UNP

ਪੰਜਾਬ ਚ ਓਨੇ ਸਕੂਲ ਨਹੀਂ ਜਿੰਨੇ ਸ਼ਰਾਬ ਦੇ ਠੇਕੇ ਨ&#

X
Quick Register
User Name:
Email:
Human Verification


Go Back   UNP > Chit-Chat > News > Entertainment News

UNP Register

 

 
Old 04-Sep-2011
[Dhillon]
 
ਪੰਜਾਬ ਚ ਓਨੇ ਸਕੂਲ ਨਹੀਂ ਜਿੰਨੇ ਸ਼ਰਾਬ ਦੇ ਠੇਕੇ ਨ&#

ਪੰਜਾਬੀ ਜਿਨ੍ਹਾਂ ਦੀ ਦੁਨੀਆ ਵਿਚ ਸ਼ਾਨ ਵੱਖਰੀ ਤੇ ਟੌਹਰ ਨਿਰਾਲੀ ਹੈ, ਹਰ ਰੋਜ਼ ਕਰੀਬ 8 ਕਰੋੜ ਰੁਪਏ ਦੀ ਸ਼ਰਾਬ ਪੀ ਜਾਂਦੇ ਹਨ। ਨਸ਼ਿਆਂ ਦੇ ਵਧੇ ਰੁਝਾਨ ਦੇ ਅੰਕੜੇ ਦੇਖ ਕੇ ਦਿਲ ਦਹਿਲ ਜਾਂਦਾ ਹੈ ਕਿ ਸੂਬੇ ਦੇ ਲੋਕਾਂ ਨੂੰ ਕੀ ਹੋ ਰਿਹਾ ਹੈ। ਸੂਬੇ ਦੇ ਲੋਕ ਜੋ ਕਰੋੜਾਂ-ਅਰਬਾਂ ਰੁਪਏ ਨਸ਼ਿਆਂ ਦੇ ਮੂੰਹ ਫੂਕ ਰਹੇ ਹਨ, ਜੇਕਰ ਉਹੀ ਪੜ੍ਹਾਈ ਸਿੱਖਿਆ ਸੰਸਥਾਵਾਂ ਤੇ ਖਰਚੇ ਜਾਣ ਤਾਂ ਵਿਸ਼ਵੀਕਰਨ ਦੇ ਇਸ ਦੌਰ ਚ ਪੰਜਾਬ ਮੋਹਰੀ ਸੂਬਾ ਬਣ ਜਾਵੇਗਾ। ਨਸ਼ਿਆਂ ਦੇ ਰੁਝਾਨ ਦੇ ਕਾਰਨ ਘਰੇਲੂ ਕਲੇਸ਼ ਤੇ ਅਪਰਾਧਾਂ ਵਿਚ ਵੀ ਭਾਰੀ ਵਾਧਾ ਹੋ ਰਿਹਾ ਹੈ। ਸਰਕਾਰ ਦੀ ਕਮਾਈ ਦਾ ਸਾਧਨ ਹੋਣ ਕਾਰਨ ਵੀ ਉਹ ਇਸ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ। ਹਾਲਾਂਕਿ ਸਾਨੂੰ ਪਤਾ ਹੈ ਕਿ ਇਸ ਦਾ ਅੰਤ ਭਿਆਨਕ ਹੈ ਫਿਰ ਵੀ ਇਸ ਦੇ ਬਾਵਜੂਦ ਅਸੀਂ ਖਾਸ ਕਰਕੇ ਨੌਜਵਾਨ ਪੀੜ੍ਹੀ ਇਸ ਦਲਦਲ ਵਿਚ ਫਸਦੀ ਹੀ ਜਾ ਰਹੀ ਹੈ। ਨੌਜਵਾਨਾਂ ਨੂੰ ਆਪਣੀਆਂ ਕੀਮਤੀ ਜਾਨਾਂ ਨਸ਼ਿਆਂ ਵਿਚ ਨਾ ਗਾਲ ਕੇ ਦੇਸ਼ ਦੀਆਂ ਔਕੜਾ ਜਾਂ ਸਮੱਸਿਆਵਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਇਸ ਸਬੰਧੀ ਸਮਾਜ ਦੇ ਵੱਖ-ਵੱਖ ਲੋਕਾਂ ਨਾਲ ਗੱਲਬਾਤ ਕੀਤੀ ਗਈ। ਸਤੀਸ਼ ਅਰੋੜਾ ਤੇ ਰਾਜ ਰਾਹੀ ਦੇ ਅਨੁਸਾਰ ਪੰਜਾਬ ਵਿਚ ਓਨੇ ਹਾਈ ਸਕੂਲ ਨਹੀਂ ਜਿੰਨੇ ਸ਼ਰਾਬ ਦੇ ਠੇਕੇ ਹਨ। ਨਸ਼ਾ ਇਕ ਫੈਸ਼ਨ ਬਣ ਗਿਆ ਹੈ। ਹਰ ਵੱਡੀ ਤੋਂ ਵੱਡੀ ਅਤੇ ਛੋਟੀ ਤੋਂ ਛੋਟੀ ਪਾਰਟੀ ਨਸ਼ੇ ਤੋਂ ਬਿਨਾਂ ਅਧੂਰੀ ਹੈ। ਸੂਬੇ ਦੇ ਨੌਜਵਾਨਾਂ ਵਿਚ ਨਸ਼ਿਆਂ ਦਾ ਜੋ ਰੁਝਾਨ ਵਧਿਆ ਹੈ, ਉਸ ਨੂੰ ਫੌਰੀ ਤੌਰ ਤੇ ਠੱਲ੍ਹ ਪਾਉਣ ਦੀ ਲੋੜ ਹੈ। ਜੀਵਨ ਗਰਗ, ਇੰਦਰਜੀਤ ਸੰਟੀ ਤੇ ਕੇਵਲ ਕ੍ਰਿਸ਼ਨ ਦੇ ਅਨੁਸਾਰ ਸਮਾਜ ਦੀ ਖੁਸ਼ਹਾਲੀ ਦੇ ਲਈ ਨਸ਼ੇ ਨੂੰ ਤਿਆਗ ਕੇ ਵਧੀਆ ਤੇ ਨਸ਼ਾ ਰਹਿਤ ਜੀਵਨ ਜਿਊਣਾ ਚਾਹੀਦਾ ਹੈ। ਜਿਸ ਨਾਲ ਸਾਡਾ ਆਲਾ-ਦੁਆਲਾ ਵੀ ਖੁਸ਼ੀਆਂ ਨਾਲ ਭਰਪੂਰ ਰਹੇਗਾ। ਸੁਰੇਸ਼ ਕੁਮਾਰ ਤੇ ਨਰੇਸ਼ ਪੱਪੀ ਦੇ ਅਨੁਸਾਰ ਨਸ਼ਿਆਂ ਦੀ ਆਦਤ ਨੇ ਨੌਜਵਾਨਾਂ ਨੂੰ ਸਮੇਂ ਤੋਂ ਪਹਿਲਾਂ ਹੀ ਬੁੱਢਾ ਕਰ ਦਿੱਤਾ ਹੈ, ਜ਼ਰਾ ਜਿਹੀ ਭੱਜ ਦੌੜ ਨਾਲ ਸਾਹ ਫੁਲ ਜਾਂਦਾ ਹੈ, ਹੱਥ ਪੈਰ ਕੰਬਣ ਲੱਗ ਜਾਂਦੇ ਹਨ। ਸ਼ਰਾਬ, ਅਫੀਮ, ਭੁੱਕੀ, ਚਰਸ, ਗਾਂਜਾ ਅਤੇ ਨਸ਼ੀਲੀਆਂ ਦਵਾਈਆਂ ਦੀ ਵਰਤੋਂ ਨਾਲ ਜਵਾਨੀ ਵਿਚ ਹੀ ਬੁਢਾਪੇ ਦੀ ਸ਼੍ਰੇਣੀ ਵਿਚ ਪਹੁੰਚ ਰਹੇ ਹਨ। ਸਰਕਾਰ ਨੂੰ ਨਸ਼ੇ ਵੇਚਣ ਵਾਲਿਆਂ ਖਿਲਾਫ ਸਖਤ ਕਾਨੂੰਨ ਬਣਾਉਣ ਦੇ ਨਾਲ ਧਾਰਮਿਕ, ਸਿਆਸੀ, ਸੱਭਿਆਚਾਰਕ ਤੇ ਸਮਾਜਿਕ ਆਗੂਆਂ ਨੂੰ ਅੱਗੇ ਆ ਕੇ ਇਸ ਦੀ ਰੋਕਥਾਮ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ। ਬਬਲੀ ਠੇਕੇਦਾਰ ਤੇ ਰੀਤੇਸ਼ ਕੁਮਾਰ ਦੇ ਅਨੁਸਾਰ ਮੌਜੂਦਾ ਰੁਝਾਨ ਨੂੰ ਦੇਖ ਕੇ ਤਾ ਇੰਝ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਚ ਬਹੁਤ ਹੀ ਘੱਟ ਅਜਿਹੇ ਲੋਕ ਹੋਣਗੇ ਜੋ ਇਨ੍ਹਾਂ ਨਸ਼ਿਆਂ ਦੀ ਮਾਰ ਤੋਂ ਬਚ ਸਕਣਗੇ।


Post New Thread  Reply

« Agneepath trailer offers first look at Hrithik-Sanjay's stun | Hero-Hitler In Love »
UNP