ਫੇਸਬੁੱਕ

ਅੱਜ ਮੇਰੇ ਘਰ ਵਾਲੀ ਨੂੰ ਪੇਕਿਅਾਂ ਤੋਂ ਫੋਨ ਅਾਇਆ ਕਹਿੰਦੇ ,," ਅਾਪਣੀ ਗੁਅਾਂਡਣ ਪਾਲੋ ਦਾ ਵੀ ਮੰਗਣਾ ਹੋ ਗਿਅਾ ।"
ਛੇਤੀ ਦੇਣੇ ਬੋਲੀ ,,"ਜਾ ਬੀਬੀ ਛੇਤੀ ,,ਮੇਰੀ ਪਾਲੋ ਨਾਲ ਗੱਲ ਕਰਾ "
"ਨੀ ਪਾਲੋ ਤੇਰੇ ਘਰ ਵਾਲੇ ਦੀ ਫੇਸਬੁੱਕ ਬਣੀ ਅਾ ???"
ਉਹ ਸੰਗਦੀ ਜਹੀ ਕਹਿੰਦੀ ,,"ਹਾਂ ਭੈਣੇ ,,"
ਕਹਿੰਦੀ ,,"ਚਾਚੀ ਨੂੰ ਫੜਾ ਫੋਨ ,,"
ਚਾਚੀ ਨੂੰ ਕਹਿੰਦੀ ,,"ਡੋਬਤੀ ਕੁੜੀ ,,ਦੱਸ ਤੇਰਾ ਕੀ ਮਾੜਾ ਕੀਤਾ ਸੀ ਏਨੇ ,,ਬਚਾਲਾ ਜੇ ਬਚਦੀ ਅਾ ਤਾਂ ,,"
ਚਾਚੀ ਠਿੰਬਰ ਗਈ ,,,ਡਰਦੀ ਜਹੀ ਬੋਲੀ ,,"ਕੀ ਹੋਇਆ ਭਲਾਂ ,,ਪਤਾ ਤਾਂ ਲੱਗੇ???"
"ਅਾ ਫੇਸਬੁੱਕ ਵਾਲੀ ਬਿਮਾਰੀ ਕਸੂਤੀ ਅਾ ,,,ਸਾਰੀ ਦਿਹਾੜੀ ਚੋਗਾ ਜਾ ਚੁਗੀ ਜਾਂਦੇ ਅਾ ਫੋਨ ਤੋਂ ਕੁੱਕੜ ਵਾਂਗੂ ,,,ਮੇਰੇ ਵਾਲੇ ਨੂੰ ਵੀ ਇਹੋ ਨੁਕਸ ਅਾ ,,,ਜੇ ਲੱਭ ਸਕਦੀ ਏਂ ਤਾਂ ਬਚੋਲੇ ਨੂੰ ਕਹੀਂ ਫੇਸਬੁੱਕ ਨੀ ਬਣੀ ਹੋਣੀ ਚਾਹੀਦੀ ਮੁੰਡੇ ਦੇ ਟੱਬਰ ਚੋਂ ਕਿਸੇ ਦੀ ।"
 
Top