ਰਣਬੀਰ ਨਾਲ ਝਗੜੇ ਵਾਲੀ ਗੱਲ ਝੂਠ : ਸੋਨਮ ਕਪੂਰ

chief

Prime VIP

ਸੋਨਮ ਕਪੂਰ ਅਤੇ ਰਣਬੀਰ ਕਪੂਰ ਨੇ ਆਪਣੀ ਪਹਿਲੀ ਫਿਲਮ 'ਸਾਂਵਰੀਆ' ਇਕੱਠੀ ਕੀਤੀ ਸੀ। ਇਸ ਫਿਲਮ ਦੀ ਸ਼ੂਟਿੰਗ ਦੇ ਦੌਰਾਨ ਦੋਵਾਂ ਦੀ ਚੰਗੀ ਦੋਸਤੀ ਹੋ ਗਈ, ਪਰ ਫਿਲਮ ਰਿਲੀਜ਼ ਹੋਣ ਤੋਂ ਬਾਅਦ ਰਿਸ਼ਤਿਆਂ ਵਿੱਚ ਖਟਾਸ ਆ ਗਈ।

ਕਿਹਾ ਜਾਣ ਲੱਗਿਆ ਕਿ ਦੋਵੇਂ ਹੁਣ ਇੱਕ-ਦੂਜੇ ਨੂੰ ਪਸੰਦ ਨਹੀਂ ਕਰਦੇ ਹਨ। ਇਸਦਾ ਕਾਰਨ ਦੀਪਿਕਾ ਪਾਦੂਕੋਨ ਨੂੰ ਦੱਸਿਆ ਗਿਆ ਜਿਨ੍ਹਾਂ ਨੇ ਰਣਬੀਰ ਦੀ ਲਾਈਫ ਵਿੱਚ ਐਂਟਰੀ ਲੈ ਲਈ ਅਤੇ ਸੋਨਮ ਤੋਂ ਰਣਬੀਰ ਨੂੰ ਉਨ੍ਹਾਂ ਨੇ ਦੂਰ ਕਰ ਦਿੱਤਾ।

ਇਸ ਦੌਰਾਨ ਰਣਬੀਰ ਦੀਆਂ ਅਤੇ ਸੋਨਮ ਦੀਆਂ ਕਈ ਫਿਲਮਾਂ ਅਨਾਉਂਸ ਹੋਈਆਂ, ਪਰ ਇੱਕ ਹੀ ਫਿਲਮ ਵਿੱਚ ਦੋਵਾਂ ਦੇ ਨਾਂਅ ਸੁਣਨ ਨੂੰ ਨਹੀਂ ਮਿਲੇ। ਇਸ ਨਾਲ ਇਨ੍ਹਾਂ ਗੱਲਾਂ ਨੂੰ ਹੋਰ ਹਵਾ ਮਿਲੀ ਕਿ ਦੋਵਾਂ ਵਿੱਚ ਅਣਬਣ ਹੋ ਗਈ ਹੈ।

ਇਸ ਬਾਰੇ ਸੋਨਮ ਨੇ ਹਾਲ ਹੀ ਵਿੱਚ ਸਪੱਸ਼ਟੀਕਰਨ ਦਿੱਤਾ ਹੈ। ਸੋਨਮ ਦਾ ਕਹਿਣਾ ਹੈ ਕਿ ਇਨ੍ਹਾਂ ਗੱਲਾਂ ਵਿੱਚ ਬਿਲਕੁਲ ਵੀ ਸੱਚਾਈ ਨਹੀਂ ਹੈ। ਰਣਬੀਰ ਅਤੇ ਉਹ ਚੰਗੇ ਦੋਸਤ ਹਨ। ਰੈਗੂਲਰ ਗੱਲ ਕਰਦੇ ਹਨ। ਕੁਝ ਫਿਲਮਾਂ ਇਕੱਠੀਆਂ ਉਨ੍ਹਾਂ ਨੂੰ ਆਫ਼ਰ ਵੀ ਹੋਈਆਂ, ਪਰ ਗੱਲ ਨਹੀਂ ਬਣ ਸਕੀ। ਝਗੜੇ ਵਾਲੀ ਗੱਲ ਝੂਠ ਹੈ।
 
Top