ਨੇਹਾ ਧੂਪੀਆ : ਫਿਲਹਾਲ ਕਰੀਅਰ ਮਹੱਤਵਪੂਰਨ

Rano

VIP

IFM

ਨੇਹਾ ਧੂਪੀਆ ਨੂੰ ਇਸ ਗੱਲ ਦੀ ਪੂਰੀ ਉਮੀਦ ਹੈ ਕਿ ਆਉਣ ਵਾਲੀ ਫਿਲਮ 'ਵਿਦ ਲਵ ਟੂ ਓਬਾਮਾ' ਉਨ੍ਹਾਂ ਦੇ ਕਰੀਅਰ ਦੀ ਮਹੱਤਵਪੂਰਨ ਫਿਲਮ ਸਾਬਿਤ ਹੋਵੇਗੀ। ਹਾਲ ਹੀ ਵਿੱਚ ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਹੋਈ ਸੀ। ਤੇਜੀ ਨਾਲ ਕੰਮ ਹੋਇਆ ਅਤੇ ਫਿਲਮ ਦੀ ਸ਼ੂਟਿੰਗ ਖਤਮ ਵੀ ਹੋ ਗਈ।

ਮਾਇਆਵਤੀ ਤੋਂ ਪ੍ਰੇਰਿਤ ਨੇਹਾ ਦਾ ਕਿਰਦਾਰ!
ਫਿਲਮ ਵਿੱਚ ਨੇਹਾ ਮੇਰਠ ਦੀ ਮੁੰਨੀ ਮੈਡਮ ਬਣੀ ਹੈ ਜੋ ਇੱਕ ਡਾਕੂ ਹੈ। ਇਸ ਗੱਲ ਦੀ ਚਰਚਾ ਹੈ ਕਿ ਉਨ੍ਹਾਂ ਦੇ ਕਿਰਦਾਰ ਦੇ ਬੋਲਣ ਦਾ ਤਰੀਕਾ, ਬਾਡੀ ਲੈਂਗਵੇਜ਼ ਅਤੇ ਸਟਾਇਲ ਮਾਇਆਵਤੀ ਤੋਂ ਪ੍ਰੇਰਿਤ ਹੈ। ਨੇਹਾ ਇਸ ਮਾਮਲੇ ਵਿੱਚ ਚੁੱਪ ਹੈ, ਕਿਉਂਕਿ ਉਹ ਫਿਲਮ ਨੂੰ ਵਿਵਾਦਾਂ ਤੋਂ ਬਚਾ ਕੇ ਰੱਖਣਾ ਚਾਹੁੰਦੀ ਹੈ।

ਸ਼ਬਾਨਾ ਤੋਂ ਲਏ ਟਿਪਸ
ਨੇਹਾ ਪਹਿਲੀ ਵਾਰ ਡਾਕੂ ਬਣੀ ਹੈ। ਰੋਲ ਉਨ੍ਹਾਂ ਲਈ ਚੈਲੇਂਜ਼ਿੰਗ ਸੀ, ਇਸ ਲਈ ਉਨ੍ਹਾਂ ਨੇ ਐਕਟਿੰਗ ਦੇ ਕੁਝ ਟਿਪਸ ਸ਼ਬਾਨਾ ਆਜਮੀ ਤੋਂ ਲਏ। ਨੇਹਾ ਨੇ ਜਿਸ ਭਾਸ਼ਾ ਵਿੱਚ ਡਾਇਲਾਗ ਬੋਲੇ ਹਨ, ਉਸਦੇ ਉਚਾਰਣ ਲਈ ਉਨ੍ਹਾਂ ਨੇ ਕਾਫ਼ੀ ਮਿਹਨਤ ਕੀਤੀ ਹੈ।

ਕਰੀਅਰ ਤੋਂ ਖੁ
ਨੇਹਾ ਦਾ ਮੰਨਣਾ ਹੈ ਕਿ ਉਨ੍ਹਾਂ ਦਾ ਕਰੀਅਰ ਸਹੀ ਰਾਹ 'ਤੇ ਹੈ ਅਤੇ ਉਹ ਬਹੁਤ ਖੁਸ਼ ਹੈ। ਜਿੱਥੇ ਇੱਕ ਪਾਸੇ 'ਦੇ ਦਨਾ ਦਨ', 'ਸਿੰਘ ਇਜ਼ ਕਿੰਗ' ਵਰਗੀਆਂ ਵੱਡੀਆਂ ਫਿਲਮਾਂ ਵਿੱਚ ਉਨ੍ਹਾਂ ਨੂੰ ਮੌਕੇ ਮਿਲ ਰਹੇ ਹਨ, ਉੱਥੇ ਦੂਜੇ ਪਾਸੇ 'ਮਿੱਥਿਆ', 'ਰਾਤ ਗਈ ਬਾਤ ਗਈ' ਵਰਗੀ ਆਫਬੀਟ ਫਿਲਮਾਂ ਵਿੱਚ ਵੀ ਉਨ੍ਹਾਂ ਨੂੰ ਰੋਲ ਮਿਲ ਰਹੇ ਹਨ।

ਵਿਆਹ ਦੀ ਕਾਹਲੀ ਨਹੀਂ
ਨੇਹਾ ਦਾ ਕਾਫ਼ੀ ਸਮੇਂ ਤੋਂ ਰਿਤਿਕ ਭੱਟਾਚਾਰਿਆ ਨਾਲ ਰੋਮਾਂਸ ਚੱਲ ਰਿਹਾ ਹੈ, ਪਰ ਨੇਹਾ ਇਸ ਬਾਰੇ ਗੱਲ ਕਰਨਾ ਬਹੁਤ ਘੱਟ ਪਸੰਦ ਕਰਦੀ ਹੈ। ਦਰਅਸਲ ਰਿਤਿਕ ਆਪਣੇ ਰੋਮਾਂਸ ਦੀ ਚਰਚਾ ਨਹੀਂ ਕਰਨਾ ਚਾਹੁੰਦੇ ਹਨ ਅਤੇ ਮੀਡੀਆ ਤੋਂ ਦੂਰ ਰਹਿਣਾ ਚਾਹੁੰਦੇ ਹਨ, ਇਸ ਲਈ ਨੇਹਾ ਉਨ੍ਹਾਂ ਦੀ ਪੂਰੀ ਮੱਦਦ ਕਰਦੀ ਹੈ। ਵੈਸੇ ਨੇਹਾ ਉਨ੍ਹਾਂ ਨੂੰ ਸਿਰਫ਼ ਆਪਣਾ ਦੋਸਤ ਦੱਸਦੀ ਹੈ। ਜਿੱਥੋਂ ਤੱਕ ਵਿਆਹ ਦਾ ਸਵਾਲ ਹੈ ਤਾਂ ਨੇਹਾ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਕਰੀਅਰ ਦਾ ਸੁਨਹਿਰਾ ਦੌਰ ਚੱਲ ਰਿਹਾ ਹੈ ਅਤੇ ਉਨ੍ਹਾਂ ਨੂੰ ਵਿਆਹ ਦੀ ਕਾਹਲੀ ਨਹੀਂ ਹੈ।
 
Top