* Kaur B Te Bunty Bains Farhe Gaye *

#Jatt On Hunt

47
Staff member
.........
 

Attachments

  • attachment.jpg
    attachment.jpg
    20.7 KB · Views: 40,828
  • Like
Reactions: ssp

»SukhMani«

*Nirbhau Nirvair*
fake news ... :np eh sirf FB kesari ch chapi aa
Sahi Keha,



Kaur B's Response to That Fake News(Source: Kaur B Official):

ਸਤਿਕਾਰਯੋਗ ਸਮੂਹ ਪੰਜਾਬੀਆਂ ਨੂੰ ਸਤਿ ਸ੍ਰੀ ਅਕਾਲ,
ਅੱਜ ਸ਼ਾਮ ‘ਫ਼ੇਸਬੁਕ’ ਉੱਪਰ ਮੈਨੂੰ ਮੇਰੇ ਅਤੇ ਬੰਟੀ ਬੈਂਸ ਜੀ ਬਾਰੇ ਇੱਕ ਗ਼ਲਤ ਖ਼ਬਰ ਪੜ੍ਹਨ ਨੂੰ ਮਿਲੀ ਜਿਸ ਨੂੰ ਪੜ੍ਹ ਕੇ ਮੇਰੀ ਰੂਹ ਤੱਕ ਕੰਬ ਉੱਠੀ ਹੈ। ਅਸਲ ਵਿੱਚ ਇਹ ਖ਼ਬਰ ਕਿਸੇ ਅਖ਼ਬਾਰ ਵਿੱਚ ਲੱਗੀ ਹੋਈ ਨਹੀ ਹੈ ਬਲਕਿ ਇਹ ਮੇਰੇ ਅਤੇ ਬੰਟੀ ਜੀ ਦੇ ਕਿਰਦਾਰ ਉੱਪਰ ਚਿੱਕੜ ਸੁਟਣ ਲਈ ਆਪ ਹੀ ਬਣਾ ਕੇ ਉਸਨੂੰ ‘ਸਪੋਕਸਮੈਨ’ ਅਖ਼ਬਾਰ ਦੇ ਨਾਮ ਹੇਠ ਫ਼ੇਸਬੁਕ ਉੱਪਰ ਪਾਇਆ ਹੋਇਆ ਹੈ।ਇਸ ਖ਼ਬਰ ਵਿੱਚ ਜਿਸ ਪੱਤਰਕਾਰ ਜਸਪਾਲ ਕੈਂਥ ਦਾ ਨਾਮ ਪਾਇਆ ਗਿਆ ਹੈ ਉਹਨਾਂ ਨੇ ਵੀ ਸਾਡੇ ਨਾਲ ਫ਼ੋਨ ’ਤੇ ਗੱਲਬਾਤ ਕਰਦਿਆਂ ਕਿਹਾ ਹੈ ਕਿ ਇਹ ਖ਼ਬਰ ਨਾ ਹੀ ਉਹਨਾਂ ਨੇ ਲਿਖੀ ਹੈ ਤੇ ਨਾ ਹੀ ‘ਸਪੋਸਕਮੈਨ’ ਨੇ ਕਦੇ ਇਹ ਪ੍ਰਕਾਸ਼ਤ ਕੀਤੀ ਹੈ।ਉਹ ਖ਼ੁਦ ਇਹ ਜਾਂਚ ਕਰਨ ਵਿੱਚ ਲੱਗੇ ਹੋਏ ਹਨ ਕਿ ਇਹ ਦੂਜਾ ‘ਕੈਂਥ’ ਕੌਣ ਹੈ ਜੋ ਉਹਨਾਂ ਦੇ ਨਾਮ ਦੀ ਇਸ ਤਰਾਂ ਦੁਰਵਰਤੋਂ ਕਰ ਰਿਹਾ ਹੈ।
ਮੈਂ ਆਪ ਸਭ ਨੂੰ ਦੱਸਣਾ ਚਾਹੁੰਦੀ ਹਾਂ ਕਿ ਮੇਰਾ ਬੰਟੀ ਜੀ ਨਾਲ ਰਿਸ਼ਤਾ ਇੱਕ ਭੈਣ-ਭਰਾ ਵਾਲਾ ਪਾਕ ਰਿਸ਼ਤਾ ਹੈ ਤੇ ਮੈਂ ਜਦ ਤੋਂ ਉਹਨਾਂ ਨੂੰ ਜਾਣਨ ਲੱਗੀ ਹਾਂ ਉਸ ਦਿਨ ਤੋਂ ਹੀ ਮੈਂ ਉਹਨਾਂ ਨੂੰ ‘ਵੀਰੇ’ ਕਹਿ ਕੇ ਸੰਬੋਧਤ ਹੁੰਦੀ ਹਾਂ। ਉਹਨਾਂ ਨੇ ਵੀ ਮੈਨੂੰ ਛੋਟੀ ਭੈਣ ਵਾਂਗ ਹੀ ਸਿਰ ’ਤੇ ਹੱਥ ਰੱਖ ਕੇ ਇਸ ਖੇਤਰ ਵਿੱਚ ਪ੍ਰਵੇਸ਼ ਕਰਵਾਇਆ ਹੈ। ਉਹਨਾਂ ਕਰਕੇ ਹੀ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚੀ ਹੈ ਤੇ ਜਿਸ ਸਪੀਡ ਰਿਕਾਰਡਜ਼ ਦੇ ਦਫ਼ਤਰ ਦੀ ਗੱਲ ਖ਼ਬਰ ਵਿੱਚ ਕੀਤੀ ਗਈ ਹੈ ਮੈਂ ਅੱਜ ਤੱਕ ਉਸ ਦਫ਼ਤਰ ਦਾ ਰਾਹ ਵੀ ਨਹੀਂ ਦੇਖਿਆ।
