write in punjabi

ਸਾਨੂੰ ਕਹਿੰਦੇ ਆ ਪੰਜਾਬੀ,ਟੌਰ ਰੱਖੀਦੀ ਨਵਾਬੀ,
ਨਹੀਓਂ ਕਰੀਦੀ ਖਰਾਬੀ,ਅਜਮਾਕੇ ਵੇਖ ਲਓ !
ਯਾਰੀ ਜਿੱਥੇ ਅਸਾਂ ਲਾਈ,ਸਦਾ ਤੋੜ ਨਿਭਾਈ,
ਇਹ ਇਤਿਹਾਸ ਦੀ ਸੱਚਾਈ,ਅਜਮਾਕੇ ਵੇਖ ਲਓ !
 
ਮਿਰਜੇ ਦੇ ਤੀਰ ਤੇ ਵਾਰਿਸ਼ ਸ਼ਾਹ ਦੀ ਹੀਰ,ਲੋਕੀ ਲੱਬਦੇ ਫਿਰਨਗੇ |
ਪਂਜਾਬ ਦੀ ਬਾਹਾਰ ਤੇ ਪਂਜਾਬੀ ਸੱਭੀਆਚਾਰ,ਲੋਕੀ ਲੱਬਦੇ ਫਿਰਨਗੇ |
ਕੋ੍ਯਲ ਦੀ ਕੂਕ ਤੇ ਬਿਂਦਰਖਿਐ ਦੀ ਹੂਕ, ਲੌਕੀ ਲੱਬਦੇ ਫਿਰਨਗੇ |
ਪੇਂਡ ਦੀਆ ਗਲਿਆ ਤੇ ਮਾਨਕ ਦੀਆ ਕਲਿਆ,ਲੌਕੀ ਲੱਬਦੇ ਫਿਰਨਗੇ |
ਸ਼ਿਵ ਦੇ ਗੀਤ ਤੇ ਪਂਜਾਬ ਦਾ ਸਂਗੀਤ,ਲੌਕੀ ਲੱਬਦੇ ਫਿਰਨਗੇ |
ਤੱਕਰੀ ਤੇ ਵੱਟੇ ਤੇ ਸਿਰਾ ਤੇ ਦੂਪੱਟੇ,ਲੌਕੀ ਲੱਬਦੇ ਫਿਰਨਗੇ |
ਮਾ ਦਾ ਪਿਆਰ ਤੇ ਸਾਡੇ ਵਰਗਾ ਯਾਰ,ਲੌਕੀ ਲੱਬਦੇ ਫਿਰਨਗੇ !
 
ਅਸਾਂ ਤਾਂ ਜੋਬਨ ਰੁਤੇ ਮਰਨਾ
ਅਸਾਂ ਤਾਂ ਜੋਬਨ ਰੁਤੇ ਮਰਨਾ
ਅਸਾਂ ਤਾਂ ਜੋਬਨ ਰੁਤੇ ਮਰਨਾ
ਮੁੜ ਜਾਣਾ ਅਸਾਂ ਭਰੇ ਭਰਾਏ
ਹਿਜਰ ਤੇਰੇ ਦੀ ਕਰ ਪਰਕਰਮਾਂ
ਅਸਾਂ ਤਾਂ ਜੋਬਨ ਰੁੱਤੇ ਮਰਨਾ

ਜੋਬਨ ਰੁੱਤੇ ਜੋ ਵੀ ਮਰਦਾ
ਫੁੱਲ ਬਣੇ ਜਾਂ ਤਾਰਾ
ਝੋਬਨ ਰੁੱਤੇ ਆਸ਼ਿਕ ਮਰਦੇ
ਜਾਂ ਕੋਈ ਕਰਮਾਂ ਵਾਲਾ
ਜਾਂ ਉਹ ਮਰਨ
ਕਿ ਜਿਨਾਂ ਲਿਖਾਏ
ਹਿਜਰ ਧੁਰੋਂ ਵਿਚ ਕਰਮਾਂ
ਹਿਜਰ ਤੁਹਾਡਾ ਅਸਾਂ ਮੁਬਾਰਿਕ
ਨਾਲ ਬਹਿਸ਼ਤੀ ਖੜਨਾ
ਅਸਾਂ ਤਾਂ ਜੋਬਨ ਰੁਤੇ ਮਰਨਾ

