* ਬੱਬਰ ਖਾਲਸਾ ਲਿਬਰੇਸ਼ਨ ਫੋਰਸ ਵਲੋਂ ਪੰਜਾਬੀ ਗਾਇ&#25

#Jatt On Hunt

47
Staff member
ਬੱਬਰ ਖਾਲਸਾ ਲਿਬਰੇਸ਼ਨ ਫੋਰਸ ਵਲੋਂ ਹਨੀ ਸਿੰਘ
ਸਮੇਤ ਪੰਜਾਬੀ ਗਾਇਕਾਂ ਨੂੰ ਧਮਕੀ
ਅਸ਼ਲੀਲ ਗਾਇਕੀ ਛੱਡੋ ਨਹੀਂ ਤਾਂ ਨਤੀਜੇ ਭੁਗਤੋ।
ਹਨੀ ਸਿੰਘ ਨੂੰ ਹਿੱਟ ਲਿਸਟ 'ਚ ਦੱਸਿਆ
ਜਲੰਧਰ (ਧਵਨ)¸
ਖਾਲਿਸਤਾਨੀ ਅੱਤਵਾਦੀ ਸੰਗਠਨਾਂ ਨੇ ਇਕ ਵਾਰ ਮੁੜ
ਪੰਜਾਬੀ ਸੱਭਿਆਚਾਰ ਨੂੰ ਲੈ ਕੇ ਦਬਾਅ ਬਣਾਉਣ
ਦੀ ਕੋਸ਼ਿਸ਼ ਅਧੀਨ ਪੰਜਾਬੀ ਗਾਇਕਾਂ ਨੂੰ ਅਸ਼ਲੀਲ
ਗਾਇਕੀ ਛੱਡਣ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ
ਦਿੱਤੀਆਂ ਹਨ। ਜਗ ਬਾਣੀ ਦੇ ਦਫਤਰ ਨੂੰ
ਪੰਜਾਬੀ ਵਿਚ ਭੇਜੀ ਇਕ ਚਿੱਠੀ ਵਿਚ ਬੱਬਰ
ਖਾਲਸਾ ਲਿਬਰੇਸ਼ਨ ਫੋਰਸ ਨੇ ਗੰਦਗੀ ਫੈਲਾਉਣ ਵਾਲੇ
ਗਾਇਕਾਂ ਦੇ ਨਾਂ ਖੁੱਲ੍ਹੀ ਚਿੱਠੀ ਲਿਖੀ ਹੈ। ਇਸ ਵਿਚ
ਕਿਹਾ ਗਿਆ ਹੈ ਕਿ ਪੰਜਾਬ ਵਿਚ ਨੌਜਵਾਨ ਪੀੜ੍ਹੀ ਨੂੰ
ਕਾਫੀ ਸਮੇਂ ਤੋਂ ਗਲਤ ਰਾਹ 'ਤੇ ਲਿਜਾਣ ਦੀਆਂ
ਹਰਕਤਾਂ ਕਰਨ ਵਾਲਾ ਪੰਜਾਬੀ ਗਾਇਕ ਹਨੀ ਸਿੰਘ
ਉਨ੍ਹਾਂ ਦੀ ਹਿੱਟ ਲਿਸਟ 'ਤੇ ਹੈ।
ਬੱਬਰ ਖਾਲਸਾ ਲਿਬਰੇਸ਼ਨ ਫੋਰਸ ਦਾ ਕਹਿਣਾ ਹੈ
ਕਿ ਗੁਰੂ ਸਾਹਿਬ ਦੀ ਹਜ਼ੂਰੀ ਵਿਚ ਹੋਈ ਇਕ ਬੈਠਕ
ਦੌਰਾਨ ਪਾਸ ਕੀਤੇ ਗਏ ਮਤੇ 'ਚ ਹਨੀ ਸਿੰਘ ਨੂੰ
ਗੋਲੀ ਮਾਰਨ ਦਾ ਫੈਸਲਾ ਕੀਤਾ ਗਿਆ ਹੈ।
ਚਿੱਠੀ ਵਿਚ ਕਿਹਾ ਗਿਆ ਹੈ ਕਿ ਗਾਇਕੀ ਵਿਚ
ਗੰਦੀ ਸ਼ਬਦਾਵਲੀ ਵਰਤਣ ਵਾਲੇ ਹਨੀ ਸਿੰਘ ਨੂੰ ਕਿਸੇ
ਕੀਮਤ 'ਤੇ ਵੀ ਨਹੀਂ ਛੱਡਿਆ ਜਾਵੇਗਾ। ਭਾਵੇਂ ਉਹ
ਕਿਤੇ ਵੀ ਲੁਕ ਕੇ ਕਿਉਂ ਨਾ ਬੈਠ ਜਾਵੇ। ਚਿੱਠੀ ਦੇ ਅੰਤ
ਵਿਚ ਅੱਤਵਾਦੀ ਸੰਗਠਨ ਨੇ ਗੀਤਾ ਜ਼ੈਲਦਾਰ ਅਤੇ
ਦਿਲਜੀਤ ਦੋਸਾਂਝ ਦੇ ਨਾਲ-ਨਾਲ ਹੋਰ
ਅਸ਼ਲੀਲਤਾ ਫੈਲਾਉਣ ਵਾਲੇ ਗਾਇਕਾਂ ਨੂੰ
ਆਪਣੀ ਗਾਇਕੀ 'ਚ ਸੁਧਾਰ ਲਿਆਉਣ
ਦੀ ਚੇਤਾਵਨੀ ਦਿੱਤੀ ਹੈ। ਲਿਬਰੇਸ਼ਨ ਫੋਰਸ ਵਲੋਂ
ਲਿਖੀ ਗਈ ਚਿੱਠੀ ਵਿਚ ਭਾਵੇਂ ਕਿਸੇ ਨੇ ਦਸਤਖਤ
ਕਰਕੇ ਇਸ ਦੀ ਜ਼ਿੰਮੇਵਾਰੀ ਲੈਣ ਦੀ ਕੋਸ਼ਿਸ਼
ਨਹੀਂ ਕੀਤੀ ਪਰ ਇਕ ਵਾਰ ਮੁੜ ਤੋਂ
ਅੱਤਵਾਦੀ ਸੰਗਠਨਾਂ ਨੇ ਆਪਣੀ ਸਰਗਰਮੀ ਦੇ ਸਬੂਤ
ਦੇਣ ਦੀ ਕੋਸ਼ਿਸ਼ ਜ਼ਰੂਰ ਕੀਤੀ ਹੈ।
Source :-Jagbani (Punjab)
 
