ਕੋਈ ਜ਼ਵਾਬ ਦਵੇ

Singh

Prime VIP


ਕੋਈ ਜ਼ਵਾਬ ਦਵੇ ਕੀ ਇਹ 3
ਸਾਲਾਂ ਦਾ ਬੱਚਾ ਵੀ ਆਤੰਕਵਾਦੀ ਸੀ?
✧BLOODY 1984✧
✧੧੯੪੭ ਦੀ ਗੱਲ✧
✧ਅਸੀਂ ਬੈਠੇ ਸਾਂ
ਬਾਪੂ ਜੀ ਨੂੰ ਘੇਰਾ ਘੱਤ ਕੇ ਸਾਰੇ,
ਸੁਣਾਓ ਕਿੰਝ ਸੀ ਹੋਇਆ
ਬਣੇ ਸਨ ਕੌਣ ਹਤਿਆਰੇ ।

✧ ਮਾਂ, ਪਿਓ ਭੈਣਾਂ ਤੇ ਭਾਈ,
ਮੇਰੀ ਮਾਂ ਦੇ ਕਿਨ੍ਹੇ ਮਾਰੇ ।
ਮੇਰੀ ਮਾਂ ਦੀਆਂ ਜਵਾਨ ਭੈਣਾਂ ਨਾਲ
ਦਸੋ ਸੀ ਕੀ ਬੀਤੀ?
ਸ਼ਿਕਾਰ ਕਿਸੇ ਦਾ ਬਣੀਆਂ
ਜਾਂ ਸੀ ਖ਼ੁਦਕਸ਼ੀ ਕੀਤੀ ।

✧ ਕਿਸੇ ਤੋਂ ਇਹ ਵੀ ਸੁਣਿਐ
ਮੈਂ ਤੁਹਾਡੇ ਵੱਡਿਆਂ ਬਾਰੇ,
ਆਪਣੀ ਪਤਨੀ ਤੇ ਬੱਚੇ
ਉਨ੍ਹਾਂ ਸਨ ਆਪ ਹੀ ਮਾਰੇ ।

✧ ਤੇਰਾਂ ਜੀਅ ਉਨ੍ਹਾਂ ਘਰ. ਦੇ
ਨਦੀ ਦੀ ਭੇਟ ਕੀਤੇ ਸਨ,
ਤੇ ਫਿਰ ਆਪਣੇ ਹੀ ਹੱਥੀਂ
ਆਪਣੇ ਉਨਾਂ੍ ਬੁੱਲ੍ਹ ਸੀਤੇ ਸਨ ।

✧ ਬਾਪੂ ਜੀ ਹੀ ਵਿਚੋਂ ਬੋਲੇ
ਕਹਿੰਦੇ ਰਹਿਣ ਦੇ
ਬੱਸ ਕਰਮੈਂ ਕੱਲਾ ਨਹੀਂ ਅਨੇਕਾਂ ਨੇ
ਜਿਹੜੇ ਜਿਉਂਦੇ ਗਏ ਨੇ ਮਰ ।

✧ ਨਹੀਂ ਅਫਸੋਸ ਸੀ ਹੋਣਾ,
ਨਹੀਂ ਬੀਤੇ ਤੇ ਸੀ ਰੋਣਾ,
ਜੇ ਛੱਡ ਕੇ ਘਰ ਆਪਣੇ
ਕੌਮ ਦਾ ਕੋਈ ਘਰ ਵਸਾ ਲੈਂਦੇ ।
ਆਪਣੇ ਖੰਡਰਾਂ ਤੇ
ਕੌਮ ਦਾ ਕੋਈ ਘਰ ਬਣਾ ਲੈਂਦੇ ।

✧ ਤੂੰ ਪੁਛਿਐ ਕਾਤਲਾਂ ਬਾਰੇ
ਨਾਂ ਲੈਂਦੇ ਡਰ ਲਗਦਾ ਹੈ,
ਉਨ੍ਹਾਂ ਦੇ ਰਾਜ ਦਾ ਸੂਰਜ
ਅੱਜ ਜ਼ੋਰਾਂ ਤੇ ਮੱਘਦਾ ਹੈ ।
 
Top