ਦਿਨ ਵੋਟਾਂ ਦੇ - ਰਵੇਲ ਸਿੰਘ ਇਟਲੀ

JUGGY D

BACK TO BASIC
ਦਿਨ ਵੋਟਾਂ ਦੇ ਆਏ
ਜਦ ਦਿਨ ਵੋਟਾਂ ਦੇ ਆਏ ,
ਮੁਰਲੀ ਚਾਚਾ ਖੁਸ਼ੀ ਮਨਾਏ
ਚੇਹਰ ਉਤੇ ਖੂਬ ਰੌਣਕਾਂ
ਕੱਛਾਂ ਖੂਬ ਵਜਾਏ ।
ਮਸਤੀ , ਮੌਜਾਂ ਚਾਰ ਚੁਫ਼ੇਰੇ ,
ਵਾਹਵਾ ਐਸ਼ ਉਡਾਏ ।
ਹਰ ਥਾਂ ਖੁਲ੍ਹੀ ਦਾਰੂ ਮਿਲਦੀ ।
ਮੀਟ ਮਸਾਲੇ ਖਾਏ ।
ਅੱਧੀਂ ਰਾਤੀਂ ਹੋ ਕੇ ਟੱਲੀ ,
ਕੰਧਾਂ ਫ਼ੜਦਾ ਆਏ ।
ਅਪਣੀ ਹੈ ਸਰਕਾਰ ਬਨਾਓਣੀ ।
ਚਾਚੀ ਨੂੰ ਧਮਕਾਏ ।
ਨਾਲੇ ਹੱਸੇ ਮਾਰ ਚਾਂਗਰਾਂ ,
ਨਾਲੇ ਭੰਗੜਾ ਪਾਏ ।
ਜਿੱਧਰ ਦਾ ਲੱਗੇ ਚਾਚੇ ਦਾ ,
ਓਧਰ ਹੀ ਦਾ ਲਾਏ ।
ਸੱਭ ਨੂੰ ਆਖੇ ਵੋਟ ਤੁਹਾਡੀ ,
ਜਿੱਧਰ ਚਾਚਾ ਜਾਏ ।
ਨਾਲੇ ਚਾਚਾ ਪੀਵੇ, ਨਾਲੇ ,
ਡੱਬ ਦੇ ਵਿਚ ਲਿਆਏ ।
ਕੱਠੀ ਕਰ ਲਈ ਵਾਹਵਾ ਦਾਰੂ ,
ਚਾਚਾ ਰੱਬ ਦਾ ਸੁ਼ਕਰ ਮਨਾਏ ।
ਤੇ ਫਿ਼ਰ ਏਦਾਂ ਖਾਂਦੇ ਪੀਂਦੇ ,ਜਦ
ਦਿਨ ਵੋਟ ਪਾਉਣ ਦਾ ਆਇਆ ।
ਚਾਚੇ ਮੁਰਲੀ ਕੱਢ ਕੇ ਅਧੀਆ ,
ਸੰਘ ਤੋਂ ਹੇਠ ਲੰਘਾਇਆ ।
ਤੁਰਿਆ ਚਾਚਾ ਟੱਲੀ ਹੋਕੇ ,
ਵੱਲ ਬੂਥ ਦੇ ਧਾਇਆ ।
ਪਰ ਚਾਚਾ ਫਿਰ ਜਾਣ ਬੁੱਝ ਕੇ,
ਵਿਚ ਨਾਲੀ ਦੇ ਡਿੱਗਾ ,
ਚਾਚਾ ਮੁਰਲੀ ਏਦਾਂ ਲੱਗੇ ,
ਜਿਓਂ ਚੂਹਾ ਹੋਏ ਭਿੱਜਾ ।
ਜਦ ਵੋਟਾਂ ਦਾ ਵੇਲਾ ਮੁੱਕਾ
ਚਾਚਾ ਘਰ ਮੁੜ ਆਇਆ ,
ਦੋਹਾਂ ਧਿਰਾਂ ਤੋਂ ਪੀਤੀ ਦਾ ,
ਚਾਚੇ ਨੇ ਮੁੱਲ ਪਾਇਆ ।
ਹੋਸ਼ ਆਈ ਤਾਂ ਮੁਰਲੀ ਚਾਚਾ,
ਸੱਭ ਲੋਕਾਂ ਨੂੰ ਆਖੇ ।
ਲੋਕੋ ਇਸ ਕੁਰਸੀ ਦੇ ਬਦਲੇ ,
ਪਾਓ ਨਾ ਇਹ ਸਿਆਪੇ ।
 
Top