Birthplace Of Hari Singh Nalwa ji

Yaar Punjabi

Prime VIP


ਜਨਮ ਅਸਥਾਨ ਸਰਦਾਰ ਹਰੀ ਸਿੰਘ ਨਲੂਆ... ਕਸੈਰਾ ਬਜਾਰ... ਗੁਜਰਾਂਵਾਲਾ... ਪਾਕਿਸਤਾਨ ...
ਇਹ ਹਵੇਲੀ ਗੁਜਰਾਂਵਾਲਾ ਸ਼ਹਿਰ ਦੀ ਇਕ ਮਸ਼ਹੂਰ ਹਵੇਲੀ ਹੈ। ਇਥੇ ਹੀ ਸਿੱਖ ਕੌਮ ਦੇ ਮਸ਼ਹੂਰ ਸਿੱਖ ਜਰਨੈਲ ਨੇ 1791 ਈ ਨੂੰ ਜਨਮ ਲਿਆ। ਸਰਦਾਰ ਜੀ ਦੇ ਪਿਤਾ ਦਾ ਨਾਮ ਸਰਦਾਰ ਗੁਰਦਿਆਲ ਸਿੰਘ ਤੇ ਮਾਤਾ ਜੀ ਦਾ ਨਾਮ ਧਰਮ ਕੌਰ ਸੀ। ਸ਼ੇਰਿ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਵਾਸਤੇ ਉਹਨਾਂ ਨੇ ਅਨੇਕਾਂ ਮੱਲਾਂ ਮਾਰੀਆਂ। ਉਹ ਪੰਜਾਬੀ ਫੌਜ ਦੇ ਮਸ਼ਹੂਰ ਜਰਨੈਲਾਂ ਵਿਚੋਂ ਇਕ ਸਨ। ਉਹਨਾਂ 1837 ਨੂੰ ਜਮਰੌਦ ਦੇ ਕਿਲੇ ਅੰਦਰ ਲੜਦਿਆਂ ਸ਼ਹੀਦੀ ਪਾਈ । ਕਸੈਰਾ ਬਜਾਰ ਵਾਲੀ ਇਹ ਹਵੇਲੀ ਉਹਨਾਂ ਦੀ ਜੱਦੀ ਹਵੇਲੀ ਸੀ। ਇਸ ਹਵੇਲੀ ਦੀਆਂ ਮਨਮੋਹਣੀਆਂ ਬਾਰੀਆਂ ਅਤੇ ਬੂਹੇ ਉਤਾਰ ਕੇ ਲਾਹੌਰ ਅਜਾਇਬ ਘਰ ਵਿਚ ਰੱਖ ਦਿਤੇ ਗਏ, ਜੋ ਅੱਜ ਵੀ ਮੌਜੂਦ ਹਨ। 1947 ਤੋਂ ਮਗਰੋਂ ਇਸ ਹਵੇਲੀ ਅੰਦਰ ਹਾਫਿਜ ਗੁਲਾਮ ਰਸੂਲ ਸਾਹਿਬ ਆਣ ਵੱਸੇ ਸਨ ਜੋ ਲੁਧਿਆਣੇ ਤੋਂ ਉਜੜ ਕੇ ਆਏ ਸਨ। —
 
Top