ਪੰਜਾਬੀ ਸੰਗੀਤ ਇੰਡਸਟਰੀ ਵਿੱਚ ਮੈਂ ਸਮਝਦੀ ਹਾਂ ਕਿ ਮੈਂ ਅਜੇ ਜੰਮੀਂ ਵੀ ਨਹੀਂ ਹਾਂ, ਮਹਿਜ਼ ਦੋ ਗੀਤ ਹੀ ਮੈਂ ਸਰੋਤਿਆਂ ਤੱਕ ਪਹੁੰਚਾ ਸਕੀ ਹਾਂ ਕਿ ਮੈਨੂੰ ਇਸ ਇੰਡਸਟਰੀ ਦਾ ‘ਅਸਲੀ ਚਿਹਰਾ’ ਅੱਜ ਨਜ਼ਰੀਂ ਆਣ ਪਿਆ ਹੈ। ਮੈਨੂੰ ਇਹ ਵੀ ਭਲੀ-ਭਾਂਤ ਪਤਾ ਹੈ ਕਿ ਇਹ ਸਭ ਕਿਸ ਨੇ ਕੀਤਾ ਹੈ ਤੇ ਕਿਉਂ ਕੀਤਾ ਹੈ ?
ਮੈਂ ਬਚਪਨ ਤੋਂ ਹੀ ਇੱਕ ਗਾਇਕਾ ਬਣਨ ਦੇ ਸੁਪਨੇ ਸਿਰਜਦੀ ਸੀ ਤੇ ਉਸ ਲਈ ਮੈਂ ਬਹੁਤ ਮਿਹਨਤ ਕੀਤੀ ਹੈ ਪਰ ਅੱਜ ਦੀ ਘਟਨਾ ਨੇ ਮੈਨੂੰ ਐਨਾ ਕੁ ਦੁਖੀ ਕੀਤਾ ਹੈ ਕਿ ਮੈਨੂੰ ਆਪਣੀ ਸੋਚ ’ਤੇ ਹੀ ਪਛਤਾਵਾ ਹੋਣ ਲੱਗ ਪਿਆ ਹੈ। ਜੇ ਮੇੇਰੀ ਸਫ਼ਲਤਾ ਦਾ ਕਿਸੇ ਨੂੰ ਐਨਾ ਹੀ ਦੁਖ ਹੈ ਤਾਂ ਕ੍ਰਿਪਾ ਕਰਕੇ ਮੇਰੇ ਘਰ ਆ ਕੇ ਜਾਂ ਮੈਨੂੰ ਫ਼ੋਨ ਕਰਕੇ ਕਹਿ ਦਿਓ ਮੈਂ ਵਾਅਦਾ ਕਰਦੀ ਹਾਂ ਕਿ ਆਪਣੀ ਜੀਭ ਵੱਢ ਕੇ ਉਸਦੀ ਝੋਲੀ ਪਾ ਦੇਵਾਂਗੀ ਪਰ ਰੱਬ ਦੇ ਵਾਸਤੇ ਮੈਨੂੰ ਅਤੇ ਬੰਟੀ ਵੀਰੇ ਨੂੰ ਇਸ ਤਰਾਂ ਜ਼ਲੀਲ ਨਾ ਕਰੋ। ਬਦਲਾਓ ਕੁਦਰਤ ਦਾ ਨਿਯਮ ਹੈ ਇੱਥੇ ਸਦਾ ਕਿਸੇ ਦੀ ਗੁਡੀ ਚੜ੍ਹੀ ਨਹੀਂ ਰਹਿੰਦੀ। ਕੱਲ੍ਹ ਸਮਾਂ ਤੁਹਾਡਾ ਸੀ, ਅੱਜ ਕਿਸੇ ਹੋਰ ਦਾ ਹੈ ਤੇ ਪਰਸੋਂ ਕਿਸੇ ਹੋਰ ਦਾ ਹੋਵੇਗਾ। ਜੇਕਰ ਤੁਸੀਂ ਕਿਸੇ ਲਈ ਪੁਲ ਨਹੀਂ ਬਣ ਸਕਦੇ ਤਾਂ ਘੱਟੋ-ਘੱਟ ਉਸਦੇ ਰਾਹ ਵਿੱਚ ਰੁਕਾਵਟਾਂ ਖੜ੍ਹੀਆਂ ਨਾ ਕਰੋ। ਯਾਦ ਰੱਖੋ ਸੂਰਜ ਕਦੇ ਪੱਲੀਆਂ ਨਾਲ ਨਹੀਂ ਢਕਿਆ ਜਾ ਸਕਦਾ ਉਹ ਤਾਂ ਚੜ੍ਹ ਕੇ ਹੀ ਰਹਿੰਦਾ ਹੈ। ਜੇਕਰ ਉਸ ਮਾਲਕ ਦੀ ਨਜ਼ਰ ਸਵੱਲੀ ਹੋਵੇ ਤਾਂ ਫਿਰ ਹਨੇਰੀਆਂ ਵਿੱਚ ਵੀ ਚਿਰਾਗ਼ ਜਗਦੇ ਹਨ।
ਮੇਰਾ ਮਨ ਅੱਜ ਬਹੁਤ ਭਰਿਆ ਹੋਇਆ ਹੈ ਤੇ ਜੋ ਵੀ ਮੇਰੇ ਜਜ਼ਬਾਤ ਸੀ ਮੈਂ ਤੁਹਾਡੇ ਨਾਲ ਸਾਂਝੇ ਕਰ ਦਿੱਤੇ। ਆਸ ਕਰਦੀ ਹਾਂ ਕਿ ਤੁਸੀਂ ਮੇਰੇ ਇਹ ਵਿਚਾਰ ‘ਫ਼ੇਸਬੁਕ’ ਉੱਪਰ ਆਪਣੀ ਵਾਲ ’ਤੇ ਆਪਣੇ ਸਭ ਦੋਸਤਾਂ ਨਾਲ ਸਾਂਝੇ ਕਰੋਗੇ ਤਾਂ ਜੋ ਉਹਨਾਂ ਲੋਕਾਂ ਨੂੰ ਜਵਾਬ ਮਿਲ ਸਕੇ ਜੋ ਇਸ ਸਾਰੇ ‘ਘਟਨਾਕ੍ਰਮ’ ਦੇ ਪਿੱਛੇ ਹਨ।
ਕੌਰ ਬੀ
 