Last edited:
U

userid97899

Guest
Re: * ਬੱਬਰ ਖਾਲਸਾ ਲਿਬਰੇਸ਼ਨ ਫੋਰਸ ਵਲੋਂ ਪੰਜਾਬੀ ਗਾਇ

eh sahi kam kita :yes
 

*Sippu*

*FrOzEn TeARs*
Re: * ਬੱਬਰ ਖਾਲਸਾ ਲਿਬਰੇਸ਼ਨ ਫੋਰਸ ਵਲੋਂ ਪੰਜਾਬੀ ਗਾਇ

Diljit da te weight dar naal he 47ho geya huna :D
Lakk te sukh naal pehla he 28 c :an
 

[Gur-e]

Prime VIP
Re: * ਬੱਬਰ ਖਾਲਸਾ ਲਿਬਰੇਸ਼ਨ ਫੋਰਸ ਵਲੋਂ ਪੰਜਾਬੀ ਗਾਇ

late. yo yo honey singh :dk
 
Re: * ਬੱਬਰ ਖਾਲਸਾ ਲਿਬਰੇਸ਼ਨ ਫੋਰਸ ਵਲੋਂ ਪੰਜਾਬੀ ਗਾਇ

ਪੈਣਗੇ ਪਟਾਕੇ
 
Top