ਆਈਟਮ ਗਰਲ ਬਣਨ ਜਾ ਰਹੀ ਹੈ ਕੈਟਰੀਨਾ

chief

Prime VIP


ਆਈਟਮ ਗਰਲ ਬਣਨ ਜਾ ਰਹੀ ਹੈ ਕੈਟਰੀਨਾ
ਬਾਲੀਵੁੱਡ ਅਭਿਨੇਤਰੀ ਕੈਟਰੀਨਾ ਨੂੰ ਕਾਮਯਾਬੀ ਦਾ ਦੂਜਾ ਨਾਂਅ ਸਮਝਿਆ ਜਾਂਦਾ ਹੈ। ਰੋਮਾਂਟਿਕ ਗਰਲ ਕੈਟਰੀਨਾ ਕੈਫ ਇਸ ਸਾਲ ਕੁਝ ਅਲੱਗ ਕਰਨ ਵਾਲੀ ਹੈ। ਮਾਇਆਨਗਰੀ ਦੀ ਇਹ ਹਸੀਨਾ ਆਉਣ ਵਾਲੀ ਫਿਲਮ 'ਤੀਸ ਮਾਰ ਖਾਂ' ਵਿੱਚ ਆਈਟਮ ਗਰਲ ਬਣਨ ਜਾ ਰਹੀ ਹੈ। ਫਰਾਹ ਖਾਨ ਦੀ ਇਸ ਫਿਲਮ ਵਿੱਚ ਕੈਟਰੀਨਾ ਦੇ ਜੋੜੀਦਾਰ ਬਣੇ ਹਨ ਅਕਸ਼ੈ।

ਕੈਟ ਪਹਿਲਾਂ ਵੀ ਨਮਸਤੇ ਲੰਦਨ, ਵੈਲਕਮ, ਸਿੰਘ ਇਜ਼ ਕਿੰਗ ਅਤੇ ਹਾਲ ਹੀ ਵਿੱਚ ਰਿਲੀਜ਼ ਦੇ ਦਨਾ ਦਨ ਵਿੱਚ ਅਕਸ਼ੈ ਦੇ ਨਾਲ ਕੰਮ ਕਰ ਚੁੱਕੀ ਹੈ। ਫਰਾਹ ਦੇ ਪਤੀ ਅਤੇ ਤੀਸ ਮਾਰ ਖਾਂ ਦੇ ਨਿਰਮਾਤਾ ਸ਼ੀਰੀਸ਼ ਕੁੰਦੇਰ ਕਹਿੰਦੇ ਹਨ, ਹਾਂ ਕੈਟਰੀਨਾ ਇਸ ਫਿਲਮ ਵਿੱਚ ਆਈਟਮ ਗਰਲ ਦੀ ਭੂਮਿਕਾ ਕਰਨ ਜਾ ਰਹੀ ਹੈ।


ਫਿਲਹਾਲ ਮੈਂ ਇਸ ਤੋਂ ਜਿਆਦਾ ਕੁਝ ਵੀ ਖੁਲਾਸਾ ਨਹੀਂ ਕਰ ਸਕਦਾ। ਬੂਮ ਵਿੱਚ ਸੁਪਰਮਾਡਲ, ਦੇ ਦਨਾ ਦਨ ਵਿੱਚ ਇੱਕ ਅਮੀਰ ਕੁੜੀ ਅਤੇ ਅਜਬ ਪ੍ਰੇਮ ਕੀ ਗਜਬ ਕਹਾਣੀ ਵਿੱਚ ਗੁਆਂਢ ਦੀ ਕੁੜੀ ਦਾ ਕਿਰਦਾਰ ਨਿਭਾਉਣ ਵਾਲੀ ਕੈਟਰੀਨਾ ਆਪਣੇ ਕਰੀਅਰ ਵਿੱਚ ਪਹਿਲੀ ਵਾਰ ਆਈਟਮ ਗਰਲ ਬਣਨ ਜਾ ਰਹੀ ਹੈ।
 
Top