ਸੱਜਣ ਜੀ
ਭਲਾ ਕਿਸ ਲਈ ਜੀਣਾ
ਸ਼ਾਡੇ ਜਿਹਾਂ ਨਿਕਰਮਾਂ
ਸੂਤਕ ਰੁੱਤ ਤੋਂ
ਜੋਬਨ ਰੁੱਤ ਤੱਕ
ਜਿਨ੍ਹਾਂ ਹੰਢਾਈਆਂ ਸ਼ਰਮਾਂ
ਨਿੱਤ ਲੱਜਿਆ ਦੀਆਂ ਜੰਮਣ ਪੀੜਾਂ
ਅਣਚਾਹਿਆਂ ਵੀ ਜਰਨਾ
ਨਿੱਤ ਕਿਸੇ ਦੇਹ ਵਿਚ
ਫੁੱਲ ਬਣ ਖਿੜਨਾ
ਨਿਤ ਤਾਰਾ ਬਣ ਚੜ੍ਹਨਾ
ਅਸਾਂ ਤਾਂ ਜੋਬਨ ਰੁੱਤੇ ਮਰਨਾ

ਸੱਜਣ ਜੀ,
ਪਏ ਸੱਭ ਜੱਗ ਤਾਈਂ
ਗਰਭ ਜੂਨ ਵਿਚ ਮਰਨਾ
ਜੰਮਨੋਂ ਪਹਿਲਾਂ ਔਧ ਹੰਢਾਈਏ
ਫੇਰ ਹੰਢਾਈਏ ਸ਼ਰਮਾਂ
ਮਰ ਕੇ ਕਰੀਏ
ਇਕ ਦੂਜੇ ਦੀ
ਮਿੱਟੀ ਦੀ ਪਰਕਰਮਾ
ਪਰ ਜੇ ਮਿੱਟੀ ਵੀ ਮਰ ਜਾਏ
ਤਾਂ ਜੀਉ ਕੇ ਕੀ ਕਰਨਾ
ਅਸਾਂ ਤਾਂ ਜੋਬਨ ਰੁਤੇ ਮਰਨਾ
ਮੁੜ ਜਾਣਾ ਅਸਾਂ ਭਰੇ ਭਰਾਏ
ਹਿਜਰ ਤੇਰੇ ਦੀ ਕਰ ਪਰਕਰਮਾਂ
ਅਸਾਂ ਤਾਂ ਜੋਬਨ ਰੁੱਤੇ ਮਰਨਾ।
 
ਐਵੇਂ ਨਾ ਗੁਜ਼ਰ ਜਾਵੇ, ਇਹ ਵਕਤ, ਸਲਾਹਾਂ ਵਿਚ।
ਹਲਚਲ ਹੈ ਬੜੀ ਦਿਲ ਵਿਚ, ਚਾਹਤ ਹੈ ਨਿਗਾਹਾਂ ਵਿਚ।
ਮੌਸਮ ਹੈ ਮੁਹੱਬਤ ਦਾ, ਲੱਜਤ ਹੈ ਗੁਨਾਹਾਂ ਵਿਚ।
ਸਾਹਾਂ ਚ ਧੜਕਦੈ ਜੋ, ਰਹਿੰਦਾ ਹੈ ਨਿਗਾਹਾਂ ਵਿਚ,
ਇਹ ਜਾਨ ਨਿਕਲ ਜਾਵੇ, ਹੁਣ ਉਸ ਦੀਆਂ ਬਾਹਾਂ ਵਿਚ।
ਮੈਂ ਦੂਰ ਬੜੀ ਜਾਣੈ, ਅੰਬਰ ਹੈ ਨਿਗਾਹਾਂ ਵਿਚ,
ਨਾ ਰੋਕ ਅਜੇ ਮੈਨੂੰ, ਤੂੰ ਆਪਣੀਆਂ ਬਾਹਾਂ ਵਿਚ।
ਮਿੱਟੀ ਦੇ ਖਿਡਾਉਣੇ ਹਾਂ, ਕੁਝ ਪਲ ਦੇ ਪਰਾਹੁਣੇ ਹਾਂ,
ਕਿਉਂ ਸੱਚ, ਨਹੀਂ ਹੁੰਦਾ, ਇਹ ਖ਼ਾਬ ਨਿਗਾਹਾਂ ਵਿਚ।
ਕੁਝ ਮਹਿਕ, ਮੁਹੱਬਤ ਦੀ, ਆਪਾਂ ਵੀ ਹੰਢਾ ਲਈਏ,
ਐਵੇਂ ਨਾ ਗੁਜ਼ਰ ਜਾਵੇ, ਇਹ ਵਕਤ, ਸਲਾਹਾਂ ਵਿਚ।
 