U

userid97899

Guest
ਕੱਲ੍ਹ ਸਮਾਂ ਤੁਹਾਡਾ ਸੀ, ਅੱਜ ਕਿਸੇ ਹੋਰ ਦਾ ਹੈ ਤੇ ਪਰਸੋਂ ਕਿਸੇ ਹੋਰ ਦਾ ਹੋਵੇਗਾ। ਜੇਕਰ ਤੁਸੀਂ ਕਿਸੇ ਲਈ ਪੁਲ ਨਹੀਂ ਬਣ ਸਕਦੇ ਤਾਂ ਘੱਟੋ-ਘੱਟ ਉਸਦੇ ਰਾਹ ਵਿੱਚ ਰੁਕਾਵਟਾਂ ਖੜ੍ਹੀਆਂ ਨਾ ਕਰੋ। ਯਾਦ ਰੱਖੋ ਸੂਰਜ ਕਦੇ ਪੱਲੀਆਂ ਨਾਲ ਨਹੀਂ ਢਕਿਆ ਜਾ ਸਕਦਾ ਉਹ ਤਾਂ ਚੜ੍ਹ ਕੇ ਹੀ ਰਹਿੰਦਾ ਹੈ। ਜੇਕਰ ਉਸ ਮਾਲਕ ਦੀ ਨਜ਼ਰ ਸਵੱਲੀ ਹੋਵੇ ਤਾਂ ਫਿਰ ਹਨੇਰੀਆਂ ਵਿੱਚ ਵੀ ਚਿਰਾਗ਼ ਜਗਦੇ ਹਨ। :salut

kuri ne eh gal bahut wadia kahi :yes
 

Jus

Filhaal..
I came to know of her only through this news. I'd keep it brief and straightforward-If you don't want to trust this news, then please don't trust it the other way as well. Neither trust the news nor the clarification now being sought after by singer/musician. Take a note of both, and leave 'em ignored. How come trusting someone you've nothing to do with be it the journalist or singer/musician?

Better enjoy the song: Just Desi :haha

Firaa "Bains Bains" Main Aakhdi Hostel Di Chatt Te
Kara Wait Main Pizza Hut Te Jatt Khara Vatt Te :music
 

sukhseo

New member
Eh sb kujh fake a main kaur b ji da bht vadda fan ha mainu pta a oh kujh galat ni kr sakde pta ni loka nu ki milda a edha kise nu badnaam kar ke meri es tarah de loka nu request a ki plz edha da kujh galat na likheya kro kise baare jis naal kise da future kharaab hove
 
Top