਿਆ ਓਹ ਮੇਰੀ ਸੀਟ ਤੇ ਬਹਿ ਗਈ
ਇੱਕ ਪਾਸੇ ਓਹਦਾ ਮੁੰਡਾ ਬੈਠ ਗਿਆ ਜੀਦੇ ਹੱਥ ਗੁਬਾਰਾ
ਹਾਏ..ਓਹ ਤਾਂ 2 ਬੱਚਿਆਂ ਦੀ ਮਾਂ ਨਿੱਕਲੀ
ਤੇ ਥੋਡਾ ਯਾਰ ਕੁਵਾਰਾ ....
.
ਲੁੱਟਿਆ ਗਿਆ ਗੈਰੀ ਮਰਜਾਣਾ ਨਜ਼ਰ ਸ਼ਰਾਬੀ ਸੀ
ਏਨਾ ਹੀ ਦਸਦੇ ਸੋਹਣੀਏ ਮੇਰੇ ਵਿੱਚ ਕੀ ਖਰਾਬੀ ਸੀ
ਫੇਰ ਮਿਲਾਂਗੇ ਕਹਿੰਦੀ ਮੈਨੂੰ ਸ਼ਹਿਰ ਆ ਗਿਆ ਮੇਰਾ
ਤੇਰੀ ਸੀਟ ਤੇ ਮੈਂ ਸੀ ਬਹਿ ਗਈ ਧੰਨਵਾਦ ਹੈ ਤੇਰਾ
ਜਾਂਦੇ-ਜਾਂਦੇ ਕਹਿ ਗਈ ਮੈਨੂੰ ਜਿਉਂਦਾ ਰਹਿ ਸਰਦਾਰਾ
ਹਾਏ..ਓਹ ਤਾਂ 2 ਬੱਚਿਆਂ ਦੀ ਮਾਂ ਨਿੱਕਲੀ
ਤੇ ਥੋਡਾ ਯਾਰ ਕੁਵਾਰਾ...Gurwinder Singh.Gerry 13/9/2010

 
Old 11-Aug-2012
preet_singh
 
Re: jad main kuwara c..gerry

hahaha bhut wadia veer , but aggo seat ni deni apni kise nu

 
Old 11-Aug-2012
Gurwinder singh.Gerry
 
Re: jad main kuwara c..gerry

thanks preetu aggon ton khiyaal rakhunga kise nu apni jga baithan nai dena

 
Old 11-Aug-2012
-=.DilJani.=-
 
Re: jad main kuwara c..gerry

koi ni 22 agli ch millu tennu v teri Jind kuawri

Rakk Thodi Thand Ho Nah Jhaada Bahri

Rab Ne Liki Seat teri v Jithe Aa Ke Bethu Teri Kuwari


waise Mainu Bhaout Kaim Laggi Teri Poem !!!

Tfs

 
Old 11-Aug-2012
JUGGY D
 
Re: jad main kuwara c..gerry

ਮੈਂ ਬੈਠਾ ਸੀਟ ਤੇ ਓਹ ਮੇਰੇ ਕੋਲ ਖੜੀ
ਹੱਥ ਵਿੱਚ ਫੜੀ ਬੈਠੀ Bag ਸੀ ਭਾਰਾ


ਲਿਖਿਆ ਤਾਂ ਸੋਹਣਾ ਪਰ ਜੇ ਉਹ "ਖੜੀ" ਸੀ ਫਿਰ ਬੇਗ ਕਿਦਾ ਫੜ 'ਬੈਠੀ' ਸੀ

 
Old 12-Aug-2012
$hokeen J@tt
 
Re: jad main kuwara c..gerry

bahut wadiya likheya

 
Old 13-Aug-2012
Birha Tu Sultan
 
Re: jad main kuwara c..gerry

hahahha wah o bai

 
Old 13-Aug-2012
Faizullapuria-Rai
 
Re: jad main kuwara c..gerry

bahut nice likhia 22 g

 
Old 13-Aug-2012
#Bullet84
 
Re: jad main kuwara c..gerry

kaimzzzzzzzz

Post New Thread  Reply

« ਚਾਹ | Half B'tech Jatt »
X
Quick Register
User Name:
Email:
Human Verification


UNP