adh

RABB RAAKHA
OH GHAINT AA YAAR AAP LIKYAA YA KISE HOR SITE TON GERRI PAYAA????


BAAKI SAB ALL RAT AAA
 
ਜਿਹੜੇ ਹੱਸਦੇ ਨੇ ਬਹੁਤਾ
ਦਿਲੋਂ ਭਰੇ ਹੁੰਦੇ ਨੇ,
ਉਹਨਾ ਇਸ਼ਕੇ ਚ ਫੱਟ ਬੜੇ ਜਰੇ ਹੁੰਦੇ ਨੇ ,
ਰੋਜ ਮਹਿਫਲਾਂ ਸਜਾਉਂਦੇ ਸਾਰੇ ਜੱਗ ਨੂੰ ਹਸਾਉਂਦੇ ,
ਪਰ ਕਿਹੜਾ ਜਾਣੇ ਅੰਦਰੋਂ ਉਹ ਹਰੇ ਹੁੰਦੇ ਨੇ ,
ਦਿਨੇ ਖੁਸ਼ੀਆਂ ਲੁਟਾਂਉਦੇ ਰਾਤੀਂ ਡੋਲਦੇ ਨੇ ਹੰਝੂ ,
ਬਾਹਰੋਂ ਦਿਸਦੇ ਜਿਊਂਦੇ ਪਰ ਮਰੇ ਹੁੰਦੇ ਨੇ ,
" " ਫੁੱਲ ਦੀ ਸੁਗੰਧ ਨੂੰ ਤਾਂ ਸਾਰੇ ਮਾਣਦੇ ,
ਪਰ ਕੌਣ ਜਾਣੇ ਉਹਨਾ ਕਿੰਨੇ ਕੰਡੇ ਜਰੇ ਹੁੰਦੇ ਨੇ ,
ਕੌਣ ਜਾਣੇ ਉਹਨਾ ਕਿੰਨੇ ਕੰਡੇ ਜਰੇ ਹੁੰਦੇ ਨੇ....
 
ਲੱਗੀ ਨਜ਼ਰ ਪੰਜਾਬ ਨੂੰ, ਏਦ੍ਹੀ ਨਜ਼ਰ ਉਤਾਰੋ।
ਲੈ ਕੇ ਮਿਰਚਾਂ ਕੌੜੀਆ, ਏਹਦੇ ਸਿਰ ਤੋਂ ਵਾਰੋ
ਸਿਰ ਤੋਂ ਵਾਰੋ, ਵਾਰ ਕੇ, ਅੱਗ ਦੇ ਵਿਚ ਸਾੜੋ
ਲੱਗੀ ਨਜ਼ਰ ਪੰਜਾਬ ਨੂੰ, ਏਦ੍ਹੀ ਨਜ਼ਰ ਉਤਾਰੋ।

ਮਿਰਚਾਂ ਜ਼ਹਿਰੋਂ ਕੌੜੀਆਂ, ਮਿਰਚਾਂ ਸਿਰ ਸੜੀਆਂ
ਕਿਧਰੋਂ ਲੈਣ ਨਾ ਜਾਣੀਆਂ, ਵਿਹੜੇ ਵਿਚ ਬੜੀਆਂ
ਪਹਿਲੀ ਭਰਵੀਂ ਫਸਲ, ਇਨਾਂ ਦੀ ਓਦੋਂ ਲੱਗੀ
ਜਦ ਆਪੇ ਪੰਜਾਬੀਆਂ, ਪੰਜਾਬੀ ਛੱਡੀ

ਤੇ ਫਿਰ ਅਗਲੀ ਫਸਲ ਦੇ, ਬੀ ਗਏ ਖਿਲਾਰੇ
ਵੱਢੇ ਗਏ ਨਿਰਦੋਸ਼ ਜਦੋਂ, ਰਾਹ ਜਾਂਦੇ ਮਾਰੇ
ਵੱਡਣ ਵਾਲੇ ਕੌਣ ਸਨ ਇਹ ਭੇਤ ਨਾ ਲੱਗਾ
ਪਰ ਬੇਦੋਸ਼ਾਂ ਖੂਨ ਤਾਂ ਪੱਗਾਂ ਸਿਰ ਲੱਗਾ

ਓਹੀ ਛਿੱਟੇ ਖੂਨ ਦੇ, ਬਣ ਗਏ ਬਹਾਨਾ
ਸਾਡੀ ਪੱਗ ਨੂੰ ਪੈ ਗਿਆ ਆਪਣਾ ਬੇਗਾਨਾ
ਜਿੱਥੋਂ ਤਕ ਛਾਂ ਤਖਤ ਦੀ ਅੱਗਾਂ ਹੀ ਅੱਗਾਂ
ਚੌਕ –ਚੁਰਾਹੇ ਸੜਦੀਆਂ ਪੱਗਾਂ ਹੀ ਪੱਗਾਂ

ਪੱਤੇ ਬੂਟੇ ਡੋਡੀਆਂ, ਫੁੱਲਾਂ ਦੀਆਂ ਲੜੀਆਂ :pbbol
ਸਭ ਕੁਝ ਅੱਗ ਵਿਚ ਸੜ ਗਿਆ, ਮਿਰਚਾਂ ਨਾ ਸੜੀਆਂ
ਉਹ ਮਿਰਚਾਂ ਜ਼ਹਿਰੀਲੀਆਂ , ਏਦੇ ਸਿਰ ਤੋਂ ਵਾਰੋ
ਸਿਰ ਤੋਂ ਵਾਰੋ ਵਾਰ ਕੇ, ਅੱਗ ਦੇ ਵਿਚ ਸਾੜੋ ।

ਅੱਗ ਪਿਤਰਾਂ ਦੀ ਜੀਭ ਹੈ, ਓਦੀ ਭੇਟਾ ਚਾੜ੍ਹੋ
ਉਹ ਪਿਤਰਾਂ ਦਾ ਬੀਜਿਆਂ, ਬੀਤੇ ਸੰਗ ਸਾੜੋ ।
ਲੱਗੀ ਨਜ਼ਰ ਪੰਜਾਬ ਨੂੰ, ਏਦ੍ਹੀ ਨਜ਼ਰ ਉਤਾਰੋ।
ਲੈ ਕੇ ਮਿਰਚਾਂ ਕੌੜੀਆਂ ਏਦ੍ਹੇ ਸਿਰ ਤੋਂ ਵਾਰੋ
 

Konvicted_Jatt

S@RP@NCH
ਬਈ ਰਲ ਕੇ ਟੋਲੀ ਯਾਰਾ ਦੀ ਬੋਹੜਾ ਦੀ ਛਾਵੇ ਬਿਹੰਦੀ ਨਾ
ਨਾ ਮੇਲੇ ਲਗਦੇ ਤੀਆ ਦੇ ਨਾ ਿਪੱਪਲੀ ਪੀਗਾ ਪੈਦੀਆ ਨਾ
ਨਾ ਲੁਕਣ ਮੀਟੀਆ ਖੇਡਣ ਵਾਲੀ ਥਾ ਲੱਬਣੀ
ਨਾ ਜਾਇਉ ਪਰਦੇਸ ਉੱਥੇ ਨੀ ਮਾ ਲੱਬਣੀ
ਨਾ ਜਾਇਉ ਪਰਦੇਸ ਉੱਥੇ ਨੀ ਮਾ ਲੱਬਣੀ
 
Top