ਲੜਦੇ ਰਹਿਣਾਂ ਮੋਰਚੇ ਵਿੱਚ ਦੂਰ ਕਰਨ ਲਈ ਗੁਲਾਮੀ

ਅਸੀਂ ਨੂਰ ਦੀਆਂ ਜੋਤਾਂ ਚਾਨਣ ਦੇ ਸੱਚੇ ਪ੍ਰਚਾਰਕ,
ਲਿਤਾੜਿਆਂ ਨੂੰ ਲੜਨ ਦਾ ਸਬਕ ਪੜ੍ਹਾਣ ਵਾਲੇ ਸੁਧਾਰਕ,
ਨਿਤਾਣਿਆਂ ਨੂੰ ਰੁਸ਼ਨਾਉਣ ਲਈ ਅਸੀਂ ਤਨ ਅੱਗੀਂ ਝੋਏ।

ਪਰਲੋ ਤੱਕ ਅਸੀਂ ਰਹਿਣਾ ਤਕਦੀਰ ਬਦਲਣ ਦੇ ਹਾਮੀ,
ਲੜਦੇ ਰਹਿਣਾਂ ਮੋਰਚੇ ਵਿੱਚ ਦੂਰ ਕਰਨ ਲਈ ਗੁਲਾਮੀ,
ਸਾਡੀ ਜੰਗ ਦੇ ਨਾਹਰੇ ਇਸ਼ਕ ਤੇ ਇਨਕਲਾਬ ਦੋਏ।




 
Top