UNP

ਅੜਬ ਸੁਭਾਅ ਵਾਲਾ ਨਰਮ ਬੰਦਾ ਬੱਬੂ ਮਾਨ

X
Quick Register
User Name:
Email:
Human Verification


Go Back   UNP > Chit-Chat > News > Entertainment News

UNP Register

 

 
Old 3 Weeks Ago
BaBBu
 
ਅੜਬ ਸੁਭਾਅ ਵਾਲਾ ਨਰਮ ਬੰਦਾ ਬੱਬੂ ਮਾਨ

ਬੱਬੂ ਮਾਨ ਬਿਨਾਂ ਸ਼ੱਕ ਪੰਜਾਬੀ ਮਨੋਰੰਜਨ ਜਗਤ ਦਾ ਸਥਾਪਤ ਅਤੇ ਚਰਚਿਤ ਨਾਂ ਹੈ। ਉਹ ਇਕੋ ਸਮੇਂ ਗਾਇਕ, ਗੀਤਕਾਰ, ਕੰਪੋਜ਼ਰ, ਸੰਗੀਤਕਾਰ, ਅਦਾਕਾਰ, ਸ਼ਾਇਰ ਅਤੇ ਫ਼ਿਲਮ ਨਿਰਮਾਤਾ ਵਜੋਂ ਸਰਗਰਮ ਹੈ। ਉਸ ਦੇ ਨਾਂ ਅੱਗੇ ਜਿੰਨੇ ਅੰਲਕਾਰ ਲਾਏ ਜਾਣ ਓਨੇ ਥੋੜੇ ਹਨ। ਥੋੜੇ ਸ਼ਬਦਾਂ ਚ ਕਹਿਣਾ ਹੋਵੇ ਤਾਂ ਉਹ ਬਹੁ-ਪੱਖੀ ਸ਼ਖ਼ਸੀਅਤ ਦਾ ਮਾਲਕ ਹੈ। ਸ਼ੋਅਬਿੱਜ਼ ਦੀ ਦੁਨੀਆਂ ਦਾ ਹਿੱਸਾ ਹੁੰਦਾ ਹੋਇਆ ਵੀ ਉਹ ਕਿਸੇ ਕਿਸਮ ਦੇ ਦਿਖਾਵੇ ਤੋਂ ਅਕਸਰ ਦੂਰ ਰਹਿੰਦਾ ਹੈ। ਉਸ ਦੀ ਸ਼ਖ਼ਸੀਅਤ ਦੇ ਕਈ ਰੰਗ ਹਨ। ਉਹ ਸ਼ਾਂਤ ਚਿੱਤ ਸੁਭਾਅ ਦਾ ਮਾਲਕ ਵੀ ਹੈ ਅਤੇ ਸਿਰੇ ਦਾ ਕੱਬਾ ਬੰਦਾ ਵੀ। ਉਸ ਨੇ ਇਸੇ ਅੜਬ ਸੁਭਾਅ ਕਾਰਨ ਆਪਣੇ ਕਈ ਮਿੱਤਰਾਂ ਨੂੰ ਵਿਰੋਧੀ ਵੀ ਬਣਾਲਿਆ ਹੈ। ਪਰ ਆਪਣੀ ਸਮਾਜ ਸੇਵਾ ਦੀ ਫ਼ਿਤਰਕ ਸਦਕਾ ਬਥੇਰਿਆਂ ਦਾ ਦਿਲ ਵੀ ਜਿੱਤਿਆ ਹੈ। ਗੁਰਦਾਸ ਮਾਨ ਉਸ ਨੂੰ ਪੰਜਾਬੀਆਂ ਦਾ ਮਿਰਜ਼ਾ ਦੱਸਦੈ। ਮੀਡੀਆ ਬਾਰੇ ਉਹ ਕਈ ਦਫ਼ਾ ਅਵਾ-ਤਵਾ ਬੋਲ ਚੁੱਕਾ ਹੈ। ਕਿਸੇ ਦੀ ਬੇਇੱਜਤੀ ਕਰਨ ਲੱਗਾ ਝੱਟ ਲਾਉਂਦਾ ਹੈ। ਵੱਡੇ, ਛੋਟੇ ਦਾ ਲਿਹਾਜ਼ ਨਹੀਂ ਕਰਦਾ। ਪਰ ਜੇ ਮੂਡ ਚ ਹੋਵੇ ਤਾਂ ਇੱਜ਼ਤ- ਮਾਣ ਵੀ ਸਿਰੇ ਦਾ ਬਖ਼ਸ਼ਦਾ ਹੈ। ਬੱਬੂ ਮਾਨ ਸ਼ਾਇਦ ਪੰਜਾਬੀ ਦਾ ਇਕੋ ਇਕ ਅਜਿਹਾ ਫ਼ਨਕਾਰ ਹੈ, ਜਿਸ ਦੇ ਕਿਸੇ ਡੇਰੇ ਦੇ ਪੈਰੋਕਾਰਾਂ ਵਾਂਗ ਕੱਟੜ ਪ੍ਰਸ਼ੰਸਕ ਹਨ। ਉਸ ਨੂੰ ਆਪਣੇ ਇਹਨਾਂ ਪ੍ਰਸ਼ੰਸਕਾਂ ਤੇ ਬੇਹੱਦ ਮਾਣ ਹੈ। ਇਹ ਪ੍ਰਸ਼ੰਸਕ ਹਮੇਸ਼ਾ ਉਸ ਦੀ ਪਿੱਠ ਤੇ ਰਹਿੰਦੇ ਹਨ। ਉਸ ਦੀ ਫ਼ਿਲਮ ਆਵੇ ਜਾਂ ਮਿਊਜ਼ਿਕ ਐਲਬਮ, ਇਹ ਸ਼ਰਧਾਲੂ ਦਿਨ-ਰਾਤ ਪ੍ਰਚਾਰ ਚ ਜੁਟ ਜਾਂਦੇ ਹਨ। ਇਹ ਮਕਬੂਲੀਅਤ ਪੰਜਾਬੀ ਦੇ ਬਹੁਤ ਘੱਟ ਗਾਇਕਾਂ ਦੇ ਹਿੱਸੇ ਆਈ ਹੈ। ਬੱਬੂ ਮਾਨ ਨੂੰ ਨਿੰਦਣ ਵਾਲੇ, ਉਸਨੂੰ ਨਸ਼ੇੜੀ ਦੱਸਣ ਵਾਲੇ ਕਈ ਗਾਇਕ ਅੰਦਰੋ-ਅੰਦਰੀ ਚਾਹੁੰਦੇ ਹਨ ਕਿ ਉਹ ਵੀ ਬੱਬੂ ਮਾਨ ਬਣ ਜਾਣ। ਪਰ ਬੱਬੂ ਮਾਨ ਦਾ ਇਹ ਸਫ਼ਰ ਸੁਖਾਲਾ ਨਹੀਂ ਹੈ।
ਪਿੰਡ ਖੰਟ ਮਾਨਪੁਰ ਦਾ ਇਹ ਮਾਨ (ਤੇਜਿੰਦਰ ਸਿੰਘ ਮਾਨ) ਦੱਸਦੈ ਕਿ ਘਰ ਚੋ ਪਹਿਲਾਂ ਕੋਈ ਵੀ ਗਾਉਣ ਦਾ ਸ਼ੌਕ ਨਹੀਂ ਰੱਖਦਾ ਸੀ। ਉਸਦਾ ਪਰਿਵਾਰ ਟਰਾਂਸਪੋਰਟ ਦੇ ਕਿੱਤੇ ਨਾਲ ਜੁੜਿਆ ਰਿਹਾ ਹੈ। ਘਰ ਚ ਸਾਰੀ ਦਿਹਾੜੀ ਟਰੱਕਾਂ ਦਾ ਆਉਣ-ਜਾਣ ਲੱਗਿਆ ਰਹਿੰਦਾ ਸੀ। ਸ਼ਰਾਬ ਦਾ ਦੌਰ ਅਕਸਰ ਚੱਲਦਾ। ਪਰ ਉਸ ਨੇ ਛੋਟੀ ਉਮਰ ਚ ਹੀ ਫ਼ੈਸਲਾ ਕਰ ਲਿਆ ਸੀ ਕਿ ਉਹ ਗਾਇਕ ਹੀ ਬਣੇਗਾ। ਰੇਡੀਓ ਨਾਲ ਉਸਦੀ ਪੱਕੀ ਯਾਰੀ ਸੀ। ਉਸਦੀ ਗਾਇਕੀ ਦੀ ਸ਼ੁਰੂਆਤ ਸਾਲ 1998 ਚ ਸੱਜਣ ਰੁਮਾਲ ਦੇ ਗਿਆ ਕੈਸੇਟ ਨਾਲ ਹੋਈ ਸੀ। ਇਸ ਦਾ ਮਿਊਜ਼ਿਕ ਵੀ ਉਸੇ ਨੇ ਤਿਆਰ ਕੀਤਾ ਸੀ। ਬੱਬੂ ਮਾਨ ਦੀ ਸਫ਼ਲਤਾ ਦਾ ਮੁੱਢ ਸਾਲ 1999 ਚ ਸੁਰਿੰਦਰ ਬਚਨ ਦੇ ਸੰਗੀਤ ਚ ਆਈ ਉਸ ਦੀ ਕੈਸੇਟ ਤੂੰ ਮੇਰੀ ਮਿਸ ਇੰਡੀਆ ਨਾਲ ਬੱਝਦਾ ਹੈ। ਇਕ ਸਾਲ ਦੇ ਵਕਫ਼ੇ ਨਾਲ ਸਾਲ 2001 ਚ ਜੈ ਦੇਵ ਕੁਮਾਰ ਦੇ ਸੰਗੀਤ ਚ ਆਈ ਉਸ ਦੀ ਕੈਸੇਟ ਸਾਉਣ ਦੀ ਝੜੀ ਨੇ ਉਸਨੂੰ ਸਟਾਰ ਗਾਇਕਾਂ ਦੀ ਕਤਾਰ ਚ ਲਿਆ ਖੜਾ ਕੀਤਾ। ਇਸ ਕੈਸੇਟ ਤੋਂ ਬਾਅਦ ਬੱਬੂ ਮਾਨ ਲਗਾਤਾਰ ਅੱਗੇ ਵੱਧਦਾ ਗਿਆ। ਉਸਦੀਆਂ ਕੈਸੇਟ, ਸਿੰਗਲ ਟਰੈਕ, ਫ਼ਿਲਮਾਂ ਚ ਗੀਤ ਆਉਂਦੇ ਗਏ ਤੇ ਉਸਦੇ ਸਰੋਤਿਆਂ ਦਾ ਕਾਫ਼ਲਾ ਹਜ਼ਾਰਾਂ ਤੋਂ ਲੱਖਾਂ ਤੇ ਲੱਖਾਂ ਤੋਂ ਕਰੋੜਾਂ ਚ ਬਦਲਦਾ ਗਿਆ। ਉਸ ਦੀ ਇਸ ਸਫ਼ਲਤਾ ਦਾ ਸਭ ਤੋਂ ਵੱਡਾ ਕਾਰਨ ਉਸ ਦੇ ਗੀਤਾਂ ਦੀ ਚੋਣ ਹੈ। ਉਹ ਜਿੰਨਾ ਵਧੀਆ ਗਾਇਕ ਹੈ, ਓਨਾ ਵੀ ਵਧੀਆ ਗੀਤਕਾਰ ਤੇ ਸੰਗੀਤਕਾਰ ਵੀ ਹੈ। ਉਹ ਆਪਣੀ ਹਰ ਕੈਸੇਟ ਦੇ ਗੀਤ ਖ਼ੁਦ ਲਿਖਦਾ ਹੈ। ਸੰਗੀਤ ਵੀ ਉਹ ਖ਼ੁਦ ਹੀ ਤਿਆਰ ਕਰਦਾ ਹੈ। ਗੀਤਕਾਰੀ ਚ ਉਸਦੀ ਚੰਗੀ ਪਕੜ ਹੈ। ਉਸਦੇ ਗੀਤ ਅਰਥ ਵਿਹੂਣੇ ਨਹੀਂ ਹੁੰਦੇ। ਉਸਦੇ ਗੀਤਾਂ ਚ ਇਕ ਅਰਥ ਅਤੇ ਇਕ ਦਰਦ ਜ਼ਰੂਰ ਲੁਕਿਆ ਹੁੰਦਾ ਹੈ। ਕਦੇ ਕਦੇ ਉਸਦੇ ਗੀਤਾਂ ਚੋਂ ਬਗਾਵਤੀ ਸੁਰ ਵੀ ਝਲਕਦੀ ਹੈ। ਉਸਦੀ ਇਹ ਮੌਲਿਕਤਾ ਹੀ ਉਸਨੂੰ ਸਫ਼ਲਤਾ ਦੇ ਸਿਖਰਲੇ ਮੁਕਾਮ ਤੱਕ ਲੈ ਕੇ ਗਈ ਹੈ। ਅੱਜ ਉਹ ਜਿਸ ਮੁਕਾਮ ਤੇ ਹੈ, ਇਹ ਮੁਕਾਮ ਹਜ਼ਾਰਾਂ ਗਾਇਕਾਂ ਦਾ ਸੁਪਨਾ ਹੈ।
ਬੱਬੂ ਮਾਨ ਦੇ ਅਦਾਕਾਰੀ ਸਫ਼ਰ ਦੀ ਸ਼ੁਰੂਆਤ ਸਾਲ 2003 ਚ ਹੋਈ ਹੈ। ਅਮਿਤੋਜ ਮਾਨ ਦੀ ਫ਼ਿਲਮ ਹਵਾਏ ਵਿੱਚ ਉਸ ਨੇ ਦਿੱਲੀ ਦੇ ਸਿੱਖ ਵਿਰੋਧੀ ਦੰਗਿਆਂ ਦਾ ਸ਼ਿਕਾਰ ਇਕ ਸਿੱਖ ਨੌਜਵਾਨ ਦੀ ਭੂਮਿਕਾ ਨਿਭਾਈ ਸੀ। ਇਹ ਨੌਜਵਾਨ ਹਲਾਤਾਂ ਦਾ ਝੰਬਿਆਂ ਹਥਿਆਰ ਚੁੱਕਦਾ ਹੈ। ਇਸ ਫ਼ਿਲਮ ਤੋਂ ਤਿੰਨ ਸਾਲਾਂ ਬਾਅਦ ਫਿਰ ਉਸਦੀ ਫ਼ਿਲਮ ਰੱਬ ਨੇ ਬਣਾਈਆਂ ਜੋੜੀਆਂ (2007) ਆਈ। ਇਹ ਫ਼ਿਲਮ ਦਰਸ਼ਕਾਂ ਨੇ ਬੁਰੀ ਤਰਾਂ ਨਕਾਰ ਦਿੱਤੀ। ਇਕ ਸਾਲ ਬਾਅਦ ਉਹ ਹਸ਼ਰ (2008) ਰਾਹੀਂ ਮੁੜ ਸੁਨਾਹਿਰੀ ਪਰਦੇ ਤੇ ਆਇਆ। ਇਸ ਫ਼ਿਲਮ ਨੇ ਨਾ ਕੇਵਲ ਵੱਡੇ ਪੱਧਰ ਤੇ ਸਫ਼ਲਤਾ ਹਾਸਲ ਕੀਤੀ ਬਲਕਿ ਬੱਬੂ ਮਾਨ ਦਾ ਕੱਦ ਹੋਰ ਉੱਚਾ ਕਰ ਦਿੱਤਾ। ਇਸ ਫ਼ਿਲਮ ਮਗਰੋਂ ਉਸਦੀਆਂ ਚਾਰ ਹੋਰ ਫ਼ਿਲਮਾਂ ਰਿਲੀਜ਼ ਹੋ ਚੁੱਕੀਆਂ ਹਨ। ਇਕ ਅੱਧੀ ਫ਼ਿਲਮ ਨੂੰ ਛੱਡ ਕੇ ਬੱਬੂ ਮਾਨ ਆਪਣੀਆਂ ਸਾਰੀਆਂ ਫ਼ਿਲਮਾਂ ਦਾ ਨਿਰਮਾਤਾ ਖੁਦ ਹੈ। ਬਤੌਰ ਅਦਾਕਾਰ ਉਹ ਆਪਣੇ ਪ੍ਰਸ਼ੰਸਕਾਂ ਦੇ ਦਾਇਰੇ ਚ ਸਦਾ ਹੀ ਹਿੱਟ ਰਹਿੰਦਾ ਹੈ। ਬੱਬੂ ਮਾਨ ਮੁਤਾਬਕ ਉਸਨੇ ਅਜੇ ਫ਼ਿਲਮਾਂ ਦੀ ਅਸਲ ਸ਼ੁਰੂਆਤ ਕਰਨੀ ਹੈ। ਉਹ ਪੰਜਾਬੀ ਸਿਨੇਮਾ ਨੂੰ ਬਹੁਤ ਉੱਚਾ ਦੇਖਣਾ ਚਾਹੁੰਦਾ ਹੈ। ਉਹ ਚਾਹੁੰਦਾ ਹੈ ਕਿ ਸਰਕਾਰ ਵੀ ਪੰਜਾਬੀ ਫ਼ਿਲਮਾਂ ਲਈ ਕੋਈ ਉਪਰਾਲਾ ਕਰੇ। ਸਰਕਾਰ ਇਕ ਪੈਨਲ ਬਣਾਵੇ, ਜੋ ਇਹ ਦੱਸੇ ਕਿ ਇਹ ਫ਼ਿਲਮ ਚੰਗੀ ਹੈ ਜਾਂ ਨਹੀਂ। ਚੰਗੀ ਫ਼ਿਲਮ ਲਈ ਸਿਨੇਮਾ ਘਰ ਘੱਟੋ-ਘੱਟ ਸੱਤ ਹਫ਼ਤੇ ਰਾਖਵੇਂ ਰੱਖੇ ਜਾਣ। ਉਹ ਕਹਿੰਦੈ ਕਿ ਜੇਕਰ ਅੰਗਰੇਜ਼ੀ ਫ਼ਿਲਮਾਂ ਹੋਰਾਂ ਖ਼ੇਤਰੀ ਭਾਸ਼ਵਾਂ ਚ ਡਬ ਹੋ ਸਕਦੀਆਂ ਹਨ ਤਾਂ ਫਿਰ ਪੰਜਾਬੀ ਫ਼ਿਲਮਾਂ ਕਿਉਂ ਨਹੀਂ? ਉਸ ਮੁਤਾਬਕ ਪੰਜਾਬੀ ਇੰਡਸਟਰੀ ਚ ਅਜੇ ਸੰਜੀਦਾ ਅਤੇ ਪ੍ਰੋਫੈਸ਼ਨਲ ਲੋਕਾਂ ਦੀ ਘਾਟ ਹੈ। ਬੱਬੂ ਮਾਨ ਹੁਣ ਆਪਣੇ ਫ਼ਿਲਮੀ ਕਰੀਅਰ ਨੂੰ ਕੀ ਮੋੜ ਦਿੰਦਾ ਹੈ। ਫ਼ਿਲਹਾਲ ਇਹ ਸੁਆਲ ਭਵਿੱਖ ਦੇ ਗਰਭ ਵਿੱਚ ਹੈ। ਉਹ ਅੱਜ ਕੱਲ ਸ਼ਾਇਦ ਅਮਰ ਸਿੰਘ ਚਮਕੀਲਾ ਬਾਰੇ ਫ਼ਿਲਮ ਬਣਾਉਣ ਦੀ ਵਿਉਂਤਬੰਦੀ ਕਰ ਰਿਹਾ ਹੈ। ਇਹ ਵੀ ਪਤਾ ਲੱਗਾ ਹੈ ਕਿ ਉਹ ਇਸ ਦੇ ਨਾਲ ਨਾਲ ਉਹ ਤਿੰਨ ਕਿਤਾਬਾਂ


Post New Thread  Reply

« Gurj Sidhu - New Album - Sentimental Value - Coming Soon | Malang Neta - Babli virk - New Song Coming Soon »
UNP